18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਡਰੇਨ 'ਚ ਫੈਲੀ ਗੰਦਗੀ ਕਾਰਨ ਰਾਹਗੀਰ ਤੇ ਕਿਸਾਨ ਡਾਢੇ ਪ੍ਰੇਸ਼ਾਨ <br/>

ਡਾ. ਅੰਬੇਡਕਰ ਭਵਨ ਸੂੰਢ ਨੇੜਿਓਾ ਲੰਘਦੀ ਡਰੇਨ 'ਚ ਫੈਲੀ ਗੰਦਗੀ | <br/> 21-07-2025
ਕਟਾਰੀਆਂ, 20 ਜੁਲਾਈ (ਪ੍ਰੇਮੀ ਸੰਧਵਾਂ)- ਰਾਹਗੀਰਾਂ ਤੇ ਕਿਸਾਨਾਂ ਨੇ ਆਪਣਾ ਦੁੱਖੜਾ ਸੁਣਾਉਂਦਿਆ ਕਿਹਾ ਕਿ ਡਰੇਨੇਜ਼ ਵਿਭਾਗ ਦੀ ਲਾਪਰਵਾਹੀ ਕਾਰਨ ਕਿਸਾਨ ਤੇ ਰਾਹਗੀਰ ਡਾਢੇ ਪ੍ਰੇਸ਼ਾਨ ਹਨ | ਕਿਉਂਕਿ ਜਦੋਂ ਵੀ ਡਰੇਨਾਂ ਦੀ ਸਫ਼ਾਈ ਦਾ ਕੰਮ ਜੇ. ਸੀ. ਬੀ ਮਸ਼ੀਨ ਨਾਲ ਕੀਤਾ ਜਾਂਦਾ ਹੈ ਤੇ ਡਰੇਨਾਂ 'ਚ ਫੇਰ ਵੀ ਗੰਦਗੀ ਰਹਿ ਜਾਂਦੀ ਹੈ ਤੇ ਥੋੜੇ ਦਿਨਾਂ ਦੇ ਬਾਅਦ ਡਰੇਨਾਂ ਦੀ ਹਾਲਤ ਚੌੜੇ ਪੱਤੇ ਵਾਲੀ ਬੂਟੀ ਦੇ ਫੈਲਣ ਨਾਲ ਸਥਿਤੀ ਪਹਿਲਾਂ ਜਿਹੀ ਬਣ ਜਾਂਦੀ ਹੈ | ਕਿਉਂਕਿ ਡਰੇਨ ਵਿਭਾਗ ਵਲੋਂ ਸਫ਼ਾਈ ਦਾ ਕੰਮ ਅੱਧ ਵਿਚਾਲੇ ਛੱਡ ਦਿੱਤਾ ਜਾਂਦਾ ਹੈ | ਜਿਸ ਕਾਰਨ ਇਕ ਥਾਂ 'ਤੇ ਖੜ੍ਹੇ ਰਹਿਣ ਕਾਰਨ ਕਾਲੇ ਪਾਣੀ ਦੀ ਭੈੜੀ ਬਦਬੂ ਤੋਂ ਰਾਹਗੀਰਾਂ ਤੇ ਕਿਸਾਨਾਂ ਦਾ ਲੰਘਣਾ ਦੁੱਭਰ ਹੋ ਜਾਂਦਾ ਹੈ | ਰਾਹਗੀਰਾਂ ਤੇ ਕਿਸਾਨਾਂ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਵੀ ਡਰੇਨ ਦੀ ਸਫ਼ਾਈ ਵਿਚ ਵਰਤੀ ਗਈ ਅਣਗਹਿਲੀ ਕਾਰਨ ਕਿਸਾਨਾਂ ਦਾ ਸੈਂਕੜੇ ਏਕੜ ਝੋਨਾ ਡਰੇਨ 'ਚ ਬਰਸਾਤੀ ਮੌਸਮ ਕਾਰਨ ਬਣੇ ਹੜ੍ਹ ਵਰਗੇ ਹਾਲਾਤਾਂ ਨਾਲ ਬਰਬਾਦ ਹੋ ਗਿਆ ਸੀ | ਜਿਸ ਕਾਰਨ ਕਿਸਾਨਾਂ ਨੂੰ ਕਾਫੀ ਆਰਥਿਕ ਨੁਕਸਾਨ ਦੀ ਸੱਟ ਵੱਜੀ ਸੀ | ਹੁਣ ਵੀ ਉਨ੍ਹਾਂ ਕਿਹਾ ਕਿ ਡਰੇਨ ਦੀ ਸਫ਼ਾਈ 'ਚ ਵਰਤੀ ਗਈ ਅਣਗਹਿਲੀ ਬਰਸਾਤੀ ਮੌਸਮ 'ਚ ਕਿਸਾਨਾਂ 'ਤੇ ਭਾਰੂ ਪੈ ਸਕਦੀ ਹੈ | ਕਿਉਂਕਿ ਡਰੇਨ 'ਚ ਜੇਕਰ ਮੀਂਹ ਪੈਣ ਨਾਲ ਹੜ੍ਹ ਵਰਗੇ ਹਾਲਾਤ ਬਣ ਗਏ ਤਾਂ ਕਿਸਾਨਾਂ ਦੇ ਝੋਨੇ ਦੀ ਫ਼ਸਲ ਖਰਾਬ ਹੋਣ ਦਾ ਖਦਸ਼ਾ ਬਣ ਸਕਦਾ ਹੈ | ਕਿਸਾਨਾਂ ਤੇ ਰਾਹਗੀਰਾਂ ਨੇ ਡਰੇਨੇਜ਼ ਵਿਭਾਗ ਤੋਂ ਮੰਗ ਕੀਤੀ ਕਿ ਸੰੂਢ ਤੇ ਕਟਾਰੀਆਂ ਵਿਚਕਾਰੋਂ ਗੁਜ਼ਰਦੀ ਡਰੇਨ ਦੀ ਸਫ਼ਾਈ ਦਾ ਕੰਮ ਚੰਗੀ ਤਰ੍ਹਾਂ ਨਾਲ ਕਰਵਾਇਆ ਜਾਵੇ |

ਪਿਛਲੀ ਖ਼ਬਰ ਨਵਾਂਸ਼ਹਿਰ ਮੁੱਖ ਮਾਰਗ 'ਤੇ ਦੋ ਕਾਰਾਂ ਦੀ ਹੋਈ ਜ਼ਬਰਦਸਤ ਟੱਕਰ ਜਾਨ ਨੁਕਸਾਨ ਤੋਂ ਬਚਾਅ <br/> ਅਗਲੀ ਖ਼ਬਰ ਨਾਜਾਇਜ਼ ਸ਼ਰਾਬ ਦੀਆਂ 24 ਬੋਤਲਾਂ ਸਮੇਤ ਕਥਿਤ ਦੋਸ਼ੀ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।