05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਕਿੰਗਜ਼ਵੇ ਗਲੋਬਲ ਸਕੂਲ ਵਿਖੇ ‘ਹਿਊਜ਼ ਆਫ਼ ਸਪ੍ਰਿੰਗ’ ਮੁਕਾਬਲੇ ਕਰਵਾਏ

ਸਿੱਧਵਾਂ ਬੇਟ, 4 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)- ਕਿੰਗਜ਼ਵੇ ਗਲੋਬਲ ਸਕੂਲ, ਕਿਸ਼ਨਪੁਰਾ ਖੁਰਦ ਵਿਖੇ ਵਿਦਿਆਰਥੀਆਂ ਦੀ ਛੁਪੀ ਹੋਈ ਪ੍ਰਤਿਭਾ ਨੂੰ ਉਜਾਗਰ ਕਰਨ ਤੇ ਉਨ੍ਹਾਂ ਨੂੰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਲਈ ਇੱਕ ਸੁਨਹਿਰੀ ਮੌਕਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ‘ਹਿਊਜ਼ ਆਫ਼ ਸਪ੍ਰਿੰਗ’ ਨਾਮਕ ਪ੍ਰਤਿਭਾ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਅਤੇ ਜੋਸ਼ ਨਾਲ ਭਾਗ ਲੈਂਦਿਆਂ ਆਪਣੀ ਕਲਾ ਅਤੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਅਜੀਤ ਡੈਸਕ 05-11-2026
ਸਿੱਧਵਾਂ ਬੇਟ, 4 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)- ਕਿੰਗਜ਼ਵੇ ਗਲੋਬਲ ਸਕੂਲ, ਕਿਸ਼ਨਪੁਰਾ ਖੁਰਦ ਵਿਖੇ ਵਿਦਿਆਰਥੀਆਂ ਦੀ ਛੁਪੀ ਹੋਈ ਪ੍ਰਤਿਭਾ ਨੂੰ ਉਜਾਗਰ ਕਰਨ ਤੇ ਉਨ੍ਹਾਂ ਨੂੰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਲਈ ਇੱਕ ਸੁਨਹਿਰੀ ਮੌਕਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ‘ਹਿਊਜ਼ ਆਫ਼ ਸਪ੍ਰਿੰਗ’ ਨਾਮਕ ਪ੍ਰਤਿਭਾ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਅਤੇ ਜੋਸ਼ ਨਾਲ ਭਾਗ ਲੈਂਦਿਆਂ ਆਪਣੀ ਕਲਾ ਅਤੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੁਕਾਬਲੇ ਦੌਰਾਨ ਮੁੱਖ ਤੌਰ ’ਤੇ ਡਰਾਇੰਗ ਅਤੇ ਪੇਂਟਿੰਗ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਵਿਦਿਆਰਥੀਆਂ ਨੇ ਆਪਣੀ ਕਲਪਨਾਤਮਕ ਸ਼ਕਤੀ ਅਤੇ ਰਚਨਾਤਮਕ ਸੋਚ ਨੂੰ ਰੰਗਾਂ ਰਾਹੀਂ ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕੀਤਾ। ਸੋਲੋ ਡਾਂਸ ਮੁਕਾਬਲੇ ਨੇ ਸਮਾਗਮ ਵਿੱਚ ਰੌਣਕਾਂ ਲਗਾ ਦਿੱਤੀਆਂ। ਛੋਟੇ-ਛੋਟੇ ਬੱਚਿਆਂ ਨੇ ਵੀ ਵੱਖ-ਵੱਖ ਭਾਸ਼ਾਵਾਂ ਵਿੱਚ ਕਵਿਤਾਵਾਂ ਸੁਣਾ ਕੇ ਆਪਣੀ ਮਾਸੂਮ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਅਤੇ ਸਭ ਦਾ ਮਨ ਮੋਹ ਲਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਬਾਬਾ ਅਜੀਤ ਸਿੰਘ ਖੋਸੇ ਕੋਟਲੇ ਵਾਲੇ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੁਕਾਬਲਿਆਂ ਦੇ ਅੰਤ ਵਿਚ ਜੇਤੂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਐਕਸੀਲੈਂਸ ਸਰਟੀਫਿਕੇਟ ਤੇ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਰਿਟ ਸਰਟੀਫਿਕੇਟ ਅਤੇ ਸਿਲਵਰ ਮੈਡਲ ਪ੍ਰਦਾਨ ਕੀਤੇ ਗਏ, ਜਦਕਿ ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉਤਸ਼ਾਹ ਅਤੇ ਭਾਗੀਦਾਰੀ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਪਾਰਟੀਸੀਪੇਸ਼ਨ ਸਰਟੀਫਿਕੇਟ ਅਤੇ ਬ੍ਰਾਂਜ਼ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਬਾਣੀ ਕੰਠ, ਧਾਰਮਿਕ ਗੀਤ ਅਤੇ ਪਾਠ ਦੇ ਮੁਕਾਬਲਿਆਂ ਦਾ ਸੁਚੱਜਾ ਸੰਚਾਲਨ ਕਰਨ ਲਈ ਭਾਈ ਰਾਮਨਦੀਪ ਸਿੰਘ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਸਮਾਗਮ ਦੌਰਾਨ ਮੀਡੀਆ ਕਵਰੇਜ ਦੀ ਜ਼ਿੰਮੇਵਾਰੀ ਕਿੰਗਜ਼ਵੇ ਗਲੋਬਲ ਸਕੂਲ ਵਲੋਂ ਬਬਲਪ੍ਰੀਤ ਕੌਰ ਨੇ ਨਿਭਾਈ। ਇਸ ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਅਧਿਆਪਕਾ ਸੁਖਜੀਤ ਕੌਰ, ਨਿਰਮੋਲਕ ਸਿੰਘ, ਚਾਂਦਨੀ ਵਰਮਾ, ਇੰਦਰਜੀਤ ਕੌਰ, ਜੀਜੋ ਐਮ.ਕੇ. ਅਤੇ ਮੁਨੀਸ਼ ਪਾਬੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਤੋਂ ਇਲਾਵਾ ਸਮੀਨਾ ਅਰੋੜਾ ਨੇ ਸਮਾਗਮ ਦੌਰਾਨ ਅਨੁਸ਼ਾਸਨ ਬਣਾਈ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ। ਸਮੁੱਚੇ ਤੌਰ ’ਤੇ ‘ਹਿਊਜ਼ ਆਫ਼ ਸਪ੍ਰਿੰਗ’ ਸਮਾਗਮ ਵਿਦਿਆਰਥੀਆਂ ਦੀ ਕਲਾ, ਰਚਨਾਤਮਕਤਾ ਅਤੇ ਆਤਮ-ਵਿਸ਼ਵਾਸ ਨੂੰ ਨਿਖਾਰਨ ਲਈ ਇੱਕ ਬੇਹੱਦ ਯਾਦਗਾਰ ਤੇ ਪ੍ਰੇਰਨਾਦਾਇਕ ਉਪਰਾਲਾ ਸਾਬਤ ਹੋਇਆ।
ਪਿਛਲੀ ਖ਼ਬਰ ਜਗਰਾਉਂ ਤਹਿਸੀਲ ’ਚ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ– ਐੱਸ. ਡੀ. ਐੱਮ. ਅਗਲੀ ਖ਼ਬਰ ਨਿਸ਼ਕਾਮ ਸੇਵਾ ਸਿਮਰਨ ਸੁਸਾਇਟੀ ਨੇ ਲੜਕੀਆਂ ਨੂੰ ਮੁਫ਼ਤ ਸਿਲਾਈ ਕੋਰਸ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।