11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਭੰਗਲ ਕਲਾਂ ਦੇ ਬਹੁਮੰਤਵੀ ਖੇਡ ਕੰਪਲੈਕਸ 'ਚ ਅੰਬਾਂ ਦੇ ਬੂਟੇ ਲਗਾਏ

ਅਜੀਤ ਡੈਸਕ 20-10-2025
ਸਾਹਲੋਂ, 18 ਅਕਤੂਬਰ (ਜਰਨੈਲ ਸਿੰਘ ਨਿੱਘ੍ਹਾ)-ਨਾਨਕਮਤਾ ਵਾਤਾਵਰਨ ਸੰਭਾਲ ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਚਾਹਲ ਦੀ ਅਗਵਾਈ 'ਚ ਭੰਗਲ ਕਲਾਂ ਦੇ ਬਹੁਮੰਤਵੀ ਖੇਡ ਕੰਪਲੈਕਸ ਦੇ ਚੌਗਿਰਦੇ 'ਚ ਅੰਬਾਂ ਦੇ ਬੂਟੇ ਲਗਾਏ | ਇਹ ਬੂਟੇ ਇਸ ਸਟੇਡੀਅਮ ਵਿਚ ਚੱਲ ਰਹੀਆਂ 69ਵੀਆਂ ਸੂਬਾ ਪੱਧਰੀ ਖੇਡਾਂ ਕਰਕੇ ਵਿੱਦਿਆਰਥੀ ਖਿਡਾਰੀਆਂ ਨੂੰ ਵਾਤਾਵਰਨ ਦੀ ਸ਼ੁੱਧਤਾ ਲਈ ਪ੍ਰੇਰਿਤ ਕਰਨ ਲਈ ਹਲਕਾ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਤੇ ਹਲਕਾ ਨਵਾਂਸ਼ਹਿਰ ਦੇ ਵਿਧਾਇਕ ਡਾ. ਨਛੱਤਰ ਪਾਲ ਵਲੋਂ ਬੂਟੇ ਲਗਾਏ ਗਏ | ਇਸ ਮੌਕੇ ਗ੍ਰਾਮ ਪੰਚਾਇਤ ਅਮਰਗੜ੍ਹ ਦੇ ਸਾਬਕਾ ਸਰਪੰਚ ਰਣਜੀਤ ਸਿੰਘ ਤੇ ਸਾਬਕਾ ਸਰਪੰਚ ਸੰਦੀਪ ਸਿੰਘ ਨੇ ਵਿਧਾਇਕਾਂ ਨੂੰ ਮੰਗ-ਪੱਤਰ ਸੌਂਪਿਆ, ਜਿਸ 'ਚ ਮੰਗ ਕੀਤੀ ਗਈ, ਕਿ ਇਲਾਕੇ 'ਚ ਪੰਜਾਬ ਪੱਧਰ ਦਾ ਵੱਡਾ ਸਟੇਡੀਅਮ ਪਿੰਡ ਭੰਗਲ ਕਲਾਂ ਵਿਖੇ ਤਿਆਰ ਕੀਤਾ ਗਿਆ ਹੈ ਜੋ ਕਿ ਇਕ ਸ਼ਾਨਦਾਰ ਇਮਾਰਤ ਵਜੋਂ ਵਿਕਸਤ ਵੀ ਹੋਇਆ ਹੈ | ਉਨ੍ਹਾਂ ਨੇ ਜ਼ਿਲ੍ਹਾ ਖੇਡ ਦਫ਼ਤਰ ਨੂੰ ਇਸ ਬਿਲਡਿੰਗ 'ਚ ਤਬਦੀਲ ਕਰਨ ਦੀ ਮੰਗ ਕੀਤੀ ਤੇ ਕਿਹਾ ਕਿ ਇਹ ਸ਼ਹਿਰ ਦੇ ਸਭ ਤੋਂ ਨਜ਼ਦੀਕ ਹੈ | ਇਸ ਤਰ੍ਹਾਂ ਹੋਣ ਨਾਲ ਖੇਡਾਂ ਹੋਰ ਵੱਡੇ ਪੱਧਰ 'ਤੇ ਪ੍ਰਫੁੱਲਤ ਹੋਣਗੀਆਂ, ਇਸ ਬਿਲਡਿੰਗ ਲਾਗੇ ਖ਼ਾਲੀ ਪਈ ਥਾਂ 'ਤੇ ਫੁੱਟਬਾਲ ਗਰਾਊਾਡ ਤੇ ਦੌੜਾਂ ਲਈ ਟਰੈਕ ਬਣਾਉਣ ਦੀ ਮੰਗ ਕੀਤੀ | ਮੰਗ ਪੱਤਰ ਵਿਚ ਪੀਣ ਵਾਲੇ ਪਾਣੀ ਤੇ ਬਾਥਰੂਮਾਂ ਦੇ ਪ੍ਰਬੰਧ ਦੀ ਮੰਗ ਰੱਖੀ ਗਈ | ਖੇਡ ਸਟੇਡੀਅਮ ਲਈ ਅੰਤਰਰਾਸ਼ਟਰੀ ਪੱਧਰ ਦੇ ਕੋਚ ਦੀ ਲੋੜ ਨੂੰ ਮੁੱਖ ਰੱਖਦਿਆਂ ਪਿੰਡ ਵਾਸੀਆਂ ਵਲੋਂ ਕੋਚਾਂ ਦੀ ਮੰਗ 'ਤੇ ਜ਼ੋਰ ਦਿੱਤਾ | ਇਸ ਮੌਕੇ ਰਣਜੀਤ ਸਿੰਘ ਚਾਹਲ ਸਬਾਕਾ ਸਰਪੰਚ, ਸੰਦੀਪ ਸਿੰਘ ਸਬਾਕਾ ਸਰਪੰਚ, ਕੁਲਦੀਪ ਸਿੰਘ ਭੋਲਾ ਅੰਤਰਰਾਸ਼ਟਰੀ ਖਿਡਾਰੀ, ਪਰਵਿੰਦਰ ਸਿੰਘ ਭੰਗਲ ਸਟੇਟ ਐਵਾਰਡੀ, ਜ਼ਿਲ੍ਹਾ ਸਿੱਖਿਆ ਅਫਸਰ ਅਨੀਤਾ ਸ਼ਰਮਾਂ, ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਵੀਰ ਸਿੰਘ, ਜ਼ਿਲ੍ਹਾ ਖੇਡ ਕੋਆਰਡੀਨੇਟਰ, ਸਰਪੰਚ ਮਲਕੀਤ ਸਿੰਘ ਭੰਗਲ ਕਲਾਂ, ਕੁਲਵੀਰ ਸਿੰਘ ਸਾਬਕਾ ਸਰਪੰਚ ਮੂਸਾਪੁਰ, ਬਲਜਿੰਦਰ ਸਿੰਘ ਦੜੌਚ, ਧੀਰਜ ਕੁਮਾਰ ਨਵਾਂਸ਼ਹਿਰ, ਪਰਮਜੀਤ ਲਾਲ ਪੰਚ, ਕੁਲਵੀਰ ਸਿੰਘ ਪ੍ਰਧਾਨ, ਦਿਲਾਵਰ ਸਿੰਘ, ਨੰਬਰਦਾਰ ਜਸਪਾਲ ਸਿੰਘ ਆਦਿ ਇਲਾਕਾ ਨਿਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਪੱਤਰਕਾਰ ਭਾਈਚਾਰੇ ਵਲੋਂ ਸੂਰੀ ਪਰਿਵਾਰ ਨਾਲ ਦੁੱਖ ਪ੍ਰਗਟ ਅਗਲੀ ਖ਼ਬਰ ਸਮੁੰਦੜਾ ਦਾ ਅਜਮੇਰ ਸਿੰਘ ਮੱਲ੍ਹੀ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।