ਸੰਜੀਵ ਗੋਇਲ (ਹੀਰੋ) ਪਰਿਵਾਰ ਨੂੰ ਸਦਮਾ, ਮਾਤਾ ਦਾ ਦਿਹਾਂਤ
ਹੰਬੜਾਂ, 5 ਨਵੰਬਰ (ਮੇਜਰ ਹੰਬੜਾਂ)- ਉੱਘੇ ਸਮਾਜ ਸੇਵੀ ਪ੍ਰਾਪਰਟੀ ਕਾਰੋਬਾਰੀ ਸੰਜੀਵ ਗੋਇਲ (ਹੀਰੋ) ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾਂ ਲੱਗਾ ਜਦੋਂ ਉਨ੍ਹਾਂ ਦੇ ਮਾਤਾ ਸੁਸ਼ਮਾ ਰਾਣੀ ਗੋਇਲ ਕੁਝ ਸਮਾਂ ਬਿਮਾਰ ਰਹਿਣ ਮਗਰੋਂ ਗੋਇਲ ਪਰਿਵਾਰ ਨੂੰ ਹਮੇਸ਼ਾਂ ਲਈ ਸਦੀਵੀ ਵਿਛੋੜਾ ਦੇ ਗਏ। ਇਸ ਦੁੱਖ ਦੀ ਘੜੀ ’ਚ ਗੋਇਲ ਪਰਿਵਾਰ ਨਾਲ ਧਾਰਮਿਕ ਅਤੇ ਰਾਜਨੀਤਿਕ ਆਗੂਆਂ ਸਮੇਤ ਹੋਰ ਇੰਡਸਟਰੀਲਿਸਟਾਂ ਤੇ ਪ੍ਰਾਪਰਟੀ ਕਾਰੋਬਾਰੀਆਂ, ਕਲੋਨਾਇਜਰਾਂ ਸਮੇਤ ਸਕੇ ਸਬੰਧੀ ਤੇ ਰਿਸ਼ਤੇਦਾਰਾਂ ਵਲੋਂ ਗੋਇਲ ਪਰਿਵਾਰ ਦੇ ਘਰ ਪੁੱਜਕੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਕਿਹਾ ਕਿ ਮਾਤਾ ਸੁਸ਼ਮਾ ਰਾਣੀ ਦੇ ਸਦੀਵੀ ਵਿਛੋੜੇ ਨਾਲ ਗੋਇਲ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਸ
ਸਵ: ਮਾਤਾ ਸੁਸ਼ਮਾ ਰਾਣੀ
06-11-2026
ਹੰਬੜਾਂ, 5 ਨਵੰਬਰ (ਮੇਜਰ ਹੰਬੜਾਂ)- ਉੱਘੇ ਸਮਾਜ ਸੇਵੀ ਪ੍ਰਾਪਰਟੀ ਕਾਰੋਬਾਰੀ ਸੰਜੀਵ ਗੋਇਲ (ਹੀਰੋ) ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾਂ ਲੱਗਾ ਜਦੋਂ ਉਨ੍ਹਾਂ ਦੇ ਮਾਤਾ ਸੁਸ਼ਮਾ ਰਾਣੀ ਗੋਇਲ ਕੁਝ ਸਮਾਂ ਬਿਮਾਰ ਰਹਿਣ ਮਗਰੋਂ ਗੋਇਲ ਪਰਿਵਾਰ ਨੂੰ ਹਮੇਸ਼ਾਂ ਲਈ ਸਦੀਵੀ ਵਿਛੋੜਾ ਦੇ ਗਏ। ਇਸ ਦੁੱਖ ਦੀ ਘੜੀ ’ਚ ਗੋਇਲ ਪਰਿਵਾਰ ਨਾਲ ਧਾਰਮਿਕ ਅਤੇ ਰਾਜਨੀਤਿਕ ਆਗੂਆਂ ਸਮੇਤ ਹੋਰ ਇੰਡਸਟਰੀਲਿਸਟਾਂ ਤੇ ਪ੍ਰਾਪਰਟੀ ਕਾਰੋਬਾਰੀਆਂ, ਕਲੋਨਾਇਜਰਾਂ ਸਮੇਤ ਸਕੇ ਸਬੰਧੀ ਤੇ ਰਿਸ਼ਤੇਦਾਰਾਂ ਵਲੋਂ ਗੋਇਲ ਪਰਿਵਾਰ ਦੇ ਘਰ ਪੁੱਜਕੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਕਿਹਾ ਕਿ ਮਾਤਾ ਸੁਸ਼ਮਾ ਰਾਣੀ ਦੇ ਸਦੀਵੀ ਵਿਛੋੜੇ ਨਾਲ ਗੋਇਲ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਮਿਲਾਪੜੇ ਸੁਭਾ ਵਜੋਂ ਜਾਣੇ ਜਾਂਦੇ ਸਵ: ਮਾਤਾ ਸੁਸ਼ਮਾ ਰਾਣੀ ਗੋਇਲ ਦਾ ਅੰਤਿਮ ਸੰਸਕਾਰ ਪਰਿਵਾਰਕ ਮੈਂਬਰਾਂ, ਸਕੇ ਸਬੰਧੀਆਂ ਤੇ ਰਿਸ਼ਤੇਦਾਰਾਂ ਵਲੋਂ ਸੈਂਕੜੇ ਨਮ ਅੱਖਾਂ ਨਾਲ ਜਮਾਲਪੁਰ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਪ੍ਰਾਪਰਟੀ ਕਾਰੋਬਾਰੀ ਸੰਜੀਵ ਗੋਇਲ ਹੀਰੋ ਤੇ ਹੋਰ ਪਰਿਵਾਰਕ ਮੈਂਬਰਾ ਵਲੋਂ ਦਖਾਈ ਗਈ। ਇਸ ਦੁੱਖ ਦੀ ਘੜੀ ’ਚ ਗੋਇਲ ਪਰਿਵਾਰ ਨਾਲ ਵੱਖ ਵੱਖ ਪਾਰਟੀਆਂ ਦੇ ਸਿਆਸੀ ਨੁਮਾਇੰਦਿਆਂ ਵਲੋਂ ਜਿੱਥੇ ਗਹਿਰੀ ਹਮਦਰਦੀ ਪ੍ਰਗਟ ਕੀਤੀ ਉੱਥੇ ਪ੍ਰਾਪਰਟੀ ਕਾਰੋਬਾਰੀਆਂ, ਕਲੋਨਾਇਜਰਾਂ ਤੇ ਹੋਰ ਬੁਹਪੱਖੀ ਸ਼ਖਸ਼ੀਅਤਾਂ ਨੇ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।