29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਅਜੀਤ ਕੁਮਾਰ ਡੀ.ਜੀ.ਪੀ. ਕਮੈਂਡੇਸ਼ਨ ਡਿਸਕ ਨਾਲ ਸਨਮਾਨਿਤ

ਮਲੋਟ, 28 ਸਤੰਬਰ (ਪਾਟਿਲ)-ਸ੍ਰੀ ਗੁਰੂ ਰਵਿਦਾਸ ਨਗਰ ਮਲੋਟ ਦੇ ਵਸਨੀਕ ਅਜੀਤ ਕੁਮਾਰ ਪੁੱਤਰ ਸ੍ਰੀ ਰਾਮ ਕ੍ਰਿਸ਼ਨ ਡੀਗਵਾਲ ਨੇ ਮਲੋਟ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ ਹੈ। ਅਜੀਤ ਕੁਮਾਰ ਜੋ ਕਿ ਡੀ.

ਅਜੀਤ ਡੈਸਕ 29-09-2026
ਮਲੋਟ, 28 ਸਤੰਬਰ (ਪਾਟਿਲ)-ਸ੍ਰੀ ਗੁਰੂ ਰਵਿਦਾਸ ਨਗਰ ਮਲੋਟ ਦੇ ਵਸਨੀਕ ਅਜੀਤ ਕੁਮਾਰ ਪੁੱਤਰ ਸ੍ਰੀ ਰਾਮ ਕ੍ਰਿਸ਼ਨ ਡੀਗਵਾਲ ਨੇ ਮਲੋਟ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ ਹੈ। ਅਜੀਤ ਕੁਮਾਰ ਜੋ ਕਿ ਡੀ.ਜੀ.ਪੀ. ਦਫ਼ਤਰ ਚੰਡੀਗੜ੍ਹ ਵਿਖੇ ਸਟੈਨੋਗ੍ਰਾਫ਼ਰ ਦੀ ਪੋਸਟ ’ਤੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ, ਨੂੰ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਤੇ ਮਿਹਨਤੀ ਕੰਮ ਨੂੰ ਦੇਖਦੇ ਹੋਏ ਸਨਮਾਨਿਤ ਕੀਤਾ ਗਿਆ ਹੈ। ਪੰਜਾਬ ਦੇ ਸਪੈਸ਼ਲ ਡੀ.ਜੀ.ਪੀ. ਹਿਊਮਨ ਰਾਈਟਸ ਚੰਡੀਗੜ੍ਹ ਡਾ. ਨਰੇਸ਼ ਕੁਮਾਰ ਅਰੋੜਾ ਵਲੋਂ ਅਜੀਤ ਕੁਮਾਰ ਨੂੰ ਡਾਇਰੈਕਟਰ ਜਨਰਲ ਆਫ ਪੁਲਿਸ (ਡੀ.ਜੀ.ਪੀ.) ਕਮੈਂਡੇਸ਼ਨ ਡਿਸਕ (ਗੋਲਡ ਡਿਸਕ) ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਚੰਡੀਗੜ੍ਹ ਸਥਿਤ ਡੀ.ਜੀ.ਪੀ. ਦਫ਼ਤਰ ਵਿਖੇ ਦਿੱਤਾ ਗਿਆ।
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਨੇ ਤੁਲਸੀ ਦੇ ਬੂਟੇ ਵੰਡੇ ਅਗਲੀ ਖ਼ਬਰ ਅਭੁੱਲ ਯਾਦ-11ਵੀਂ ਬਰਸੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।