26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਐਨ.ਸੀ.ਈ.ਆਰ.ਟੀ. ਦੀ ਨਵੀਂ ਕਿਤਾਬ 'ਚ ਸਿੱਖ ਗੁਰੂਆਂ ਦੇ ਸੰਘਰਸ਼ 'ਤੇ ਕੀਤਾ ਗਿਆ ਧਿਆਨ ਕੇਂਦਰਿਤ

ਅਜੀਤ ਡੈਸਕ 19-07-2025
ਕਈ ਭੁੱਲੇ ਨਾਇਕਾਂ ਨੂੰ ਵੀ ਦਿੱਤੀ ਗਈ ਥਾਂ
ਨਵੀਂ ਦਿੱਲੀ, 18 ਜੁਲਾਈ (ਪੀ. ਟੀ. ਆਈ.)-ਐਨ.ਸੀ.ਆਰ.ਟੀ. ਦੀ 8ਵੀਂ ਜਮਾਤ ਦੀ ਨਵੀਂ ਕਿਤਾਬ 'ਸਮਾਜ ਦੀ ਖੋਜ: ਭਾਰਤ ਅਤੇ ਉਸ ਤੋਂ ਅੱਗੇ' ਇਸ ਹਫ਼ਤੇ ਜਾਰੀ ਕੀਤੀ ਗਈ | ਇਸ 'ਚ ਇਤਿਹਾਸ ਦੇ ਉਨ੍ਹਾਂ ਪੰਨਿਆਂ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ ਜੋ ਹੁਣ ਤੱਕ ਮੁੱਖ ਧਾਰਾ ਦੀਆਂ ਕਿਤਾਬਾਂ 'ਚ ਨਜ਼ਰਅੰਦਾਜ਼ ਹੁੰਦੇ ਰਹੇ ਹਨ | ਖਾਸ ਤੌਰ 'ਤੇ ਸਿੱਖ ਗੁਰੂਆਂ ਦੁਆਰਾ ਮੁਗਲਾਂ ਦੇ ਜ਼ੁਲਮ ਵਿਰੁੱਧ ਦਿਖਾਈ ਗਈ ਹਿੰਮਤ, ਮਰਾਠਿਆਂ ਦੇ ਉਭਾਰ, ਤਾਰਾਬਾਈ ਅਤੇ ਅਹਿਲਿਆਬਾਈ ਹੋਲਕਰ ਵਰਗੀਆਂ ਅÏਰਤਾਂ ਦੇ ਯੋਗਦਾਨ ਅਤੇ ਕਬਾਇਲੀ ਵਿਦਰੋਹਾਂ ਨੂੰ ਵਿਸਥਾਰ ਨਾਲ ਸ਼ਾਮਿਲ ਕੀਤਾ ਗਿਆ ਹੈ | ਇਹ ਕਿਤਾਬ ਨਵੇਂ ਐਨ.ਸੀ.ਈ.ਆਰ.ਟੀ. ਪਾਠਕ੍ਰਮ ਅਧੀਨ ਪਹਿਲੀ ਕਿਤਾਬ ਹੈ, ਜੋ ਦਿੱਲੀ ਸਲਤਨਤ, ਮੁਗਲਾਂ, ਮਰਾਠਿਆਂ ਤੇ ਬਸਤੀਵਾਦੀ ਯੁੱਗ ਨੂੰ ਪੇਸ਼ ਕਰਦੀ ਹੈ | ਇਸ ਕਿਤਾਬ ਵਿਚ ਰਾਣੀ ਦੁਰਗਾਵਤੀ, ਰਾਣੀ ਅਬੱਕਾ ਅਤੇ ਤ੍ਰਾਵਣਕੋਰ ਦੀ ਮਾਰਥੰਡਾ ਵਰਮਾ ਵਰਗੀਆਂ ਨਾਇਕਾਵਾਂ ਨੂੰ ਵੀ ਸਥਾਨ ਦਿੱਤਾ ਗਿਆ ਹੈ | ਇਸ ਦੇ ਨਾਲ, ਭਾਰਤ ਦੀ ਸੱਭਿਆਚਾਰਕ ਗਿਆਨ ਪਰੰਪਰਾ ਅਤੇ ਹੁਨਰ ਵਿਰਾਸਤ 'ਤੇ ਇਕ ਵਿਸ਼ੇਸ਼ ਭਾਗ ਵੀ ਹੈ | ਕਿਤਾਬ ਦੇ ਸ਼ੁਰੂ ਵਿਚ 'ਇਤਿਹਾਸ ਦੇ ਕੁਝ ਕਾਲੇ ਦੌਰ 'ਤੇ ਟਿੱਪਣੀ' ਸਿਰਲੇਖ ਵਾਲੇ ਇਕ ਭਾਗ ਵਿਚ, ਵਿਦਿਆਰਥੀਆਂ ਨੂੰ ਯੁੱਧ, ਖੂਨ-ਖਰਾਬਾ ਅਤੇ ਸੱਤਾ ਦੀ ਲਾਲਸਾ ਵਰਗੇ ਸੰਵੇਦਨਸ਼ੀਲ ਵਿਸ਼ਿਆਂ ਨੂੰ ਪੜ੍ਹਨ ਅਤੇ ਸਮਝਣ ਦੇ ਤਰੀਕੇ ਬਾਰੇ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ¢ ਇਸ ਵਿਚ ਕਿਹਾ ਗਿਆ ਹੈ ਕਿ ਅੱਜ ਇਤਿਹਾਸ ਦੀਆਂ ਘਟਨਾਵਾਂ ਲਈ ਕਿਸੇ ਨੂੰ ਵੀ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਣਾ ਚਾਹੀਦਾ |

ਪਿਛਲੀ ਖ਼ਬਰ ਸੁਪਰੀਮ ਕੋਰਟ ਵਲੋਂ ਲਾਲੂ ਖ਼ਿਲਾਫ਼ ਹੇਠਲੀ ਅਦਾਲਤ ਦੀ ਕਾਰਵਾਈ 'ਤੇ ਰੋਕ ਤੋਂ ਇਨਕਾਰ ਅਗਲੀ ਖ਼ਬਰ 'ਆਪ' ਹੁਣ 'ਇੰਡੀਆ' ਗੱਠਜੋੜ ਦਾ ਹਿੱਸਾ ਨਹੀਂ-ਸੰਜੇ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।