ਮੁੱਲਾਂਪੁਰ-ਦਾਖਾ, 16 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਮੈਕਰੋ ਗਲੋਬਲ ਗਰੁੱਪ ਆਫ਼ ਇੰਸਟੀਚਿਊਟਸ ਦੀ ਲੁਧਿਆਣਾ ਬ੍ਰਾਂਚ ਅੰਦਰ ਇੰਮੀਗ੍ਰੇਸ਼ਨ ਮਾਹਿਰਾਂ ਵਲੋਂ ਵਿਜ਼ਟਰ ਵੀਜ਼ਾ, ਮਲਟੀਪਲ ਵੀਜ਼ਾ ਕੇਸਾਂ ਸਬੰਧੀ ਸਮੇਂ-ਸਮੇਂ ਜਾਣਕਾਰੀ ਬਾਅਦ ਮੈਕਰੋ ਗਲੋਬਲ ਦੀ ਲੁਧਿਆਣਾ ਬ੍ਰਾਂਚ ਰਾਹੀਂ ਵਿਦੇਸ਼ ਵੀਜ਼ਾ ਸਬੰਧੀ ਫਾਈਲ ਤਿਆਰ ਕਰਵਾਉਣ ਵਾਲਿਆਂ ਦਾ ਧੜਾ-ਧੜ ਵੀਜ਼ਾ ਲੱਗ ਰਿਹਾ | ਮੈਕਰੋ ਗਲੋਬਲ ਲੁਧਿਆਣਾ ਬ੍ਰਾਂਚ ਦੇ ਇੰਮੀਗ੍ਰੇਸ਼ਨ ਸੈਕਸ਼ਨ ਰਾਹੀਂ ਵਿਦੇਸ਼ ਅਪਲਾਈ ਲਈ ਫਾਈਲ ਤਿਆਰ ਕਰਵਾਉਣ ਵਾਲੇ ਸੰਜੀਵ ਕੁਮਾਰ (ਖਰੜ) ਨੂੰ ਕੈਨੇਡਾ ਦਾ ਵਿਜ਼ਟਰ ਵੀਜ਼ਾ ਅਸਾਨੀ ਨਾਲ ਮਿਲ ਗਿਆ | ਇਥੇ ਜ਼ਿਕਰਯੋਗ ਹੈ ਕਿ ਪਹਿਲਾਂ ਕਿਸੇ ਹੋਰ ਇੰਮੀਗ੍ਰੇਸ਼ਨ ਕੰਸਲਟੈਂਟ ਕੋਲੋਂ ਕੈਨੇਡਾ ਲਈ ਅਪਲਾਈ ਫਾਈਲ 'ਤੇ ਕਈ ਰਫਿਊਜ਼ਲਾਂ ਬਾਅਦ ਮੈਕਰੋ ਗਲੋਬਲ ਦੀ ਲੁਧਿਆਣਾ ਬ੍ਰਾਂਚ ਪਹੁੰਚੇ ਸੰਜੀਵ ਕੁਮਾਰ ਦਾ ਮੈਕਰੋ ਗਲੋਬਲ ਦੇ ਇੰਮੀਗ੍ਰੇਸ਼ਨ ਮਾਹਿਰਾਂ ਦੀ ਮੱਦਦ ਨਾਲ ਕੈਨੇਡਾ ਜਾਣ ਸੁਪਨਾ ਸਾਕਾਰ ਹੋ ਗਿਆ | ਇੰਸਟੀਚਿਊਟ ਦੇ ਐੱਮ.ਡੀ. ਗੁਰਮਿਲਾਪ ਸਿੰਘ ਡੱਲਾ ਵਲੋਂ ਸਮੇਂ-ਸਮੇਂ ਜਿਥੇ ਇੰਮੀਗ੍ਰੇਸ਼ਨ ਸਬੰਧੀ ਦੌਰਾਨ ਆਉਣ ਵਾਲੀਆਂ ਮੁਸ਼ਕਿਲਾਂ ਦੇ ਹੱਲ ਸਬੰਧੀ ਰਾਇ ਦਿੱਤੀ ਜਾਂਦੀ ਹੈ, ਉਥੇ ਕਿਸੇ ਕਾਰਨ ਰਫਿਊਜ਼ਲ ਫਾਈਲਾਂ ਨੂੰ ਮੁੜ ਲਾਉਣ ਦੇ ਯੋਗ ਬਣਾਉਣ ਲਈ ਆਪਣੀ ਲੁਧਿਆਣਾ ਬ੍ਰਾਂਚ ਅੰਦਰ ਜਾਣਕਾਰੀ ਵੀ ਮੁਹੱਈਆ ਕਰਵਾਈ ਜਾਂਦੀ ਹੈ | ਇਥੇ ਵਰਣਨਯੋਗ ਹੈ ਕਿ ਮੈਕਰੋ ਗਲੋਬਲ ਮੋਗਾ ਦੀਆਂ ਲੁਧਿਆਣਾ ਬ੍ਰਾਂਚ ਦੇ ਇੰਮੀਗ੍ਰੇਸ਼ਨ ਸੈਕਸ਼ਨ ਵਲੋਂ ਵੀਜ਼ਾ ਅਪਲਾਈ ਲਈ ਤਿਆਰ ਫਾਈਲਾਂ ਦੇ ਵੱਖ-ਵੱਖ ਕੈਟਾਗਿਰੀਆਂ ਦੇ ਵੀਜ਼ੇ ਲੱਗਣ ਵਿਚ ਮੋਹਰੀ ਰੋਲ ਹੈ |