06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਸਬਸਿਡੀ ਤਹਿਤ ਪਰਾਲੀ ਪ੍ਰਬੰਧਨ ਮਸ਼ੀਨਰੀ ਦੀ ਫਿਜ਼ੀਕਲ ਵੈਰੀਫਿਕੇਸ਼ਨ ਕੱਲ੍ਹ ਕੀਤੀ ਜਾਵੇਗੀ-ਡਾ. ਭੁਪਿੰਦਰ ਸਿੰਘ ਏ. ਓ.

ਅਜੀਤ ਡੈਸਕ 17-07-2025
ਤਰਨ ਤਾਰਨ, 16 ਜੁਲਾਈ (ਇਕਬਾਲ ਸਿੰਘ ਸੋਢੀ)-ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸੀ.ਆਰ.ਐੱਮ. ਸਕੀਮ ਸਾਲ 2025-26 ਤਹਿਤ ਸੇਲ ਹੋਈ ਪਰਾਲੀ ਪ੍ਰਬੰਧਨ ਮਸ਼ੀਨਰੀ ਦੀ ਫਿਜੀਕਲ ਵੈਰੀਫਿਕੇਸ਼ਨ (ਭੌਤਿਕ ਪੜਤਾਲ) 18 ਜੁਲਾਈ ਦਿਨ ਸ਼ੱੁਕਰਵਾਰ ਨੂੰ ਸਵੇਰੇ 10 ਵਜੇ ਤੋਂ ਦਾਣਾ ਮੰਡੀ ਨੇੜੇ ਬਲਾਕ ਖੇਤੀਬਾੜੀ ਦਫਤਰ ਪੱਟੀ ਵਿਖੇ ਕੀਤੀ ਜਾਵੇਗੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਖੇਤੀਬਾੜੀ ਅਫਸਰ ਪੱਟੀ ਡਾ.ਭੁਪਿੰਦਰ ਸਿੰਘ ਨੇ ਕਿਹਾ ਕਿ ਬਲਾਕ ਪੱਟੀ ਦੇ ਜਿਨ੍ਹਾਂ ਕਿਸਾਨਾਂ ਨੇ ਡਰਾਅ ਨਿਕਲਣ ਉਪਰੰਤ ਮਸ਼ੀਨਰੀ ਖਰੀਦੀ ਹੈ, ਉਹ ਕਿਸਾਨ ਲੋੜੀਂਦੇ ਦਸਤਾਵੇਜ ਨਾਲ ਲੈ ਕੇ ਆਪਣੇ ਇਲਾਕੇ ਦੇ ਸਰਕਲ ਅਧਿਕਾਰੀ ਨਾਲ ਸੰਪਰਕ ਕਰਨ ਤਾਂ ਜੋ ਨਿਯਮਾਂ ਅਨੁਸਾਰ ਮਸ਼ੀਨਰੀ ਦੀ ਵੈਰੀਫਿਕੇਸ਼ਨ ਸਮੇਂ ਸਿਰ ਕੀਤੀ ਜਾ ਸਕੇ | ਉਨ੍ਹਾਂ ਦੱਸਿਆ ਕਿ ਸਮੁੱਚੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਬਲਾਕ ਪੱਧਰ 'ਤੇ ਦੋ ਟੀਮਾਂ ਦਾ ਗਠਨ ਕੀਤਾ ਗਿਆ ਹੈ | ਜਿਸ ਦੇ ਇੰਚਾਰਜ ਗੁਰਬਰਿੰਦਰ ਸਿੰਘ ਏ.ਡੀ.ਓ (ਸਰਕਲ ਪੱਟੀ, ਸੰਗਵਾਂ, ਰੱਤਾਗੁੱਦਾ ਅਤੇ ਰਜਿੰਦਰ ਕੁਮਾਰ ਏ.ਈ.ਓ (ਸਰਕਲ ਘਰਿਆਲਾ, ਕੱਚਾਪੱਕਾ, ਕੋਟ ਬੁੱਢਾ) ਹੋਣਗੇ |
ਪਿਛਲੀ ਖ਼ਬਰ ਲਿਵਿੰਗ ਫਾਊਾਡੇਸ਼ਨ ਵਲੋਂ ਮੰਡਿਆਣੀ ਵਿਖੇ 'ਸੀਰਤ ਤੇ ਸੋਚ' ਵਿਸ਼ੇ 'ਤੇ ਵਰਕਸ਼ਾਪ ਅਗਲੀ ਖ਼ਬਰ ਟ੍ਰੈਫ਼ਿਕ ਨਿਯਮਾਂ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕਤਾ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।