17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਆਰ.ਆਰ. ਬਾਵਾ ਕਾਲਜ ਵਿਖੇ 'ਵਾਤਾਵਰਨ ਸੁਰੱਖਿਆ ਗਤੀਵਿਧੀ' ਅਧੀਨ ਕੈਂਪ ਲਗਾਇਆ

ਅਜੀਤ ਡੈਸਕ 20-11-2025
ਬਟਾਲਾ, 19 ਨਵੰਬਰ (ਸਤਿੰਦਰ ਸਿੰਘ)- ਆਰ.ਆਰ. ਬਾਵਾ ਡੀ.ਏ.ਵੀ. ਕਾਲਜ ਫ਼ਾਰ ਗਰਲਜ਼ ਬਟਾਲਾ ਵਿਖੇ ਵਾਤਾਵਰਣ ਸੁਰੱਖਿਆ ਗਤੀਵਿਧੀ ਅਧੀਨ ਹਰਿਆਵਲ ਪੰਜਾਬ ਦੇ ਸਹਿਯੋਗ ਨਾਲ ਵਾਤਾਵਰਣ ਸੰਭਾਲ ਗਤੀਵਿਧੀ ਸੰਬੰਧੀ ਸਿਖਲਾਈ ਕੈਂਪ ਲਗਾਇਆ ਗਿਆ | ਇਸ ਮੌਕੇ ਸ਼੍ਰੀ ਜੇ.ਪੀ. ਸ਼ੂਰ ਆਨਰੇਰੀ ਖਜ਼ਾਨਾ, ਡੀ.ਏ.ਵੀ. ਕਾਲਜ ਮੈਨੇਜਿੰਗ ਕਮੇਟੀ, ਨਵੀਂ ਦਿੱਲੀ ਨੇ ਮੁੱਖ ਭਾਸ਼ਣ ਦਿੱਤਾ | ਜਦ ਕਿ ਸ਼੍ਰੀ ਰਾਜੇਸ਼ ਕਵਾਤਰਾ ਚੇਅਰਮੈਨ ਸਥਾਨਕ ਸਲਾਹਕਾਰ ਕਮੇਟੀ, ਡਾ. ਸੰਜੀਵ ਭੱਲਾ ਸਾਬਕਾ ਡਿਪਟੀ ਡਾਇਰੈਕਟਰ ਸਿਹਤ ਵਿਭਾਗ ਪੰਜਾਬ, ਅਸ਼ੋਕ ਅਗਰਵਾਲ, ਜਗਮੋਹਨ ਸਿੰਘ, ਜਤਿੰਦਰ ਕੱਦ ਤੇ ਨਿਪੁਣ ਅਗਰਵਾਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਡਾ. ਆਰਦਸ਼ਪਾਲ ਵਿੱਗ, ਰਾਜਬੀਰ ਸਿੰਘ ਤੇ ਗੁਰਮੁੱਖ ਸਿੰਘ ਨੇ ਪ੍ਰਮੁੱਖ ਮਹਿਮਾਨ ਸਨ | ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਵਾਤਾਵਰਣ ਦੀ ਸਾਂਭ-ਸੰਭਾਲ, ਪ੍ਰਦੂਸ਼ਣ ਦੀ ਰੋਕਥਾਮ, ਖੇਤੀਬਾੜੀ ਸੰਬੰਧੀ ਜਾਣਕਾਰੀ ਦੇਣਾ ਸੀ | ਪ੍ਰੋਗਰਾਮ ਦੇ ਪ੍ਰਮੁੱਖ ਵਕਤਾ ਡਾ. ਆਦਰਸ਼ਪਾਲ ਵਿਗ ਸਾਬਕਾ ਚੇਅਰਮੈਨ ਪੰਜਾਬ ਪ੍ਰਦੂਸ਼ਣ ਬੋਰਡ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਵਿਦਿਆਰਥਣਾਂ ਨੂੰ ਵਾਤਾਵਰਣ ਦੀ ਸਾਂਭ ਸੰਭਾਲ ਸੰਬੰਧੀ ਜਾਣਕਾਰੀ ਦਿੱਤੀ | ਸ: ਰਾਜਬੀਰ ਸਿੰਘ ਡਾਇਰੈਕਟਰ ਐਗਰੀਕਲਚਰ ਪਿੰਗਲਵਾੜਾ ਨੇ ਖੇਤੀਬਾੜੀ ਤੇ ਪ੍ਰਦੂਸ਼ਣ ਰੋਕਥਾਮ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ | ਗੁਰਮੁੱਖ ਸਿੰਘ ਪੈ੍ਰਜ਼ੀਡੈਂਟ ਐਵਾਰਡੀ ਮਿਲੇਟ ਮਾਹਿਰ ਤੇ ਡਾ. ਮੀਨਾਕਸ਼ੀ ਰਤਰਾ ਪਿ੍ੰਸੀਪਲ ਵੀ.ਐਮ.ਐਸ. ਬਟਾਲਾ ਨੇ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਦੀ ਮਹੱਤਤਾ 'ਤੇ ਆਪਣੇ ਵਿਚਾਰ ਪੇਸ਼ ਕੀਤੇ ਤੇ ਖੁਰਾਕ ਚਾਰਟ ਵਿਚ ਬਾਜਰਾ ਅਤੇ ਮੋਟੇ ਅਨਾਜ ਨੂੰ ਸ਼ਾਮਲ ਕਰਨ 'ਤੇ ਜ਼ੋਰ ਦਿੱਤਾ | ਇਸ ਦੌਰਾਨ ਸਿਖਲਾਈ ਕੈਂਪ ਵਿਚ ਮੌਜ਼ੂਦ ਭਾਗੀਦਾਰਾਂ ਨੂੰ ਸਰਟੀਫਿਕੇਟ ਵੀ ਵੰਡੇ ਗਏ | ਪ੍ਰੋਗਰਾਮ ਵਿਚ ਵੱਖ-ਵੱਖ ਸਕੂਲਾਂ ਦੇ ਪਿ੍ੰੰਸੀਪਲ ਤੇ ਅਧਿਆਪਕਾਂ ਨੇ ਵੀ ਸ਼ਿਰਕਤ ਕੀਤੀ | ਕਾਰਜਕਾਰੀ ਪਿ੍ੰੰਸੀਪਲ ਡਾ. ਮੀਨਾਕਸ਼ੀ ਦੁੱਗਲ ਨੇ ਮਹਿਮਾਨਾਂ ਤੇ ਫੈਕਲਟੀ ਮੈਂਬਰਾਂ ਡਾ. ਲੱਕੀ ਸ਼ਰਮਾ ਪ੍ਰੋਗਰਾਮ ਕੋਆਰਡੀਨੇਟਰ ਅਤੇ ਡਾ. ਰਿਤੂ ਗੋਸਵਾਮੀ ਪ੍ਰੋਗਰਾਮ ਕਨਵੀਨਰ ਦੀ ਉਨ੍ਹਾਂ ਦੇ ਯਤਨਾਂ ਲਈ ਸ਼ਲਾਘਾ ਕੀਤੀ ਤੇ ਭਵਿੱਖ 'ਚ ਵੀ ਅਜਿਹੇ ਪ੍ਰੋਗਰਾਮ ਕਰਨ ਲਈ ਪ੍ਰੇਰਿਤ ਕੀਤਾ |
ਪਿਛਲੀ ਖ਼ਬਰ ਇਯਾਲੀ ਦਫ਼ਤਰ ਸਾਹਮਣੇ ਨਗਰ ਕੀਰਤਨ ਦਾ ਪੜਾਅ ਹੋਵੇਗਾ ਮੰਡੀ ਮੁੱਲਾਂਪੁਰ 'ਚ! ਅਗਲੀ ਖ਼ਬਰ ਪੀ.ਐੱਸ.ਈ.ਬੀ. ਇੰਪਲਾਈਜ਼ ਫ਼ੈਡਰੇਸ਼ਨ ਏਟਕ ਜਥੇਬੰਦੀ ਦੀ ਚੋਣ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।