09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਮੱਲ੍ਹਾ ਬੇਦੀਆਂ ਵਿਖੇ ਸੰਤ ਬਾਬਾ ਜਗਵਾਣਾ ਸਾਹਿਬ ਦੀ ਯਾਦ 'ਚ ਕਬੱਡੀ ਟੂਰਨਾਮੈਂਟ ਕਰਵਾਇਆ

ਅਜੀਤ ਡੈਸਕ 20-10-2025
ਔੜ/ਝਿੰਗੜਾਂ, 19 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਗੁਰਦੁਆਰਾ ਸੰਤ ਬਾਬਾ ਜਗਵਾਣਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਐਨ. ਆਰ. ਆਈ. ਵੀਰਾਂ ਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਕਬੱਡੀ ਟੂਰਨਾਮੈਂਟ ਕਰਵਾਇਆ, ਜਿਸ ਦਾ ਉਦਘਾਟਨ ਸੋਹਣ ਸਿੰਘ ਗਰਚਾ ਕੈਨੇਡਾ, ਬਿੰਦਾ ਸਿੰਘ ਯੂ. ਐਸ. ਏ., ਸੁਰਜੀਤ ਸਿੰਘ, ਬਲਵੀਰ ਸਿੰਘ ਯੂ. ਕੇ., ਧਰਮਿੰਦਰ ਸਿੰਘ, ਸੁਖਦੇਵ ਸਿੰਘ, ਰਣਜੀਤ ਸਿੰਘ ਬੈਂਸ, ਸਾਬਕਾ ਸਰਪੰਚ ਹਰਨੇਕ ਸਿੰਘ ਨੇਕਾ ਮੱਲਾ ਬੇਦੀਆਂ, ਬੂਟਾ ਸਿੰਘ ਤੇ ਗੁਰਦਿਆਲ ਚੰਦ, ਸੁਖਵਿੰਦਰ ਸਿੰਘ, ਸੁਖਦੇਵ ਸਿੰਘ ਆਦਿ ਸਹਿਯੋਗੀ ਸੱਜਣਾਂ ਵਲੋਂ ਸਾਂਝੇ ਤੌਰ 'ਤੇ ਕੀਤਾ | ਫਾਈਨਲ ਮੁਕਾਬਲੇ 'ਚ ਮਾਲਵਾ ਕਬੱਡੀ ਕਲੱਬ ਜੇਤੂ ਰਿਹਾ | ਇਸ ਟੂਰਨਾਮੈਂਟ 'ਚ ਦਰਸ਼ਕ ਪ੍ਰੇਮੀਆਂ ਨੇ ਕੁੜੀਆਂ ਤੇ ਮੁੰਡਿਆਂ ਦੇ ਨਾਮਵਰ ਕਬੱਡੀ ਕਲੱਬਾਂ ਦੇ ਕਬੱਡੀ ਮੈਚ ਦੇਖਣ ਦਾ ਆਨੰਦ ਮਾਣਿਆ | ਮੁਕਾਬਲਿਆਂ 'ਚ ਜੇਤੂ ਤੇ ਉਪ ਜੇਤੂ ਟੀਮਾਂ ਨੂੰ ਪ੍ਰਬੰਧਕਾਂ ਅਤੇ ਗ੍ਰਾਮ ਪੰਚਾਇਤ ਵਲੋਂ ਯਾਦਗਾਰੀ ਚਿੰਨ੍ਹਾਂ ਤੇ ਦਿਲ ਖਿੱਚਵੇਂ ਭਾਰੀ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ | ਸਟੇਜ ਸਕੱਤਰ ਦੀ ਵੱਡੀ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਹਰਨੇਕ ਸਿੰਘ ਨੇਕਾ ਸਾਬਕਾ ਸਰਪੰਚ ਮੱਲ੍ਹਾ ਬੇਦੀਆਂ ਵਲੋਂ ਕਬੱਡੀ ਟੂਰਨਾਮੈਂਟ ਦੇਖਣ ਆਏ ਸਮੂਹ ਦਰਸ਼ਕ ਪ੍ਰੇਮੀਆਂ, ਪਤਵੰਤੇ ਸੱਜਣਾਂ ਤੇ ਸਹਿਯੋਗੀ ਸੇਵਾਦਾਰਾਂ ਦਾ ਧੰਨਵਾਦ ਕੀਤਾ | ਉਨ੍ਹਾਂ ਆਖਿਆਂ ਕਿ ਨੌਜਵਾਨ ਪੀੜ੍ਹੀ ਨੂੰ ਜਿਥੇ ਸਮਾਜਿਕ ਬੁਰਾਈਆਂ ਤੋਂ ਬਚਾਇਆ ਜਾ ਸਕਦਾ ਹੈ ਉਥੇ ਪੇਂਡੂ ਖੇਡ ਮੇਲੇ ਆਪਸੀ ਭਾਈਚਾਰਕ ਸਾਂਝ ਵਧਾਉਂਦੇ ਹਨ | ਇਸ ਲਈ ਸਾਨੂੰ ਪੇਂਡੂ ਖੇਡ ਮੇਲੇ ਭਾਰੀ ਉਤਸ਼ਾਹ ਨਾਲ ਮਨਾਉਣੇ ਚਾਹੀਦੇ ਹਨ | ਉਨ੍ਹਾਂ ਕਬੱਡੀ ਟੂਰਨਾਮੈਂਟ ਦੇਖਣ ਆਏ ਦਰਸ਼ਕਾਂ ਪ੍ਰੇਮੀਆਂ ਤੇ ਪ੍ਰਬੰਧਕਾਂ ਵਲੋਂ ਕੀਤੇ ਉਪਰਾਲੇ ਦੀ ਵਧਾਈ ਦਿੱਤੀ | ਆਖਰ ਇਹ ਕਬੱਡੀ ਟੂਰਨਾਮੈਂਟ ਫਿਰ ਮਿਲਣ ਦਾ ਵਾਅਦਾ ਕਰਦਾ ਹੋਇਆ ਸਮਾਪਤ ਹੋ ਗਿਆ | ਇਸ ਮੌਕੇ ਸਰਪੰਚ ਰਾਜਵੀਰ ਕੌਰ ਸਰਪੰਚ, ਸਾਬਕਾ ਸਰਪੰਚ ਹਰਨੇਕ ਸਿੰਘ ਨੇਕਾ, ਬੂਟਾ ਸਿੰਘ, ਗੁਰਦਿਆਲ ਚੰਦ ਤੇ ਕੁਲਵਿੰਦਰ ਕੌਰ, ਪੰਚ ਅਨੀਤਾ ਸਿੰਘ ਤੇ ਮਹਿੰਦਰ ਕੌਰ, ਕੁਲਵਰਨ ਸਿੰਘ, ਹਰਪ੍ਰੀਤ ਸਿੰਘ ਹੈਪੀ, ਬਲਜਿੰਦਰ ਸਿੰਘ ਬਿੰਦਾ ਕੈਨੇਡਾ, ਕੁਲਵੰਤ ਸਿੰਘ ਯੂ. ਐਸ. ਏ., ਜਗਤਾਰ ਸਿੰਘ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਕੰਗ ਸਾਬੂ, ਜਸਕਰਨ ਸਿੰਘ ਆਦਿ ਤੋਂ ਇਲਾਵਾ ਪ੍ਰਬੰਧਕ, ਐਨ. ਆਰ. ਆਈ., ਪਿੰਡ ਵਾਸੀ ਇਲਾਕੇ ਦੇ ਦਰਸ਼ਕ ਪ੍ਰੇਮੀ ਹਾਜ਼ਰ ਸਨ |
ਪਿਛਲੀ ਖ਼ਬਰ ਬੀਸਲਾ ਵਿਖੇ ਬਲਾਕ ਪ੍ਰਾਇਮਰੀ ਸਕੂਲਾਂ ਦੀਆਂ ਦੋ ਦਿਨਾਂ ਖੇਡਾਂ ਸਮਾਪਤ ਅਗਲੀ ਖ਼ਬਰ ਬਲਾਚੌਰ ਵਿਖੇ ਬਾਬਾ ਬਲਰਾਜ ਦੀ ਯਾਦ 'ਚ ਛਿੰਝ ਮੇਲਾ 22 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।