ਨਵੀਂ ਦਿੱਲੀ, 30 ਅਕਤੂਬਰ (ਪੀ. ਟੀ. ਆਈ.)-31 ਅਕਤੂਬਰ ਨੂੰ ਸੇਵਾਮੁਕਤ ਹੋਣ ਜਾ ਰਹੇ ਭਾਰਤੀ ਹਵਾਈ ਫੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ ਏ. ਪੀ. ਸਿੰਘ ਨੇ ਆਪਣੀ ਪਤਨੀ ਸਰਿਤਾ ਸਿੰਘ ਨਾਲ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਏਅਰ ਚੀਫ਼ ਮਾਰਸ਼ਲ ਏ. ਪੀ. ਸਿੰਘ ਨੂੰ ਸਨਿਚਰਵਾਰ ਨੂੰ ਵਿਦਾਇਗੀ ਗਾਰਡ ਆਫ਼ ਆਨਰ ਦਿੱਤਾ ਜਾਵੇਗਾ। ਇਹ ਸਮਾਗਮ ਦਿੱਲੀ ਦੇ ਰੇਸ ਕੋਰਸ ਏਅਰ ਫੋਰਸ ਸਟੇਸ਼ਨ ਦੀ ਪਰੇਡ ਗਰਾਊਂਡ ’ਚ ਹੋਵੇਗਾ।
ਏਅਰ ਚੀਫ਼ ਮਾਰਸ਼ਲ ਏ.ਪੀ. ਸਿੰਘ ਨੇ ਆਪਣੇ 42 ਸਾਲਾਂ ਦੇ ਸ਼ਾਨਦਾਰ ਸੇਵਾ ਕਾਲ ਦੌਰਾਨ ਕਈ ਅਹਿਮ ਜ਼ਿੰਮੇਵਾਰੀਆਂ ਨਿਭਾਈਆਂ ਹਨ। ਉਨ੍ਹਾਂ ਨੂੰ ‘ਆਪ੍ਰੇਸ਼ਨ ਸੰਧੂਰ’ ਨੂੰ ਸਫਲਤਾਪੂਰਵਕ ਅੰਜਾਮ ਦੇਣ ਲਈ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਜਗ੍ਹਾ ਏਅਰ ਮਾਰਸ਼ਲ ਅਸ਼ੂਤੋਸ਼ ਦੀਕਸ਼ਿਤ ਨਵੇਂ ਹਵਾਈ ਫੌਜ ਮੁਖੀ ਬਣਨਗੇ। ਨਵੇਂ ਹਵਾਈ ਫ਼ੌਜ ਮੁਖੀ ਨੂੰ ਵੀ 1 ਨਵੰਬਰ ਨੂੰ ਵੀ ਰੇਸ ਕੋਰਸ ਏਅਰ ਫੋਰਸ ਸਟੇਸ਼ਨ ਦੀ ਪਰੇਡ ਗਰਾਊਂਡ ’ਚ ਹੀ ਗਾਰਡ ਆਫ਼ ਆਨਰ ਦਿੱਤਾ ਜਾਵੇਗਾ।