06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਗੁਰੂ ਨਾਨਕ ਸਹਾਰਾ ਸੁਸਾਇਟੀ ਜਗਰਾਉਂ ਨੇ ਬਜ਼ੁਰਗਾਂ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ

ਜਗਰਾਉਂ, 5 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)- ਸਵਰਗੀ ਡਾਇਰੈਕਟਰ ਬੀ. ਕੇ.

ਅਜੀਤ ਡੈਸਕ 06-11-2026
ਜਗਰਾਉਂ, 5 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)- ਸਵਰਗੀ ਡਾਇਰੈਕਟਰ ਬੀ.ਕੇ. ਗਰਗ ਦੇ ਪਰਿਵਾਰ ਅਤੇ ਕੇਵਲ ਮਲਹੋਤਰਾ ਦੇ ਪਰਿਵਾਰ ਵਲੋਂ ਗੁਰੂ ਨਾਨਕ ਸਹਾਰਾ ਸੁਸਾਇਟੀ ਜਗਰਾਉਂ ਦੇ ਸਹਿਯੋਗ ਨਾਲ ਬਜ਼ੁਰਗਾਂ ਨੂੰ 219ਵੇਂ ਮਹੀਨਾਵਾਰ ਸਮਾਗਮ ਮੌਕੇ ਤੋਹਫ਼ੇ, ਪੈਨਸ਼ਨ ਤੇ ਮਠਿਆਈ ਦੇ ਕੇ ਦੀਵਾਲ਼ੀ ਦਾ ਤਿਉਹਾਰ ਮਨਾਇਆ। ਇਸ ਮੌਕੇ ਕੇਵਲ ਮਲਹੋਤਰਾ ਦੇ ਛੋਟੇ ਭਰਾ ਅਨਿਲ ਮਲਹੋਤਰਾ (ਆਸਟ੍ਰੇਲੀਆ) ਨੇ ਅਪਣੀ ਸਵਰਗੀ ਧਰਮਪਤਨੀ ਰੀਨਾ ਮਲਹੋਤਰਾ ਦੀ ਦੂਸਰੀ ਬਰਸੀ ’ਤੇ 28 ਬਜ਼ੁਰਗਾਂ ਨੂੰ ਗਰਮ ਕੰਬਲ ਅਤੇ ਨਗਦ ਰਾਸ਼ੀ ਦਿੱਤੀ। ਇਹ ਕੰਬਲ ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਉਨ੍ਹਾਂ ਦੇ ਵੱਡੇ ਭਰਾ ਕੇਵਲ ਮਲਹੋਤਰਾ ਅਤੇ ਹਰੀਸ਼ ਮਲਹੋਤਰਾ ਨੇ ਅਪਣੇ ਕਰ ਕਮਲਾ ਨਾਲ ਵੰਡੇ। ਇਸ ਮੌਕੇ ਸਵਰਗੀ ਡਾਇਰੈਕਟਰ ਬੀ.ਕੇ. ਗਰਗ ਦੀ ਧਰਮਪਤਨੀ ਰਾਜ ਦੁਲਾਰੀ ਗਰਗ (ਆਸਟ੍ਰੇਲੀਆ) ਤੇ ਬੇਟੇ ਬਰਜੇਸ਼ ਗਰਗ, ਡਾਕਟਰ ਰਾਜਨੀਸ਼ ਗਰਗ, ਰੂਪੇਸ਼ ਗਰਗ ਅਤੇ ਸਮੂਹ ਗਰਗ ਪਰਿਵਾਰ ਵਲੋ ਸਾਰੇ ਬਜ਼ੁਰਗਾਂ ਨੂੰ ਨਵੇਂ ਸੂਟ, ਨਗਦ ਰਾਸ਼ੀ, ਅਤੇ ਮਠਿਆਈ ਦਿੱਤੀ। ਇਸ ਮੌਕੇ ਸਮਾਜ ਸੇਵੀ ਸੁਰੇਸ਼ ਸਿੰਗਲਾ ਅਤੇ ਉਨ੍ਹਾਂ ਦੇ ਬੇਟਿਆ ਵੱਲੋਂ ਸਾਰੇ ਬਜ਼ੁਰਗਾਂ ਨੂੰ ਆਪਣੇ ਬਜ਼ੁਰਗ ਸਵਰਗੀ ਮੋਹਿੰਦਰ ਪਾਲ ਸਿੰਗਲਾ ਅਤੇ ਇੰਦਰਾ ਰਾਣੀ ਸਿੰਗਲਾ ਦੀ ਯਾਦ ਵਿਚ ਤੇ ਡਾਕਟਰ ਪੰਕਜ ਅੱਗਰਵਾਲ ਵਲੋਂ ਸਾਰੇ ਬਜ਼ੁਰਗਾਂ ਦੀ ਸਹਾਇਤਾ ਕੀਤੀ। ਇਸ ਮੌਕੇ ਕਰ ਭਲਾ ਹੋ ਭਲਾ ਸੁਸਾਇਟੀ ਵੱਲੋ ਚੇਅਰਮੈਨਾਂ ਰੋਹਿਤ ਅਰੋੜਾ ਅਤੇ ਪ੍ਰਧਾਨ ਵਿਸ਼ਾਲ ਸ਼ਰਮਾ ਦੀ ਅਗਵਾਈ ਹੇਠ ਸਾਰੇ ਬਜ਼ੁਰਗਾਂ ਨੂੰ ਭੋਜਨ ਵੰਡਿਆ ਗਿਆ।ਪ੍ਰਧਾਨ ਕੈਪਟਨ ਨਰੇਸ਼ ਵਰਮਾ ਨੇ ਸਾਰੇ ਦਾਨੀ ਸੱਜਣਾ ਦਾ ਧੰਨਵਾਦ ਕੀਤਾ। ਇਸ ਮੌਕੇ ਕੈਮਿਸਟ ਐਸੋਸੀਏਸ਼ਨ ਦੇ ਸੈਕਟਰੀ ਕੇਵਲ ਮਲਹੋਤਰਾ, ਪ੍ਰਧਾਨ ਡਾਕਟਰ ਪੰਕਜ ਅਗਰਵਾਲ, ਬਰਜੇਸ਼ ਗਰਗ (ਆਸਟ੍ਰੇਲੀਆ ), ਰਾਜ ਦੁਲਾਰੀ ਗਰਗ (ਰਿਟਾਇਰਡ ਪ੍ਰਿੰਸੀਪਲ), ਅਰਚਨਾ ਗਰਗ, ਹਰੀਸ਼ ਮਲਹੋਤਰਾ, ਰਾਜਿੰਦਰ ਜੈਨ ਕਾਕਾ, ਰਾਜ ਪਾਲ ਜੈਨ, ਵਿਸ਼ਾਲ ਸ਼ਰਮਾ, ਮਨੋਹਰ ਸਿੰਘ ਟੱਕਰ, ਨੀਰਜ ਕਟਾਰੀਆ, ਸੁਰਿੰਦਰ ਸਪਰਾ, ਅਸ਼ਵਨੀ ਮਲਹੋਤਰਾ, ਸ਼ੁਭਮ ਮਲਹੋਤਰਾ, ਸੁਖਦੇਵ ਗਰਗ, ਮੀਨੂ ਵਰਮਾ, ਕਰਣ ਮਲਹੋਤਰਾ, ਕਪਿਲ ਮਲਹੋਤਰਾ, ਸੀ.ਏ. ਮਹਿਕ ਮਲਹੋਤਰਾ, ਵਿਕਰਮ ਮਲਹੋਤਰਾ, ਨਵਦੀਪ ਕੌਰ, ਜਸਵੀਰ ਕੌਰ, ਹਰਦੀਪ ਕੌਰ, ਆਸ਼ਾ ਸਹਿਗਲ, ਦੇਸ਼ ਭਗਤ, ਕੰਚਨ ਗਰਗ, ਸ਼ਕਤੀ ਮਲਹੋਤਰਾ, ਪੂਨਮ ਮਲਹੋਤਰਾ, ਕਮਲ ਮਲਹੋਤਰਾ, ਰਮਨੀਤ, ਜੈਮੀਨੀ, ਰਜਤ, ਵਿਕਰਮ ਤੇ ਅਕਾਂਕਸ਼ਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਇਨਸਾਫ਼ ਕਮੇਟੀ ਬਨਾਮ ਪੰਜਾਬ ਸਰਕਾਰ ਸਮਝੌਤਾ ਮਾਨਸਾ ਮੋਰਚੇ ਦੀ ਜਿੱਤ- ਦਸਮੇਸ਼ ਯੂਨੀਅਨ ਅਗਲੀ ਖ਼ਬਰ ਨਗਰ ਕੌਂਸਲ ਦੇ ਅਸਥਾਈ ਡੰਪ ਨੇ ਝੁਲਸਾਏ ਦਫ਼ਤਰ ਅੰਦਰਲੇ ਹਰੇ-ਭਰੇ ਰੁੱਖ ਕੂੜੇ ਦੇ ਢੇਰਾਂ ’ਚੋਂ ਉੱਠਦੀ ਅੱਗ ਤੇ ਧੂੰਏਂ ਨੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।