17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਇਯਾਲੀ ਦਫ਼ਤਰ ਸਾਹਮਣੇ ਨਗਰ ਕੀਰਤਨ ਦਾ ਪੜਾਅ ਹੋਵੇਗਾ ਮੰਡੀ ਮੁੱਲਾਂਪੁਰ 'ਚ!

ਅਜੀਤ ਡੈਸਕ 20-11-2025
ਮੁੱਲਾਂਪੁਰ-ਦਾਖਾ, 19 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਧਾਰਮਿਕ ਸਮਾਰੋਹਾਂ ਦੀ ਲੜੀ ਤਹਿਤ ਫਰੀਦਕੋਟ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ੁਰੂ ਵਿਸ਼ਾਲ ਨਗਰ ਕੀਰਤਨ ਦੇ ਮੰਡੀ ਮੁੱਲਾਂਪੁਰ ਦਾਖਾ ਪਹੁੰਚਣ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦਾਖਾ ਦਫਤਰ ਸਾਹਮਣੇ ਹਲਕਾ ਦਾਖਾ ਐੱਮ.ਐੱਲ.ਏ ਇਯਾਲੀ ਟੀਮ ਦੁਆਰਾ ਪੰਜ ਪਿਆਰਿਆਂ ਦਾ ਵਿਸ਼ੇਸ਼ ਸਤਿਕਾਰ ਹੋਵੇਗਾ | ਸ਼੍ਰੋਮਣੀ ਅਕਾਲੀ ਦਲ ਦੇ ਦਫਤਰੋਂ ਐੱਮ.ਐੱਲ.ਏ ਇਯਾਲੀ ਦੇ ਪੀ.ਏ ਮਨੀ ਸ਼ਰਮਾ ਦੱਸਿਆ ਕਿ ਬਾਅਦ ਦੁਪਹਿਰ 4 ਵਜੇ ਇਹ ਵਿਸ਼ਾਲ ਨਗਰ ਕੀਰਤਨ ਮੁੱਲਾਂਪੁਰ ਦਾਖਾ ਸ਼ਹਿਰ 'ਚ ਪਹੁੰਚੇਗਾ | ਐੱਮ.ਐੱਲ.ਏ ਇਯਾਲੀ ਟੀਮ ਵਲੋਂ ਨਗਰ ਕੀਰਤਨ ਨਾਲ ਚੱਲ ਰਹੀ ਸੰਗਤ ਲਈ ਵਿਸ਼ੇਸ਼ ਲੰਗਰ ਅਤੇ ਚਾਹ ਵਰਤਾਈ ਜਾਵੇਗੀ | ਵੱਡੀ ਤਾਆਦ ਸ਼ਰਧਾਲੂ ਫੁੱਲਾਂ ਨਾਲ ਸ਼ਿੰਗਾਰੀ ਪਾਲਕੀ 'ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਣਗੇਂ | ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦਾਖਾ 'ਚ ਮੰਡੀ ਮੁੱਲਾਂਪੁਰ ਵਿਖੇ ਮੁੱਖ ਦਫ਼ਤਰ ਸਾਹਮਣੇ ਨਗਰ ਕੀਰਤਨ ਦੇ ਇਸ ਪੜਾਅ ਦੌਰਾਨ ਢਾਡੀ ਜੱਥਾ ਗੁਰ-ਇਤਿਹਾਸ ਵਾਰਾਂ ਦਾ ਗਾਇਨ ਕਰੇਗਾ |
ਪਿਛਲੀ ਖ਼ਬਰ ਪੁਲਿਸ ਨੇ 20 ਨਸ਼ੀਲੀਆਂ ਗੋਲੀਆਂ ਸਮੇਤ ਇਕ ਔਰਤ ਨੂੰ ਕਾਬੂ ਕੀਤਾ ਅਗਲੀ ਖ਼ਬਰ ਆਰ.ਆਰ. ਬਾਵਾ ਕਾਲਜ ਵਿਖੇ 'ਵਾਤਾਵਰਨ ਸੁਰੱਖਿਆ ਗਤੀਵਿਧੀ' ਅਧੀਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।