09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਹੁਸ਼ਿਆਰਪੁਰ ਜ਼ਿਲ੍ਹੇ ਨੂੰ ਛੋਟਾ ਕਰਨਾ ਮਨਜ਼ੂਰ ਨਹੀਂ-ਅਮਨ ਗਿੱਲ ਝਿੰਗੜ

ਅਜੀਤ ਡੈਸਕ 20-10-2025
ਖੁੱਡਾ, 19 ਅਕਤੂਬਰ (ਸਰਬਜੀਤ ਸਿੰਘ)-ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਅਮਨਪ੍ਰੀਤ ਸਿੰਘ ਗਿੱਲ ਝਿੰਗੜ ਨੇ ਗੱਲਬਾਤ ਦੌਰਾਨ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹਾ ਸਭ ਤੋਂ ਵੱਡਾ ਜ਼ਿਲ੍ਹਾ ਸੀ, ਜਿਸ 'ਚ ਸਭ ਤੋਂ ਵੱਧ ਹਲਕੇ ਸੀ ਪਰ ਇਸ ਨੂੰ ਹੋਲੀ ਹੋਲੀ ਕਰ ਕੇ ਦਿਨ ਵ ਦਿਨ ਹੋਰ ਛੋਟਾ ਕਰਨ ਦੀ ਸਾਜ਼ਿਸ਼ ਸਰਕਾਰ ਕਰ ਰਹੀ ਹੈ, ਜਿਸ ਕਾਰਨ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਅਮਨ ਗਿੱਲ ਝਿੰਗੜ ਨੇ ਕਿਹਾ ਸਰਕਾਰ ਪਿਛਲੇ ਦਿਨੀਂ ਹੋਈ ਕੈਬਨਿਟ ਮੀਟਿੰਗ 'ਚ ਸ੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਪ੍ਰਪੋਜ਼ਲ ਦੇ ਰਹੀ ਸੀ ਜਿਸ ਦੇ ਕਾਫ਼ੀ ਨਜ਼ਦੀਕ ਪੈਂਦਾ ਰੂਪਨਗਰ ਹੈ ਜੇ ਸਰਕਾਰ ਨੇ ਕਰਨਾ ਹੀ ਹੈ ਤਾਂ ਰੂਪਨਗਰ ਤੋਂ ਬਦਲ ਕੇ ਸ੍ਰੀ ਅਨੰਦਪੁਰ ਸਾਹਿਬ ਦਾ ਨਾਂਅ ਦੇ ਦਿੱਤਾ ਜਾਵੇ ਪਰ ਸਰਕਾਰ ਦੀ ਪਤਾ ਨਹੀਂ ਕਿ ਮਜਬੂਰੀ ਹੈ ਕਿ ਉਹ ਹੁਸ਼ਿਆਰਪੁਰ ਦੀ ਚਾਰ ਸਬ ਡਿਵੀਜ਼ਨ ਹਲਕਾ ਗੜ੍ਹਸ਼ੰਕਰ ਨੂੰ ਤੋੜ ਕੇ ਉੱਧਰ ਰਲਾਉਣਾ ਚਾਹੁੰਦੀ ਹੈ ਪਹਿਲਾ ਵੀ ਜਿਸ ਵੇਲੇ ਜ਼ਿਲ੍ਹਾ ਨਵਾਂਸ਼ਹਿਰ ਬਣਿਆ ਤਾਂ ਸਾਡਾ ਹਲਕਾ ਬਲਾਚੌਰ ਕੱਟ ਦਿੱਤਾ | ਇਸ ਲਈ ਉਨ੍ਹਾਂ ਵਲੋਂ ਸਰਕਾਰ ਨੂੰ ਕਿਹਾ ਗਿਆ ਕਿ ਕੋਈ ਵੀ ਐਸਾ ਕਦਮ ਨਾ ਚੁੱਕਿਆ ਜਾਵੇ, ਜਿਸ ਨਾਲ ਲੋਕਾਂ ਦੇ ਕੰਮਾਂ 'ਚ ਰੁਕਾਵਟ ਪੈਦਾ ਹੋਵੇ ਤੇ ਲੋਕ ਪ੍ਰੇਸ਼ਾਨ ਹੋਣ |
ਪਿਛਲੀ ਖ਼ਬਰ ਸਮਾਜ ਸੇਵੀ ਸੁਰਜੀਤ ਭਾਟੀਆ ਦਾ ਦਿਹਾਂਤ, ਸਸਕਾਰ ਅੱਜ ਅਗਲੀ ਖ਼ਬਰ ਬੀਸਲਾ ਵਿਖੇ ਬਲਾਕ ਪ੍ਰਾਇਮਰੀ ਸਕੂਲਾਂ ਦੀਆਂ ਦੋ ਦਿਨਾਂ ਖੇਡਾਂ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।