ਹੁਸ਼ਿਆਰਪੁਰ, 20 ਜੁਲਾਈ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਕੁਸ਼ਤੀ ਸੰਸਥਾ ਹੁਸ਼ਿਆਰਪੁਰ ਦੀ ਚੋਣ ਹੋਈ | ਇਸ ਮੌਕੇ ਅਬਜ਼ਰਵਰ ਵਜੋਂ ਗੁਰਮੀਤ ਸਿੰਘ ਦਿਓਲ ਮੋਗਾ ਤੋਂ ਪਹੁੰਚੇ | ਇਸ ਮੌਕੇ ਪਰਮਜੀਤ ਸਿੰਘ ਪੰਡੋਰੀ ਬੀਬੀ ਨੂੰ ਸਰਬਸੰਮਤੀ ਨਾਲ ਪ੍ਰਧਾਨ, ਜਨਰਲ ਸਕੱਤਰ ਰਾਜਿੰਦਰ ਸਿੰਘ, ਸੀਨੀ. ਮੀਤ ਪ੍ਰਧਾਨ ਪਲਵਿੰਦਰ ਸਿੰਘ ਚੀਮਾ ਅਤੇ ਚਾਂਦ ਸਿੰਘ ਕੈਸ਼ੀਅਰ ਚੁਣੇ ਗਏ | ਇਨ੍ਹਾਂ ਚੁਣੇ ਹੋਏ ਅਹੁਦੇਦਾਰਾਂ ਨੂੰ ਆਪਣੀ ਸਹਿਯੋਗੀ ਟੀਮ ਚੁਣਨ ਦਾ ਅਧਿਕਾਰ ਦਿੱਤਾ ਗਿਆ | ਚੋਣ ਦੀ ਕਾਰਵਾਈ ਨੂੰ ਮੁਕੰਮਲ ਕਰਦਿਆਂ ਵਿਸ਼ਵਨਾਥ ਨਾਥ ਬੰਟੀ ਨੂੰ ਚੀਫ਼ ਪੈਟਰਨ, ਮਲਕੀਤ ਸਿੰਘ ਨੂੰ ਪੈਟਰਨ, ਰੋਸ਼ਨ ਸਿੰਘ ਨੂੰ ਪੈਟਰਨ, ਜਰਨੈਲ ਸਿੰਘ, ਕਮਲਜੀਤ ਸਿੰਘ, ਮਨਜੀਤ ਸਿੰਘ ਕਾਹਰੀ ਤੇ ਹਰਭਜਨ ਸਿੰਘ ਧਾਲੀਵਾਲ ਨੂੰ ਮੀਤ ਪ੍ਰਧਾਨ, ਨਰਿੰਦਰ ਸਿੰਘ ਚੀਮਾ ਨੂੰ ਜੁਆਇੰਟ ਸਕੱਤਰ, ਸੋਮ ਪਾਲ, ਸਹਾਇਕ ਖ਼ਜ਼ਾਨਚੀ ਬੂਟਾ ਸਿੰਘ, ਸੁਖਵਿੰਦਰ ਸਿੰਘ ਨੂੰ ਪੈੱ੍ਰਸ ਸਕੱਤਰ ਚੁਣਿਆ ਗਿਆ | ਇਸ ਮੌਕੇ ਪ੍ਰਧਾਨ ਪਰਮਜੀਤ ਸਿੰਘ ਪੰਡੋਰੀ ਬੀਬੀ ਨੇ ਹਾਊਸ ਨੂੰ ਵਿਸ਼ਵਾਸ ਦਵਾਇਆ ਕਿ ਇਹ ਸਮੁੱਚੀ ਚੁਣੀ ਗਈ ਟੀਮ ਦੇ ਸਹਿਯੋਗ ਨਾਲ ਜ਼ਿਲ੍ਹੇ ਵਿਚ ਕੁਸ਼ਤੀ ਸੰਸਥਾ ਨੂੰ ਪ੍ਰਫੁਲਿਤ ਕਰਨ ਲਈ ਵੱਧ ਤੋਂ ਵੱਧ ਟੂਰਨਾਮੈਂਟ ਕਰਵਾਏ ਜਾਣਗੇ | ਇਸ ਮੌਕੇ ਮਨੀਸ਼ ਪੰਡਿਤ, ਸੁਰਿੰਦਰ ਸਿੰਘ, ਸਾਬੀ ਚੀਮਾ, ਜੋਧ ਸਿੰਘ, ਤਰੁਣ, ਜੀਤੂ ਪੰਡੋਰੀ, ਹਰਬੰਸ ਸਿੰਘ, ਰਾਜਵੀਰ ਸਿੰਘ, ਅਰਮਾਨ ਸਿੰਘ ਆਦਿ ਹਾਜ਼ਰ ਸਨ |