30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਦੁਕਾਨਦਾਰ ਆਪਣੇ ਗ੍ਰਾਹਕਾਂ ਨੂੰ ਘਟੀਆ ਦਰਜੇ ਦੀ ਮਠਿਆਈ ਨਾ ਵੇਚਣ-ਕੁਲਬੀਰ ਸਿੰਘ ਮੱਤਾ

ਕੋਟਕਪੂਰਾ , 29 ਅਕਤੂਬਰ ( ਮੋਹਰ ਸਿੰਘ ਗਿੱਲ )- ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਸਮੂਹ ਦੁਕਾਨਦਾਰਾਂ ਨੂੰ ਸ਼ੁੱਧ ਅਤੇ ਸਾਫ਼ ਸੁਥਰੀਆਂ ਮਠਿਆਈਆਂ ਵੇਚਣੀਆਂ ਚਾਹੀਦੀਆਂ ਹਨ । ਇਹ ਪ੍ਰਗਟਾਵਾ ਪੰਜਾਬ ਮੰਡੀਕਰਨ ਬੋਰਡ ਦੇ ਸਾਬਕਾ ਡਿਪਟੀ ਜਨਰਲ ਮੈਨੇਜਰ ਕੁਲਬੀਰ ਸਿੰਘ ਮੱਤਾ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ ।

ਅਜੀਤ ਡੈਸਕ 30-10-2026
ਕੋਟਕਪੂਰਾ , 29 ਅਕਤੂਬਰ ( ਮੋਹਰ ਸਿੰਘ ਗਿੱਲ )- ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਸਮੂਹ ਦੁਕਾਨਦਾਰਾਂ ਨੂੰ ਸ਼ੁੱਧ ਅਤੇ ਸਾਫ਼ ਸੁਥਰੀਆਂ ਮਠਿਆਈਆਂ ਵੇਚਣੀਆਂ ਚਾਹੀਦੀਆਂ ਹਨ । ਇਹ ਪ੍ਰਗਟਾਵਾ ਪੰਜਾਬ ਮੰਡੀਕਰਨ ਬੋਰਡ ਦੇ ਸਾਬਕਾ ਡਿਪਟੀ ਜਨਰਲ ਮੈਨੇਜਰ ਕੁਲਬੀਰ ਸਿੰਘ ਮੱਤਾ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ । ਉਨ੍ਹਾਂ ਕਿਹਾ ਕਿ ਮਿਲਾਵਟੀ ਮਠਿਆਈਆਂ ਦੀ ਵਰਤੋਂ ਕਰਨ ਕਰਕੇ ਮਨੁੱਖੀ ਸਿਹਤ ’ ਤੇ ਮਾੜਾ ਪ੍ਰਭਾਵ ਪੈਂਦਾ ਹੈ । ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੂੰ ਮਠਿਆਈਆਂ ਤਿਆਰ ਕਰਦੇ ਸਮੇਂ ਸ਼ੁੱਧਤਾ ਅਤੇ ਗੁਣਵੱਤਾ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਕਦੇ ਵੀ ਮਿਲਾਵਟੀ ਮਠਿਆਈਆਂ ਆਪਣੇ ਗ੍ਰਾਹਕਾਂ ਨੂੰ ਤਿਉਹਾਰਾਂ ਦੇ ਦਿਨਾਂ ਵਿਚ ਨਹੀਂ ਵੇਚਣੀਆਂ ਚਾਹੀਦੀਆਂ । ਸ : ਮੱਤਾ ਨੇ ਕਿਹਾ ਕਿ ਸਿਹਤ ਵਿਭਾਗ ਨੂੰ ਵੀ ਇਮਾਨਦਾਰੀ ਨਾਲ ਤਿਉਹਾਰਾਂ ਦੇ ਦਿਨਾਂ ਵਿਚ ਗ੍ਰਾਹਕਾਂ ਨੂੰ ਸਾਫ਼ ਸੁਥਰੀ ਮਠਿਆਈ ਮੁਹੱਇਆ ਕਰਵਾਉਣ ਦੇ ਉਦੇਸ਼ ਨਾਲ ਸ਼ੱਕੀ ਦੁਕਾਨਾਂ ’ ਤੇ ਛਾਪੇਮਾਰੀ ਕਰਨੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਮਿਲਾਵਟੀ ਮਠਿਆਈ ਦਾ ਪ੍ਰਚਾਰ ਹੋਣ ਕਾਰਨ ਬਹੁਤ ਸਾਰੇ ਸੂਝਵਾਨ ਖਪਤਕਾਰ ਮਠਿਆਈ ਨੂੰ ਖਾਣ ਤੋਂ ਟਾਲਾ ਵੱਟਣ ਲੱਗ ਪਏ ਹਨ ਅਤੇ ਤਿਉਹਾਰਾਂ ਦੇ ਦਿਨਾਂ ਵਿਚ ਫ਼ੱਲਾਂ ਨੂੰ ਵਧੇਰੇ ਤਰਜੀਹ ਦੇਣ ਲੱਗ ਪਏ ਹਨ । ਉਨ੍ਹਾਂ ਕਿਹਾ ਕਿ ਘਟੀਆ ਦਰਜੇ ਦੀ ਮਠਿਆਈ ਦੀ ਵਰਤੋਂ ਕਰਨ ਨਾਲ ਸਰੀਰ ਦੇ ਸਾਰੇ ਅੰਗਾਂ ’ ਤੇ ਮਾੜਾ ਪ੍ਰਭਾਵ ਪੈਂਦਾ ਹੈ । ਸੇਵਾ ਮੁਕਤ ਡੀਜੀਐਮ ਨੇ ਕਿਹਾ ਕਿ ਅੱਜ ਦੇ ਦੌਰ ਵਿਚ ਹਰੇਕ ਖਪਤਕਾਰ ਬਹੁਤ ਜ਼ਿਆਦਾ ਸੁਚੇਤ ਹੋ ਚੁੱਕਾ ਹੈ ਅਤੇ ਉਹ ਸਰੀਰਕ ਤੰਦਰੁਸਤੀ ਲਈ ਮਹਿੰਗੀ ਮਠਿਆਈ ਵੀ ਖਰੀਦ ਸਕਦਾ ਹੈ । ਉਨ੍ਹਾਂ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਮਿਲਾਵਟੀ ਅਤੇ ਹਲਕੇ ਪੱਧਰ ਦੀ ਮਠਿਆਈ ਆਪਣੀਆਂ ਦੁਕਾਨਾਂ ਉੱਪਰ ਬਿਲਕੁਲ ਨਾ ਵੇਚਣ ।
ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾ ਚੌਥ ਮੌਕੇ ਲੱਗੀਆਂ ਰੌਣਕਾਂ ਸੁਹਾਗਣਾਂ ਨੇ ਪਤੀ ਦੀ ਲੰਮੀ ਉਮਰ ਲਈ ਕਰਵਾ ਚੌਥ ਦਾ ਵਰਤ ਰੱ... ਅਗਲੀ ਖ਼ਬਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਲੋੜਵੰਦ ਮਰੀਜ਼ਾਂ ਨੂੰ ਵਿੱਤੀ ਸਹਾਇਤਾ ਦਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।