ਨਵਾਂ ਪਿੰਡ, 20 ਜੁਲਾਈ (ਜਸਪਾਲ ਸਿੰਘ)-ਸਿੰਘ ਸਾਹਿਬ ਰਤਨ-ਏ-ਕੌਮ-ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਮੁੱਖੀ ਸ਼੍ਰੋਮਣੀ ਪੰਥ ਅਕਾਲੀ ਦਸਮੇਸ਼ ਤਰਨਾ ਦਲ, ਪੰਜਵਾਂ ਨਿਸ਼ਾਨ ਮਿਸਲ ਸ਼ਹੀਦ ਬਾਬਾ ਬੀਰ ਸਿੰਘ (ਰੰਘਰੇਟੇ) 13 ਸੌ ਘੋੜ ਸਵਾਰ ਵਲੋਂ ਸਵੈ ਸੇਵੀ ਸਮਾਜਿਕ ਸੰਸਥਾ ਬਾਬਾ ਜੀਵਨ ਸਿੰਘ ਸਰਬ ਸਾਂਝੀ ਸੇਵਾ ਸੋਸਾਇਟੀ ਨੰਗਲ ਦਿਆਲ ਸਿੰਘ ਦੇ ਮੁੱਖੀ ਭਾਈ ਮਨਜੀਤ ਸਿੰਘ ਦਾ ਉਨ੍ਹਾਂ ਦੀਆਂ ਸਮਾਜ ਸੇਵਾਵਾਂ ਜਿਸ 'ਚ ਹਲਕਾ ਜੰਡਿਆਲਾ ਗੁਰੂ 'ਚ ਮੁਫ਼ਤ ਐਂਬੂਲੈਂਸ, ਗਰੀਬ ਲੋੜਵੰਦ ਧੀਆਂ ਦੇ ਵਿਆਹ ਲਈ ਨਗਦ ਰਾਸ਼ੀ, ਜ਼ਰੂਰਤਮੰਦ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ, ਇਲਾਜ਼ ਆਦਿ ਤੋਂ ਇਲਾਵਾ ਕੇਂਦਰ ਤੇ ਸੂਬਾ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਪਿੰਡ-ਪਿੰਡ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਤੇ ਲਾਭ ਲੈਣ 'ਚ ਸਹਾਇਤਾ ਕਰਨ ਆਦਿ ਸ਼ਾਮਿਲ ਹੈ ਨੂੰ ਮੱਦੇਨਜ਼ਰ ਰੱਖਦਿਆਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨੇ ਭਾਈ ਮਨਜੀਤ ਸਿੰਘ ਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਲਈ ਹਲਕਾ ਜੰਡਿਆਲਾ ਗੁਰੂ ਤੋਂ ਐੱਮ. ਐੱਲ. ਏ. ਦੀ ਚੋਣ ਲੜਨ ਦਾ ਥਾਪੜਾ ਦਿੱਤਾ ਗਿਆ | ਇਸ ਮੌਕੇ ਭਾਈ ਹਰਵਿੰਦਰ ਸਿੰਘ ਫੌਜੀ ਨੰਗਲ ਦਿਆਲ ਸਿੰਘ, ਮੰਗਲ ਸਿੰਘ ਨਵਾਂ ਪਿੰਡ ਡੇਂਟਿੰਗ-ਪੇਂਟਰ ਜਹਾਜਗੜ੍ਹ ਅੰਮਿ੍ਤਸਰ, ਹਰਜੀਤ ਸਿੰਘ ਸਾਬਕਾ ਸਰਪੰਚ ਵਡਾਲਾ ਜੌਹਲ, ਜਥੇਦਾਰ ਕਰਤਾਰ ਸਿੰਘ ਵਡਾਲਾ ਜੌਹਲ ਤੇ ਦਲ ਦੇ ਨਿਹੰਗ ਸਿੰਘ ਹਾਜ਼ਰ ਸਨ |