30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ: ਮਨੀਸ਼ਾ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ

ਅਸਤਾਨਾ, 30 ਅਕਤੂਬਰ (ਪੀ. ਟੀ. ਆਈ.)-ਮਨੀਸ਼ਾ ਭਾਨਵਾਲਾ ਨੇ ਕਜ਼ਾਕਿਸਤਾਨ ਦੇ ਅਸਤਾਨਾ ਵਿਚ ਇਤਿਹਾਸ ਰਚ ਦਿੱਤਾ ਹੈ। ਉਹ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ ਹੈ। 29 ਸਾਲਾ ਮਨੀਸ਼ਾ ਨੇ 59 ਕਿੱਲੋਗ੍ਰਾਮ ਵਰਗ ਦੇ ਰੋਮਾਂਚਕ ਫਾਈਨਲ ਮੁਕਾਬਲੇ ਵਿਚ ਅਮਰੀਕਾ ਦੀ ਐਬੀਗੇਲ ਨੇਟ ਨੂੰ 8-6 ਨਾਲ ਹਰਾਇਆ। ਮੁਕਾਬਲੇ ਦੌਰਾਨ ਉਹ ਸ਼ੁਰੂ ਵਿਚ ਪਿੱਛੇ ਚੱਲ ਰਹੀ ਸੀ ਪਰ ਬਾਅਦ ਵਿਚ ਵਾਪਸੀ ਕਰਦਿਆਂ ਜਿੱਤ ਦਰਜ ਕੀਤੀ।ਮਨੀਸ਼ਾ ਨੇ ਗੈਰ-ਉਲੰਪਿਕ ਭਾਰ ...

ਅਜੀਤ ਡੈਸਕ 31-10-2026

ਅਸਤਾਨਾ, 30 ਅਕਤੂਬਰ (ਪੀ. ਟੀ. ਆਈ.)-ਮਨੀਸ਼ਾ ਭਾਨਵਾਲਾ ਨੇ ਕਜ਼ਾਕਿਸਤਾਨ ਦੇ ਅਸਤਾਨਾ ਵਿਚ ਇਤਿਹਾਸ ਰਚ ਦਿੱਤਾ ਹੈ। ਉਹ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ ਹੈ। 29 ਸਾਲਾ ਮਨੀਸ਼ਾ ਨੇ 59 ਕਿੱਲੋਗ੍ਰਾਮ ਵਰਗ ਦੇ ਰੋਮਾਂਚਕ ਫਾਈਨਲ ਮੁਕਾਬਲੇ ਵਿਚ ਅਮਰੀਕਾ ਦੀ ਐਬੀਗੇਲ ਨੇਟ ਨੂੰ 8-6 ਨਾਲ ਹਰਾਇਆ। ਮੁਕਾਬਲੇ ਦੌਰਾਨ ਉਹ ਸ਼ੁਰੂ ਵਿਚ ਪਿੱਛੇ ਚੱਲ ਰਹੀ ਸੀ ਪਰ ਬਾਅਦ ਵਿਚ ਵਾਪਸੀ ਕਰਦਿਆਂ ਜਿੱਤ ਦਰਜ ਕੀਤੀ।ਮਨੀਸ਼ਾ ਨੇ ਗੈਰ-ਉਲੰਪਿਕ ਭਾਰ ਵਰਗ ਵਿਚ ਆਪਣੇ ਸਫ਼ਰ ਦੀ ਸ਼ੁਰੂਆਤ ‘ਰਾਊਂਡ ਆਫ਼ 16’ (16 ਖਿਡਾਰਨਾਂ ਦੇ ਦੌਰ) ਵਿਚ ਕੈਨੇਡਾ ਦੀ ਲੌਰੈਂਸ ਬਿਊਰੇਗਾਰਡ ਨੂੰ ਚਿੱਤ ਕਰਕੇ ਕੀਤੀ।

ਕੁਆਰਟਰ ਫਾਈਨਲ ਵਿਚ ਭਾਰਤੀ ਪਹਿਲਵਾਨ ਨੇ ਮੰਗੋਲੀਆ ਦੀ ਬੋਲੋਰਤੁਯਾ ਖੁਰੇਲਖੂ ਨੂੰ 6-0 ਨਾਲ ਮਾਤ ਦਿੱਤੀ। ਸੈਮੀਫਾਈਨਲ ਵਿਚ ਹਰਿਆਣਾ ਦੀ ਇਸ ਪਹਿਲਵਾਨ ਨੇ ਸਥਾਨਕ ਪਸੰਦੀਦਾ ਅਲਤਿਨ ਸ਼ਾਗਯੇਵਾ ਨੂੰ ‘ਤਕਨੀਕੀ ਉੱਤਮਤਾ’ ਦੇ ਆਧਾਰ ‘ਤੇ ਹਰਾਇਆ। ਸੁਸ਼ੀਲ ਕੁਮਾਰ (66 ਕਿੱਲੋਗ੍ਰਾਮ, 2010 ਮਾਸਕੋ) ਤੋਂ ਬਾਅਦ ਮਨੀਸ਼ਾ ਇਸ ਵੱਕਾਰੀ ਟੂਰਨਾਮੈਂਟ ਵਿਚ ਸੋਨ ਤਗਮਾ ਜਿੱਤਣ ਵਾਲੀ ਦੂਜੀ ਭਾਰਤੀ ਪਹਿਲਵਾਨ ਬਣ ਗਈ ਹੈ।ਮੌਜੂਦਾ ਟੂਰਨਾਮੈਂਟ ਵਿਚ ਮਹਿਲਾ ਕੁਸ਼ਤੀ ਵਿਚ ਤਗਮਾ ਜਿੱਤਣ ਵਾਲੀ ਮਨੀਸ਼ਾ ਚੌਥੀ ਭਾਰਤੀ ਪਹਿਲਵਾਨ ਹੈ। ਉਸ ਤੋਂ ਪਹਿਲਾਂ ਨੀਲਮ ਸਿਰੋਹੀ (ਚਾਂਦੀ, 50 ਕਿੱਲੋਗ੍ਰਾਮ), ਕਾਜਲ ਢੋਚਕ (ਚਾਂਦੀ, 76 ਕਿੱਲੋਗ੍ਰਾਮ) ਅਤੇ ਤਨੂ ਸ਼ਰਮਾ (ਕਾਂਸੀ, 72 ਕਿੱਲੋਗ੍ਰਾਮ) ਨੇ ਤਗਮੇ ਜਿੱਤੇ ਹਨ।

 

ਪਿਛਲੀ ਖ਼ਬਰ ਮਕਬੂਜ਼ਾ ਕਸ਼ਮੀਰ ’ਚ ਪਾਕਿ ਫ਼ੌਜ ਵਲੋਂ ਡਰੋਨ ਹਮਲਾ, ਇਕੋ ਪਰਿਵਾਰ ਦੇ 5 ਜੀਆਂ ਦੀ ਮੌਤ ਅਗਲੀ ਖ਼ਬਰ ਹਵਾਈ ਫ਼ੌਜ ਮੁਖੀ ਏ.ਪੀ. ਸਿੰਘ ਵਲੋਂ ਰਾਸ਼ਟਰਪਤੀ ਨਾਲ ਮੁਲਾਕਾਤ-ਅੱਜ ਹੋਣਗੇ ਸੇਵਾ ਮੁਕਤ