09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਬੀਸਲਾ ਵਿਖੇ ਬਲਾਕ ਪ੍ਰਾਇਮਰੀ ਸਕੂਲਾਂ ਦੀਆਂ ਦੋ ਦਿਨਾਂ ਖੇਡਾਂ ਸਮਾਪਤ

ਅਜੀਤ ਡੈਸਕ 20-10-2025
ਬਹਿਰਾਮ, 19 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਬਲਾਕ ਦੇ ਪ੍ਰਾਇਮਰੀ ਸਕੂਲਾਂ ਦੀਆਂ ਦੋ ਦਿਨਾਂ ਖੇਡਾਂ ਬੀਸਲਾ ਸਕੂਲ ਵਿਚ ਪੰਜ ਪਿਆਰਿਆਂ ਦੀ ਅਗਵਾਈ ਹੇਠ ਅਰਦਾਸ ਕਰਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਗਦੀਪ ਸਿੰਘ ਜੌਹਲ, ਸੀ. ਐੱਚ. ਟੀ. ਮੈਡਮ ਅਵਤਾਰ ਕੌਰ, ਸੀ. ਐੱਚ. ਟੀ. ਮੈਡਮ ਗੀਤਾ, ਅਨੂੰ, ਭੁਪਿੰਦਰ ਕੌਰ ਸੰਧਵਾਂ ਤੇ ਮੇਜ਼ਬਾਨ ਸਕੂਲ ਤੋਂ ਮੈਡਮ ਗੁਰਪ੍ਰੀਤ ਕੌਰ ਬੀਸਲਾ ਦੀ ਹਾਜ਼ਰੀ 'ਚ ਸ਼ੁਰੂ ਕਰਵਾਈਆਂ ਗਈਆਂ, ਤਕਰੀਬਨ 350 ਦੇ ਕਰੀਬ ਬੱਚਿਆਂ ਨੇ ਵੱਖ-ਵੱਖ ਖੇਡਾਂ 'ਚ ਭਾਗ ਲਿਆ | ਪਹਿਲੇ ਦਿਨ ਕਬੱਡੀ, ਖੋ-ਖੋ, ਬੈਡਮਿੰਟਨ, ਫੁੱਟਬਾਲ, ਯੋਗਾ, ਕੁਸ਼ਤੀ ਤੇ ਸ਼ਤਰੰਜ ਮੁਕਾਬਲੇ ਕਰਵਾਏ ਗਏ ਅਤੇ ਦੂਜੇ ਦਿਨ ਅਥਲੈਟਿਕਸ ਤੇ ਰੱਸਾਕਸ਼ੀ ਦੇ ਮੁਕਾਬਲੇ ਕਰਵਾਏ ਗਏ | ਸੈਂਟਰ ਬੀਸਲਾ ਦੇ ਖਿਡਾਰੀਆਂ ਨੇ ਕਬੱਡੀ ਨੈਸ਼ਨਲ ਸਟਾਈਲ 'ਚ ਮਕਸੂਦਪੁਰ ਤੇ ਸਰਕਲ ਸਟਾਈਲ 'ਚ ਸੈਂਟਰ ਸੰਧਵਾਂ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ ਅਤੇ ਕਬੱਡੀ (ਕੁੜੀਆਂ), ਖੋ-ਖੋ (ਮੁੰਡੇ ਤੇ ਕੁੜੀਆਂ) ਦੋਹਾਂ ਮੁਕਾਬਲਿਆਂ ਵਿਚ ਉੱਪ-ਜੇਤੂ ਰਹਿ ਕੇ ਚੰਗੀ ਵਾਹ-ਵਾਹ ਖੱਟੀ | ਜਦ ਕਿ ਸੈਂਟਰ ਸੰਧਵਾਂ ਦੀਆਂ ਕੁੜੀਆਂ ਨੇ ਕਬੱਡੀ 'ਚ ਆਪਣੀ ਧਾਂਕ ਜਮਾਈ | ਖੋ-ਖੋ, ਬੈਡਮਿੰਟਨ ਤੇ ਸ਼ਤਰੰਜ ਦੇ ਮੁੰਡੇ ਅਤੇ ਕੁੜੀਆਂ ਦੋਹਾਂ ਮੁਕਾਬਲਿਆਂ ਵਿਚ ਜਿੱਤ ਹਾਸਿਲ ਕਰਕੇ ਸੈਂਟਰ ਮਕਸੂਦਪੁਰ ਨੇ ਸੀ. ਐੱਚ. ਟੀ. ਮੈਡਮ ਗੀਤਾ ਦੀ ਅਗਵਾਈ ਹੇਠ ਸਮੁੱਚੀ ਟਰਾਫ਼ੀ 'ਤੇ ਕਬਜ਼ਾ ਕੀਤਾ | ਫੁੱਟਬਾਲ 'ਚੋਂ ਜੱਸੋਮਜਾਰਾ ਬਿਨਾਂ ਮੁਕਾਬਲਾ ਜੇਤੂ ਤੇ ਰੱਸਾਕਸ਼ੀ ਦੇ ਦਿਲਚਸਪ ਮੁਕਾਬਲੇ 'ਚੋਂ ਬੰਗਾ ਸੈਂਟਰ ਨੇ ਸੰਧਵਾਂ ਨੂੰ ਹਰਾ ਕੇ ਬਾਜ਼ੀ ਮਾਰੀ, ਜਦ ਕਿ ਕੁਸ਼ਤੀਆਂ ਤੇ ਅਥਲੈਟਿਕਸ ਮੁਕਾਬਲਿਆਂ 'ਚੋਂ ਰਲਵੇਂ-ਮਿਲਵੇਂ ਨਤੀਜੇ ਸਾਹਮਣੇ ਆਏ | ਖੇਡ ਕਮੇਟੀ ਮੈਂਬਰਾਂ, ਮੈਡਮ ਗੁਰਪ੍ਰੀਤ ਕੌਰ, ਹਰਮੀਤ ਕੌਰ, ਨਛੱਤਰ ਕੌਰ ਸੰਧਵਾਂ, ਉਂਕਾਰ ਸਿੰਘ, ਮਨੋਜ ਕੁਮਾਰ ਤੋਂ ਇਲਾਵਾ ਬੀ. ਆਰ. ਸੀ. ਹਰਮੇਸ਼ ਲਾਲ ਵਲੋਂ ਵਧੀਆ ਖੇਡਾਂ ਕਰਵਾਉਣ ਲਈ ਨਿਭਾਈ ਗਈ ਭੂਮਿਕਾ ਕਾਬਿਲ-ਏ-ਤਾਰੀਫ਼ ਰਹੀ | ਟੂਰਨਾਮੈਂਟ ਦੌਰਾਨ ਮਾਸਟਰ ਹਰਪਾਲ ਸਿੰਘ, ਰਵਿੰਦਰ ਸਿੰਘ, ਸਤਵਿੰਦਰ ਸਿੰਘ, ਭੁਪਿੰਦਰ ਕੁਮਾਰ, ਬਹਾਦਰ ਚੰਦ, ਬਲਜਿੰਦਰ ਕੁਮਾਰ, ਬਲਵਿੰਦਰ ਸਿੰਘ, ਗੁਰਸ਼ਰਨ ਸਿੰਘ ਆਦਿ ਨੇ ਰੈਫਰੀ ਦੀ ਭੂਮਿਕਾ ਨਿਭਾਈ | ਇਸ ਮੌਕੇ ਮਾਸਟਰ ਅਸ਼ੋਕ ਕੁਮਾਰ, ਸੁਦੇਸ਼ ਦੀਵਾਨ, ਮੈਡਮ ਪੁਸ਼ਪਾ, ਰੀਨਾ ਸੂਦ, ਮੈਡਮ ਰਿੰਪੀ, ਜੁਗਰਾਜ ਸਿੰਘ, ਸੁਖਵਿੰਦਰ ਸਿੰਘ, ਪਰਮਜੀਤ ਸਿੰਘ, ਮੈਡਮ ਪਰਮਜੀਤ ਕੌਰ ਖਾਲਸਾ ਮੰਢਾਲੀ, ਸੁਰਿੰਦਰ ਕੌਰ, ਨਰਿੰਦਰ ਕੌਰ, ਮੈਡਮ ਮਨਜੀਤ ਕੁਮਾਰੀ, ਕੁਲਵਿੰਦਰ ਕੌਰ, ਰੁਪਿੰਦਰਜੀਤ ਕੌਰ, ਮਨਦੀਪ ਕੌਰ, ਸੁਖਦੀਪ ਕੌਰ ਹੈੱਡ ਟੀਚਰ, ਸੀਤਾ ਦੇਵੀ, ਨੀਸ਼ਾ ਲਾਦੀਆਂ, ਊਸ਼ਾ, ਜਸਵਿੰਦਰ ਕੌਰ, ਗੁਰਦੀਪ ਕੌਰ, ਹਰਜਿੰਦਰ ਰਾਣੀ, ਤੇਜਵਿੰਦਰ ਕੌਰ, ਨਛੱਤਰ ਕੌਰ ਮਜਾਰੀ, ਰਾਜ ਕੁਮਾਰ ਚੱਕ-ਮੰਡੇਰ, ਜੇ. ਪੀ. ਸਿੰਘ, ਨਵਦੀਪ ਸਿੰਘ, ਦਵਿੰਦਰ ਸਿੰਘ, ਹਰਬਲਾਸ, ਰਮਨਦੀਪ ਸ਼ਰਮਾ, ਕਰਮਜੀਤ ਸਿੰਘ, ਅਸ਼ੋਕ ਕੁਮਾਰ ਜੰਡਿਆਲਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਛੋਟਾ ਕਰਨਾ ਮਨਜ਼ੂਰ ਨਹੀਂ-ਅਮਨ ਗਿੱਲ ਝਿੰਗੜ ਅਗਲੀ ਖ਼ਬਰ ਮੱਲ੍ਹਾ ਬੇਦੀਆਂ ਵਿਖੇ ਸੰਤ ਬਾਬਾ ਜਗਵਾਣਾ ਸਾਹਿਬ ਦੀ ਯਾਦ 'ਚ ਕਬੱਡੀ ਟੂਰਨਾਮੈਂਟ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।