05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

30 ਕਿੱਲੋ ਭੁੱਕੀ ਚੂਰੇ ਸਮੇਤ ਦਿਉਰ-ਭਰਜਾਈ ਕਾਬੂ

ਅਜੀਤ ਡੈਸਕ 17-07-2025
ਜਗਰਾਉਂ, 16 ਜੁਲਾਈ (ਗੁਰਦੀਪ ਸਿੰਘ ਮਲਕ)-ਪੁਲਿਸ ਜ਼ਿਲ੍ਹਾ ਲੁਧਿਆਣਾ ਦੇ ਸੀ.ਆਈ.ਏ. ਸਟਾਫ਼ ਦੀ ਪੁਲਿਸ ਪਾਰਟੀ ਨੇ ਭੁੱਕੀ ਚੂਰੇ ਸਮੇਤ ਦਿਉਰ-ਭਰਜਾਈ ਨੂੰ ਕਾਬੂ ਕੀਤਾ ਹੈ | ਇਸ ਸਬੰਧੀ ਸਟਾਫ਼ ਦੇ ਸਬ ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਦੇ ਚੌਂਕੀਮਾਨ ਖੇਤਰ 'ਚ ਗਸ਼ਤ ਕਰ ਰਹੇ ਸਨ | ਇਸ ਦੌਰਾਨ ਮੁਖਬਰ ਨੇ ਸੂਚਨਾ ਦਿੱਤੀ ਕਿ ਪਿੰਡ ਕੁਲਾਰ ਦੇ ਨਹਿਰ ਪੁਲ 'ਤੇ ਰੁਸਤਮ ਪੁੱਤਰ ਰਫੀ ਪੁੱਤਰ ਸੋਮਨਾਥ ਅਤੇ ਰੀਟਾ ਪਤਨੀ ਰੋਡਾ ਪੁੱਤਰ ਸੋਮਨਾਥ ਦੋਨੋਂ ਵਾਸੀ ਵਾਰਡ ਨੰਬਰ ਇਕ ਸਪੇਰਾ ਬਸਤੀ ਜੈਪੁਰਾ ਰੋਡ ਦੋਰਾਹਾ ਭੁੱਕੀ ਚੂਰਾ ਵੇਚ ਰਹੇ ਹਨ | ਜਿਸ 'ਤੇ ਤੁਰੰਤ ਛਾਪਾਮਾਰੀ ਕਰਕੇ ਦੋਨਾਂ ਨੂੰ ਮੌਕੇ 'ਤੇ ਕਾਬੂ ਕਰ ਲਿਆ, ਜਿੰਨ੍ਹਾਂ ਕੋਲੋਂ 30 ਕਿਲੋ ਭੁੱਕੀ, ਇਕ ਇਲੈਕਟ੍ਰੋਨਿਕ ਕੰਡਾ ਅਤੇ ਖਾਲੀ ਲਿਫਾਫ਼ੇ ਬਰਾਮਦ ਹੋਏ | ਕਾਬੂ ਕੀਤੇ ਦੋਸ਼ੀਆਂ ਖ਼ਿਲਾਫ਼ ਪੁਲਿਸ ਥਾਣਾ ਸਦਰ ਜਗਰਾਉਂ 'ਚ ਮਾਮਲਾ ਦਰਜ ਕੀਤਾ ਗਿਆ ਹੈ |
ਪਿਛਲੀ ਖ਼ਬਰ ਮੈਕਰੋ ਗਲੋਬਲ ਦੀ ਲੁਧਿਆਣਾ ਬ੍ਰਾਂਚ ਰਾਹੀਂ ਸੰਜੀਵ ਕੁਮਾਰ ਨੂੰ ਕੈਨੇਡਾ ਦਾ ਵੀਜ਼ਾ ਮਿਲਿਆ ਅਗਲੀ ਖ਼ਬਰ ਬੜੂੰਦੀ 'ਚ ਸਰਪੰਚ ਦੀ ਉੱਪ ਚੋਣ ਲਈ ਰੁਪਿੰਦਰ ਸਿੰਘ ਪੰਨੂ ਨੇ ਉਮੀਦਵਾਰ ਵਜੋਂ ਹੱਕ ਜਤਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।