05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਦੋ ਹਫ਼ਤਿਆਂ ਬਾਅਦ ਫਿਰ ਚੋਰਾਂ ਨੇ ਸਬ-ਤਹਿਸੀਲ ਸਿੱਧਵਾਂ ਬੇਟ ਦੇ ਸੇਵਾ ਕੇਂਦਰ ਨੂੰ ਬਣਾਇਆ ਨਿਸ਼ਾਨਾ

ਅਜੀਤ ਡੈਸਕ 17-07-2025
ਚੋਰਾਂ ਨੇ ਦੋ ਸੀ.ਪੀ.ਯੂ., ਇਕ ਪਿ੍ੰਟਰ, ਇਕ ਸਕਰੀਨ, ਮੌਡਮ ਅਤੇ ਡੀ.ਵੀ.ਆਰ 'ਤੇ ਹੱਥ ਸਾਫ਼ ਕੀਤਾ
ਸਿੱਧਵਾਂ ਬੇਟ, 16 ਜੁਲਾਈ (ਜਸਵੰਤ ਸਿੰਘ ਸਲੇਮਪੁਰੀ)-ਇਲਾਕੇ ਵਿਚ ਘੁੰਮ ਰਹੇ ਬੇਖੌਫ਼ ਚੋਰਾਂ ਨੇ ਫਿਰ ਦੋ ਹਫ਼ਤਿਆਂ ਬਾਅਦ ਲੰਘੀ ਰਾਤ ਸਥਾਨਿਕ ਕਸਬੇ ਦੇ ਬਾਹਰਵਾਰ ਸਥਿਤ ਸਬ-ਤਹਿਸੀਲ ਦੇ ਸੇਵਾ ਕੇਂਦਰ ਦਾ ਦਰਵਾਜ਼ਾ ਤੋੜ ਕੇ ਉਸ ਵਿਚੋਂ ਦੋ ਸੀ.ਪੀ.ਯੂ., ਇਕ ਪਿ੍ੰਟਰ, ਇਕ ਸਕਰੀਨ, ਮੌਡਮ ਅਤੇ ਡੀ.ਵੀ.ਆਰ. ਚੋਰੀ ਕਰ ਲਿਆ | ਅਜੇ 30 ਜੂਨ ਅਤੇ 1 ਜੁਲਾਈ ਦੀ ਦਰਮਿਆਨੀ ਰਾਤ ਨੂੰ ਵੀ ਚੋਰਾਂ ਨੇ ਸੇਵਾ ਕੇਂਦਰ ਦੇ ਮੁੱਖ ਦਰਵਾਜ਼ੇ ਦਾ ਕੁੰਡਾ ਤੋੜ ਕੇ ਕਮਰੇ ਵਿਚ ਲੱਗਾ ਡੇਢ ਟਨ ਦਾ ਵਿੰਡੋ ਏ.ਸੀ., ਲੈਪਟਾਪ ਅਤੇ ਮੌਡਮ ਚੋਰੀ ਕਰਕੇ ਅਰਾਮ ਨਾਲ ਫ਼ਰਾਰ ਹੋ ਗਏ ਸਨ | ਸੇਵਾ ਕੇਂਦਰ ਦੇ ਇੰਚਾਰਜ ਦਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਸਫਾਈ ਕਰਮਚਾਰੀ ਸਵੇਰੇ ਪੁੱਜਾ ਤਾਂ ਉਸ ਸਮੇਂ ਹੀ ਘਟਨਾ ਦਾ ਪਤਾ ਲੱਗਾ | ਸੂਚਨਾ ਮਿਲਣ 'ਤੇ ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਇੰਸ: ਹੀਰਾ ਸਿੰਘ ਨੇ ਆਪਣੀ ਪੁਲਿਸ ਪਾਰਟੀ ਨਾਲ ਮੌਕੇ 'ਤੇ ਪੁੱਜ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਚੋਰਾਂ ਨੂੰ ਜਲਦੀ ਕਾਬੂ ਕਰਨ ਦੀ ਗੱਲ ਕਹੀ | ਦੂਜੇ ਪਾਸੇ ਸੇਵਾ ਕੇਂਦਰ ਵਿਚ ਕੰਮ ਕਰਵਾਉਣ ਵਾਲੇ ਲੋਕ ਵੀ ਮੌਕੇ 'ਤੇ ਪੁੱਜੇ ਹੋਏ ਸਨ | ਜਿਨ੍ਹਾਂ ਨੂੰ ਮੁਲਾਜ਼ਮਾਂ ਵਲੋਂ ਜਗਰਾਉਂ ਦੀ ਸੇਵਾ ਕੇਂਦਰ ਵਿਚ ਭੇਜਿਆ ਜਾ ਰਿਹਾ ਸੀ | ਇਸ ਮੌਕੇ ਕਈ ਉਪਭੋਗਤਾਵਾਂ ਨੇ ਦੱਸਿਆ ਕਿ ਅਸੀਂ ਪਹਿਲਾਂ ਵੀ ਕਈ ਵਾਰ ਆ ਚੁੱਕੇ ਹਾਂ ਤਾਂ ਸਾਨੂੰ ਮੁਲਾਜ਼ਮ ਆਖ ਦਿੰਦੇ ਹਨ ਕਿ ਇੱਥੇ ਤਾਂ ਚੋਰੀ ਹੋ ਗਈ ਹੈ ਅਤੇ ਚੋਰ ਸਾਰਾ ਸਾਮਨ ਲੈ ਗਏ ਹਨ | ਉਨ੍ਹਾਂ ਮੰਗ ਕੀਤੀ ਕਿ ਇਸ ਸੇਵਾ ਕੇਂਦਰ ਨੂੰ ਸਬ-ਤਹਿਸੀਲ ਦੇ ਪਟਵਾਰ ਭਵਨ ਵਿਚ ਤਬਦੀਲ ਕੀਤਾ ਜਾਵੇ |

ਪਿਛਲੀ ਖ਼ਬਰ ਵਿਧਾਨ ਸਭਾ ਦਾ ਇਜਲਾਸ ਲੋਕ ਮਸਲਿਆਂ ਤੋਂ ਸੱਖਣਾ ਰਿਹਾ-ਸੀਟੂ ਆਗੂ ਅਗਲੀ ਖ਼ਬਰ ਮੈਕਰੋ ਗਲੋਬਲ ਦੀ ਲੁਧਿਆਣਾ ਬ੍ਰਾਂਚ ਰਾਹੀਂ ਸੰਜੀਵ ਕੁਮਾਰ ਨੂੰ ਕੈਨੇਡਾ ਦਾ ਵੀਜ਼ਾ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।