05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਸਰਾਭਾ ’ਚ ਘੋੜਿਆਂ ਤੇ ਬਲਦਾਂ ਦੀਆਂ ਦੌੜਾਂ 6 ਤੇ 7 ਨੂੰ

ਪੱਖੋਵਾਲ-ਸਰਾਭਾ, 4 ਨਵੰਬਰ (ਖੁਸ਼ਵਿੰਦਰ ਸਿੰਘ ਸਰਾਭਾ)- ਗ਼ਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ 111ਵੇਂ ਸ਼ਹੀਦੀ ਦਿਹਾੜੇ ਮੌਕੇ ਸਪੋਰਟਸ ਕੱਲਬ ਵਲੋਂ ਪ੍ਰਵਾਸੀ ਪੰਜਾਬੀਆਂ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਘੋੜੇ ਘੋੜੀਆਂ ਤੇ ਬਲਦਾਂ ਦੀਆ ਦੌੜਾਂ ਕਰਵਾਈਆਂ ਜਾ ਰਹੀਆਂ ਹਨ। ਇਸ ਸੰਬਧੀ ਜਾਣਕਾਰੀ ਦਿੰਦਿਆਂ ਦੌੜਾਂ ਦੇ ਇੰਚਾਰਜ ਮਨਿੰਦਰ ਸਿੰਘ ਨੇ ਦੱੱਸਿਆ ਕਿ ਮਿਤੀ 6 ਨਵੰਬਰ ਨੂੰ ਪਿੰਡ ਸਰਾਭਾ ਤੋਂ ਗੁੱਜਰਵਾਲ ਦੇ ਰਾਹ ਤੇ ਘੋੜਿਆਂ ਦੀ ਸਪੱਟਾ ਦੌੜਾਂ ਕਰਵਾਈਆ ਜਾਣਗੀਆਂ।

ਸ਼ਹੀਦ ਕਰਤਾਰ ਸਿੰਘ ਸਰਾਭਾ 05-11-2026
ਪੱਖੋਵਾਲ-ਸਰਾਭਾ, 4 ਨਵੰਬਰ (ਖੁਸ਼ਵਿੰਦਰ ਸਿੰਘ ਸਰਾਭਾ)- ਗ਼ਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ 111ਵੇਂ ਸ਼ਹੀਦੀ ਦਿਹਾੜੇ ਮੌਕੇ ਸਪੋਰਟਸ ਕੱਲਬ ਵਲੋਂ ਪ੍ਰਵਾਸੀ ਪੰਜਾਬੀਆਂ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਘੋੜੇ ਘੋੜੀਆਂ ਤੇ ਬਲਦਾਂ ਦੀਆ ਦੌੜਾਂ ਕਰਵਾਈਆਂ ਜਾ ਰਹੀਆਂ ਹਨ। ਇਸ ਸੰਬਧੀ ਜਾਣਕਾਰੀ ਦਿੰਦਿਆਂ ਦੌੜਾਂ ਦੇ ਇੰਚਾਰਜ ਮਨਿੰਦਰ ਸਿੰਘ ਨੇ ਦੱੱਸਿਆ ਕਿ ਮਿਤੀ 6 ਨਵੰਬਰ ਨੂੰ ਪਿੰਡ ਸਰਾਭਾ ਤੋਂ ਗੁੱਜਰਵਾਲ ਦੇ ਰਾਹ ਤੇ ਘੋੜਿਆਂ ਦੀ ਸਪੱਟਾ ਦੌੜਾਂ ਕਰਵਾਈਆ ਜਾਣਗੀਆਂ। ਜਿਸ ਦੌਰਾਨ ਪਹਿਲੇ ਤੋਂ 30ਵੇਂ ਨੰਬਰ ਤੱਕ ਰਹਿਣ ਵਾਲੇ ਘੋੜਿਆਂ ਨੂੰ ਨਕਦ ਇਨਾਮ ਦੇ ਸਨਮਾਨਿਤ ਕੀਤਾ ਜਾਵੇਗਾ। ਜਦਕਿ 7 ਨਵੰਬਰ ਨੂੰ ਇਸੇ ਸਥਾਨ ’ਤੇ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਈਆਂ ਜਾਣਗੀਆਂ। ਜੇਤੂ ਬਲਦਾਂ ਦੇ ਮਾਲਕਾਂ ਨੂੰ ਆਕਰਸ਼ਕ ਇਨਾਮ ਦਿੱਤੇ ਜਾਣਗੇ ਤੇ ਪਹਿਲੇ ਸਥਾਨ ’ਤੇ ਰਹਿਣ ਵਾਲੇ ਬਲਦਾਂ ਦੀ ਜੋੜੀ ਨੂੰ ਸੁਰਜੀਤ ਸਿੰਘ ਪੱਖੋਵਾਲ ਦੇ ਪਰਿਵਾਰ ਵਲੋਂ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਪਿਛਲੀ ਖ਼ਬਰ ਬੀ. ਸੀ. ਵਿੰਗ ਪ੍ਰਧਾਨ ਕੰਬੋ ਨੇ ਬੀ. ਸੀ. ਸਮਾਜ ਦੀਆਂ ਮੰਗਾਂ ਸਬੰਧੀ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਜਗਰਾਉਂ ਤਹਿਸੀਲ ’ਚ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ– ਐੱਸ. ਡੀ. ਐੱਮ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।