ਪਰਾਲੀ ਨੂੰ ਅੱਗ ਧਰਤੀ ਮਾਂ ਦਾ ਸੀਨਾ ਸਾੜ ਰਹੀ ਹੈ- ਪਮਾਲ
ਮੁੱਲਾਂਪੁਰ-ਦਾਖਾ, 4 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਹੀ ਸਾੜਨ ਦਾ ਸਿਲਸਿਲਾ ਨਿਰੰਤਰ ਜਾਰੀ ਹੈ, ਅਜਿਹੇ ਸਮੇਂ ਜਿੱਥੇ ਅਸਥਮਾ (ਦਮਾ) ਜਾਂ ਹੋਰ ਮਰੀਜ਼ਾਂ ਨੂੰ ਸਾਹ ਲੈਣਾ ਔਖਾ ਹੋਇਆ ਪਿਆ, ਉਥੇ ਧੂੰਏ ’ਚੋਂ ਨਿਕਲਦੀਆਂ ਜ਼ਹਿਰੀਲੀਆਂ ਗੈਸਾਂ ਸਾਡੀ ਹਵਾ ਨੂੰ ਗੰਧਲਾ ਕਰ ਰਹੀਆਂ, ਅਜਿਹੇ ਵਿਚ ਸਰਕਾਰੀ ਯਤਨਾਂ ਦੇ ਬਾਵਜੂਦ ਵੀ ਝੋਨੇ ਦੇ ਖੇਤਾਂ ’ਚ ਪਰਾਲੀ ਨੂੰ ਅੱਗ ਨਿਰੰਤਰ ਜਾਰੀ ਹੈ। ਇਸ ਪ੍ਰਗਟਾਵਾ ਐੱਸ.
ਮੁੱਲਾਂਪੁਰ-ਦਾਖਾ, 4 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਹੀ ਸਾੜਨ ਦਾ ਸਿਲਸਿਲਾ ਨਿਰੰਤਰ ਜਾਰੀ ਹੈ, ਅਜਿਹੇ ਸਮੇਂ ਜਿੱਥੇ ਅਸਥਮਾ (ਦਮਾ) ਜਾਂ ਹੋਰ ਮਰੀਜ਼ਾਂ ਨੂੰ ਸਾਹ ਲੈਣਾ ਔਖਾ ਹੋਇਆ ਪਿਆ, ਉਥੇ ਧੂੰਏ ’ਚੋਂ ਨਿਕਲਦੀਆਂ ਜ਼ਹਿਰੀਲੀਆਂ ਗੈਸਾਂ ਸਾਡੀ ਹਵਾ ਨੂੰ ਗੰਧਲਾ ਕਰ ਰਹੀਆਂ, ਅਜਿਹੇ ਵਿਚ ਸਰਕਾਰੀ ਯਤਨਾਂ ਦੇ ਬਾਵਜੂਦ ਵੀ ਝੋਨੇ ਦੇ ਖੇਤਾਂ ’ਚ ਪਰਾਲੀ ਨੂੰ ਅੱਗ ਨਿਰੰਤਰ ਜਾਰੀ ਹੈ। ਇਸ ਪ੍ਰਗਟਾਵਾ ਐੱਸ.ਸੀ., ਬੀ.ਸੀ. ਭਲਾਈ ਮੰਚ ਪਮਾਲ ਦੇ ਪ੍ਰਧਾਨ ਤੇ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਜਤਿੰਦਰ ਸਿੰਘ ਪਮਾਲ ਵਲੋਂ ਕੀਤਾ। ਪਮਾਲ ਕਿਹਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਦੀ ਸਿੱਖਿਆ ਅੱਖੋਂ ਪਰੋਖੇ ਕਰਕੇ ਕਿਸਾਨਾਂ ਵਲੋਂ ਧਰਤੀ ਮਾਤਾ ਦਾ ਸੀਨਾ ਸਾੜਿਆ ਜਾ ਰਿਹਾ ਹੈ, ਖੇਤਾਂ ’ਚ ਮੱਚਦੇ ਅੱਗ ਦੇ ਭਾਂਬੜ ਸੜਕਾਂ, ਨਹਿਰਾਂ ਦੇ ਕੰਢਿਆਂ ’ਤੇ ਖੜ੍ਹੇ ਦਰੱਖਤਾਂ ਨੂੰ ਰੁੰਡ-ਮਰੁੰਡ ਕਰਕੇ ਪੰਛੀਆਂ ਜਾਨਵਰਾਂ ਨੂੰ ਬੇਘਰ ਕਰ ਰਹੇ ਹਨ, ਇਥੇ ਹੀ ਬੱਸ ਨਹੀਂ ਖੇਤਾਂ ’ਚ ਖੇਤੀ ਲਈ ਲਾਹੇਵੰਦ ਮਿੱਤਰ ਕੀੜੇ ਜਿੰਦਾ ਜਲ ਰਹੇ ਹਨ। ਉਨ੍ਹਾਂ ਅੰਕੜਿਆਂ ਨਾਲ ਦੱਸਿਆ ਕਿ 31 ਅਕਤੂਬਰ ਦੇ ਇਕੋ ਦਿਨ ਅੱਗ ਲੱਗਣ ਦੀਆਂ 292 ਘਟਨਾਵਾਂ ਦਰਜ ਹੋਈਆਂ, ਜਦ ਕਿ ਪਿਛਲੇ ਵਰ੍ਹੇ ਇਸ ਦਿਨ 224 ਮਾਮਲੇ ਦਰਜ ਹੋਏ, ਫਿਰ ਅਸੀਂ ਕਿਵੇਂ ਮੰਨ ਸਕਦੇ ਹਾਂ ਕਿ ਖੇਤਾਂ ’ਚ ਪਰਾਲੀ ਨੂੰ ਅੱਗ ਲਗਾਉਣ ਦਾ ਰੁਝਾਨ ਘਟ ਗਿਆ। ਜਤਿੰਦਰ ਸਿੰਘ ਪਮਾਲ ਕਿਹਾ ਕਿ ਝੋਨੇ ਦੀ ਪਰਾਲੀ ਅੱਜ ਆਮਦਨ ਦਾ ਸਾਧਨ ਹੈ, ਖੇਤਾਂ ’ਚ ਗੱਠਾਂ ਬੰਨ੍ਹ ਕੇ ਭੱਠਾ, ਹੋਰ ਉਦਯੋਗ ਵਿਚ ਵਰਤੀ ਜਾ ਰਹੀ ਹੈ, ਅਜਿਹੇ ਵਿਚ ਵੀ ਕਿਸਾਨ ਅਵੇਸਲਾ ਕਿਉਂ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਉਲਾਂਭਾ ਨਾ ਦਿੱਤਾ ਜਾਵੇ, ਜਦ ਕਿ ਪਰਾਲੀ ਸਾੜਨ ਲਈ ਸਾਡੇ ਲੋਕ ਵੀ ਜਿੰਮੇਵਾਰ ਹਨ।