ਮੁਕੇਰੀਆਂ, 20 ਜੁਲਾਈ (ਰਾਮਗੜ੍ਹੀਆ)- ਸਾਬਕਾ ਵਿਧਾਇਕਾ ਅਤੇ ਹਲਕਾ ਇੰਚਾਰਜ ਕਾਂਗਰਸ ਕਮੇਟੀ ਮੁਕੇਰੀਆਂ ਮੈਡਮ ਇੰਦੂ ਬਾਲਾ ਦੇ ਗ੍ਰਹਿ ਵਿਖੇ ਹਲਕੇ ਦੇ ਕੋਆਰਡੀਨੇਟਰ ਸੁਖਦੇਵ ਸਿੰਘ ਰੰਧਾਵਾ ਦੀ ਅਗਵਾਈ ਹੇਠ ਮੰਡਲ ਪ੍ਰਧਾਨਾਂ ਅਤੇ ਬਲਾਕ ਮੁਕੇਰੀਆਂ ਦੀ 31 ਮੈਂਬਰੀ ਕਮੇਟੀ ਮੀਟਿੰਗ ਹੋਈ | ਇਸ ਮੌਕੇ ਮੈਡਮ ਇੰਦੂ ਬਾਲਾ ਨੇ ਸਮੂਹ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਕਾਂਗਰਸ ਪਾਰਟੀ ਨੂੰ ਮਜਬੂਤ ਕਰਨ ਲਈ ਪਿੰਡ-ਪਿੰਡ ਤੱਕ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਲੋਕਾਂ ਨੂੰ ਪਾਰਟੀ ਨਾਲ ਜੋੜਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੈਂਡ ਪੂਿਲੰਗ ਨੀਤੀ ਲਿਆ ਕੇ ਪੰਜਾਬ ਦੇ ਕਿਸਾਨਾਂ ਨੂੰ ਬਰਬਾਦ ਕਰਨਾ ਚਾਹੁੰਦੀ ਹੈ ਜਿਸ ਦਾ ਸਾਡੀ ਪਾਰਟੀ ਵਲੋਂ ਖੁੱਲ ਕੇ ਵਿਰੋਧ ਕੀਤਾ ਜਾਵੇਗਾ | ਇਸ ਮੌਕੇ ਸੁਖਦੇਵ ਸਿੰਘ ਰੰਧਾਵਾ, ਪਲਵਿੰਦਰ ਸਿੰਘ ਵਾਈਸ ਪ੍ਰਧਾਨ, ਮੱਖਣ ਸਿੰਘ ਪੰਨੂ, ਵਿਕਰਮਜੀਤ ਸਿੰਘ, ਰਵਿੰਦਰ ਸਿੰਘ ਬਲਾਕ ਕਾਂਗਰਸ ਪ੍ਰਧਾਨ, ਸੱਭਿਆ ਸਾਂਚੀ, ਮਾਸਟਰ ਰਮੇਸ਼, ਪ੍ਰੋਫੈਸਰ ਗੁਰਦਿਆਲ ਸਿੰਘ, ਪ੍ਰੇਮ, ਸੁਰਿੰਦਰ ਸਿੰਘ, ਉਮੇਸ਼ ਬਿੰਦਰ, ਮਲਕੀਤ ਸਿੰਘ, ਬਲਵਿੰਦਰ ਸਿੰਘ ਬਿੰਦਾ, ਬਲਦੇਵ ਸਿੰਘ, ਬਿੱਟੂ ਵਾਲੀਆ, ਸੁਨੀਲ ਮੰਥ, ਗੰਧਰਵ, ਠਾਕਰ ਡਾਕਟਰ ਜੋਗਿੰਦਰ ਪਾਲ, ਸੁਨੀਤਾ ਠਾਕਰ, ਮਲਕੀਤ ਸਿੰਘ, ਕਾਲਾ ਮਾਨਸਰ, ਅਵਤਾਰ ਸਿੰਘ, ਕੇਰ ਸਿੰਘ, ਭੁਪਿੰਦਰ ਸਿੰਘ, ਉਮੇਸ਼ ਕੁਮਾਰ, ਨੀਰੂ ਵਾਲੀਆ, ਨੇਹਾ ਸ਼ਰਮਾ ਆਦਿ ਹਾਜ਼ਰ ਸਨ |