06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਟ੍ਰੈਫ਼ਿਕ ਨਿਯਮਾਂ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕਤਾ ਸੈਮੀਨਾਰ

ਅਜੀਤ ਡੈਸਕ 17-07-2025
ਜਗਰਾਉਂ, 16 ਜੁਲਾਈ (ਵਿਨੋਦ ਕੁਮਾਰ)-ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸ.ਐੱਸ.ਪੀ. ਡਾ: ਅੰਕੁਰ ਗੁਪਤਾ ਆਈ.ਪੀ.ਐੱਸ ਦੇ ਹੁਕਮਾਂ ਤਹਿਤ ਗੋਪਾਲ ਕਿਸ਼ਨ ਡੀ.ਐੱਸ.ਪੀ. ਹੈੱਡਕੁਆਰਟਰ, ਕੁਮਾਰ ਸਿੰਘ ਇੰਚਾਰਜ ਟ੍ਰੈਫ਼ਿਕ ਲੁਧਿਆਣਾ ਦਿਹਾਤੀ ਦੀ ਅਗਵਾਈ ਹੇਠ ਏ.ਐਸ.ਆਈ. ਹਰਪਾਲ ਸਿੰਘ ਮਾਨ ਟ੍ਰੈਫ਼ਿਕ ਐਜੂਕੇਸ਼ਨ ਸੈੱਲ ਜਗਰਾਉਂ ਵਲੋਂ ਸੈਕਰਡ ਹਾਰਟ ਕਾਨਵੈਂਟ ਸਕੂਲ ਅਲੀਗੜ੍ਹ ਵਿਖੇ ਸਕੂਲ ਗੱਡੀਆਂ ਦੇ ਡਰਾਈਵਰਾਂ ਅਤੇ ਹੈਲਪਰਾਂ ਨੂੰ ਸੇਫ ਸਕੂਲ ਵਾਹਨ ਸਕੀਮ ਸਬੰਧੀ ਟ੍ਰੈਫ਼ਿਕ ਨਿਯਮਾਂ ਬਾਰੇ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕਰਨ ਲਈ ਟ੍ਰੈਫਿਕ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਏ.ਐੱਸ.ਆਈ ਹਰਪਾਲ ਸਿੰਘ ਮਾਨ ਵਲੋਂ ਸਕੂਲ ਗੱਡੀਆਂ ਦੇ ਡਰਾਇਵਰਾਂ ਨੂੰ ਟ੍ਰੈਫ਼ਿਕ ਨਿਯਮਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੱਡੀਆਂ ਦੇ ਫਿੱਟਨਸ ਸਰਟੀਫ਼ਿਕੇਟ, ਪੂਰੇ ਕਾਗਜ਼ਾਤ ਕੋਲ ਰੱਖਣ ਦੇ ਨਾਲ-ਨਾਲ ਬੱਚਿਆਂ ਦੀ ਸੇਫਟੀ ਲਈ ਸਕੂਲ ਗੱਡੀਆਂ ਵਿਚ ਸਪੀਡ ਗਵਰਨਰ, ਫਸਟ ਏਡ ਕਿੱਟ, ਅੱਗ ਬਝਾਊ ਯੰਤਰ, ਸੀ.ਸੀ.ਟੀ.ਵੀ ਕੈਮਰੇ ਅਤੇ ਹੈਲਪਰਾਂ ਦਾ ਹੋਣਾ ਜ਼ਰੂਰੀ ਹੈ | ਇਸ ਤੋਂ ਇਲਾਵਾ ਗੱਡੀ ਤੋਂ ਗੱਡੀ ਦੀ ਦੂਰੀ ਬਣਾ ਕੇ ਰੱਖੋ, ਗੱਡੀ ਚਲਾਉਂਦੇ ਸਮੇ ਮੋਬਾਇਲ ਫ਼ੋਨ ਦੀ ਵਰਤੋਂ ਨਾ ਕਰੋ, ਤੇਜ਼ ਰਫ਼ਤਾਰ ਗੱਡੀ ਨਾ ਚਲਾਓ, ਸ਼ਰਾਬ ਪੀ ਕੇ ਗੱਡੀ ਨਾ ਚਲਾਓ, ਗੱਡੀ ਓਵਰ ਟੇਕ ਨਾ ਕਰੋ ਅਤੇ ਗੱਡੀਆਂ ਵਿਚ ਲੱਗੀਆਂ ਸੀਟਾਂ ਮੁਤਾਬਿਕ ਹੀ ਬੱਚੇ ਗੱਡੀਆਂ ਵਿਚ ਬਿਠਾਓ, ਟ੍ਰੈਫ਼ਿਕ ਨਿਯਮਾਂ ਦੀ ਅਤੇ ਸੜਕਾਂ 'ਤੇ ਲੱਗੇ ਸੜਕੀ ਚਿੰਨਾਂ ਦੀ ਪਾਲਣਾ ਕਰੋ ਤਾਂ ਜੋ ਸੜਕੀ ਹਾਦਸਿਆਂ ਤੋਂ ਬਚਿਆ ਜਾ ਸਕੇ, ਬਾਰੇ ਜਾਗਰੂਕ ਕੀਤਾ ਗਿਆ | ਇਸ ਤੋਂ ਇਲਾਵਾ ਸਕੂਲ ਗੱਡੀਆਂ ਦੇ ਡਰਾਇਵਰਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕੀਤਾ ਗਿਆ ਤੇ ਅਪੀਲ ਕੀਤੀ ਗਈ ਕਿ ਯੁੱਧ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਵਿਚ ਪੰਜਾਬ ਪੁਲਿਸ ਦਾ ਸਹਿਯੋਗ ਕਰਨ ਅਤੇ ਸੇਫ ਸਕੂਲ ਵਾਹਨ ਸਕੀਮ ਸਬੰਧੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਆਈਆਂ ਹਦਾਇਤਾਂ ਦੀ ਪਾਲਣਾ ਕਰਨ ਤਾਂ ਜੋ ਬੱਚਿਆਂ ਦੀ ਸੇਫਟੀ ਨੂੰ ਯਕੀਨੀ ਬਣਾਇਆ ਜਾ ਸਕੇ |
ਪਿਛਲੀ ਖ਼ਬਰ ਸਬਸਿਡੀ ਤਹਿਤ ਪਰਾਲੀ ਪ੍ਰਬੰਧਨ ਮਸ਼ੀਨਰੀ ਦੀ ਫਿਜ਼ੀਕਲ ਵੈਰੀਫਿਕੇਸ਼ਨ ਕੱਲ੍ਹ ਕੀਤੀ ਜਾਵੇਗੀ-ਡਾ. ਭੁਪਿੰਦਰ ਸਿੰਘ ਏ. ਓ. ਅਗਲੀ ਖ਼ਬਰ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।