26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

'ਆਪ' ਹੁਣ 'ਇੰਡੀਆ' ਗੱਠਜੋੜ ਦਾ ਹਿੱਸਾ ਨਹੀਂ-ਸੰਜੇ ਸਿੰਘ

ਅਜੀਤ ਡੈਸਕ 19-07-2025
ਨਵੀਂ ਦਿੱਲੀ, 18 ਜੁਲਾਈ (ਪੀ. ਟੀ. ਆਈ.)-'ਆਪ' ਨੇ ਸ਼ੁੱਕਰਵਾਰ ਨੂੰ ਇੰਡੀਆ ਧੜੇ ਤੋਂ ਆਪਣੇ-ਆਪ ਨੂੰ ਦੂਰ ਕਰ ਲਿਆ ਅਤੇ ਕਿਹਾ ਕਿ ਇਹ ਹੁਣ ਵਿਰੋਧੀ ਗੱਠਜੋੜ ਦਾ ਹਿੱਸਾ ਨਹੀਂ ਹੈ ਤੇ ਉਹ ਇਸਦੀ ਅਗਵਾਈ ਕਰਨ 'ਚ ਕਾਂਗਰਸ ਪਾਰਟੀ ਦੀ ਭੂਮਿਕਾ 'ਤੇ ਸਵਾਲ ਉਠਾ ਰਿਹਾ ਹੈ | ਰਾਜ ਸਭਾ ਮੈਂਬਰ ਸੰਜੇ ਸਿੰਘ ਦੁਆਰਾ ਇਹ ਟਿੱਪਣੀਆਂ ਦੇਸ਼ ਦੀ ਮÏਜੂਦਾ ਰਾਜਨੀਤਕ ਸਥਿਤੀ 'ਤੇ ਚਰਚਾ ਕਰਨ ਲਈ ਸਨਿਚਰਵਾਰ ਸ਼ਾਮ ਨੂੰ ਹੋਣ ਵਾਲੀ ਇੰਡੀਆ ਬਲਾਕ ਪਾਰਟੀਆਂ ਦੇ ਨੇਤਾਵਾਂ ਦੀ ਇਕ ਆਨਲਾਈਨ ਮੀਟਿੰਗ ਤੋਂ ਪਹਿਲਾਂ ਕੀਤੀਆਂ ਗਈਆਂ | ਇਹ ਮੀਟਿੰਗ ਸੰਸਦ ਦੇ ਮੌਨਸੂਨ ਇਜਲਾਸ ਤੋਂ ਠੀਕ ਪਹਿਲਾਂ ਹੋ ਰਹੀ ਹੈ, ਜੋ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ | 'ਆਪ' ਨੇ ਆਪਣਾ ਸਟੈਂਡ ਸਪੱਸ਼ਟ ਕਰ ਦਿੱਤਾ ਹੈ | ਸੰਜੇ ਸਿੰਘ ਨੇ ਦੱਸਿਆ ਕਿ ਇੰਡੀਆ ਬਲਾਕ (2024) ਲੋਕ ਸਭਾ ਚੋਣਾਂ ਲਈ ਸੀ | ਅਸੀਂ ਦਿੱਲੀ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਆਪਣੇ ਦਮ 'ਤੇ ਲੜੀਆਂ | ਅਸੀਂ ਬਿਹਾਰ ਚੋਣ ਇਕੱਲੇ ਲੜਨ ਜਾ ਰਹੇ ਹਾਂ | ਅਸੀਂ ਪੰਜਾਬ ਅਤੇ ਗੁਜਰਾਤ 'ਚ ਉਪ-ਚੋਣਾਂ ਆਪਣੇ ਦਮ 'ਤੇ ਲੜੀਆਂ | 'ਆਪ' ਇੰਡੀਆ ਦਾ ਹਿੱਸਾ ਨਹੀਂ ਹੈ | ਅਸੀਂ ਲੋਕ ਸਭਾ 'ਚ ਮਜ਼ਬੂਤੀ ਨਾਲ ਮੁੱਦੇ ਉਠਾਵਾਂਗੇ | ਅਸੀਂ ਹਮੇਸ਼ਾ ਇਕ ਮਜ਼ਬੂਤ ਵਿਰੋਧੀ ਧਿਰ ਦੀ ਭੂਮਿਕਾ ਨਿਭਾਈ ਹੈ | ਕਾਂਗਰਸ ਦੀ ਨਿੰਦਾ ਕਰਦੇ ਹੋਏ ਸੰਜੇ ਸਿੰਘ ਨੇ ਵਿਰੋਧੀ ਧਿਰ ਦੇ ਬਲਾਕ ਦੀ ਅਗਵਾਈ ਕਰਨ 'ਚ ਇਸਦੀ ਭੂਮਿਕਾ 'ਤੇ ਸਵਾਲ ਉਠਾਏ | ਸਰਕਾਰ ਦਾ ਵਿਰੋਧ ਕਰਨ 'ਚ 'ਆਪ' ਦੀ ਭੂਮਿਕਾ ਬਾਰੇ ਉਨ੍ਹਾਂ ਕਿਹਾ ਕਿ ਪਾਰਟੀ ਹਮੇਸ਼ਾ ਸੱਤਾਧਾਰੀ ਸਰਕਾਰ ਦਾ ਸਖ਼ਤ ਵਿਰੋਧ ਕਰਦੀ ਰਹੀ ਹੈ |

ਪਿਛਲੀ ਖ਼ਬਰ ਐਨ.ਸੀ.ਈ.ਆਰ.ਟੀ. ਦੀ ਨਵੀਂ ਕਿਤਾਬ 'ਚ ਸਿੱਖ ਗੁਰੂਆਂ ਦੇ ਸੰਘਰਸ਼ 'ਤੇ ਕੀਤਾ ਗਿਆ ਧਿਆਨ ਕੇਂਦਰਿਤ ਅਗਲੀ ਖ਼ਬਰ ਅਸੀਂ ਚਾਹੁੰਦੇ ਹਾਂ ਨਿਮਿਸ਼ਾ ਪਿ੍ਆ ਸੁਰੱਖਿਅਤ ਵਾਪਸ ਆ ਜਾਏ-ਕੇਂਦਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।