21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਮਿੰਨੀ ਕਹਾਣੀਆਂ ਵਰਤ

ਮਿੰਨੀ ਕਹਾਣੀਆਂ ਵਰਤ

ਅਜੀਤ ਡੈਸਕ 22-11-2026

'ਇੰਨੇ ਸੋਹਣੇ ਕੱਪੜੇ ਖਰੀਦ ਰਿਹਾ ਹੈਂ, ਕਿਤੇ ਸ਼ਾਦੀ ਆਦਿ ਦਾ ਪ੍ਰੋਗਰਾਮ ਹੈ?'

'ਨਹੀਂ ਯਾਰ! ਮੈਂ ਕਰਵਾ ਚੌਥ ਦਾ ਵਰਤ ਰੱਖ ਰਿਹਾ ਹਾਂ ਪਤਨੀ ਦੀ ਲੰਬੀ ਉਮਰ ਦੇ ਲਈ |'
'ਬਸ ਮਜ਼ਾਕ ਕਰਨੇ ਚੰਗੀ ਤਰ੍ਹਾਂ ਜਾਣਦਾ ਹੈਂ, ਕੋਈ ਵਿਆਹ ਵਗੈਰਾ ਹੋਣਾ ਤਾਂ ਹੀ ਕੱਪੜੇ ਖਰੀਦ ਰਿਹਾ ਏਾ ਪਰ ਤੇਰੀ ਆਦਤ ਨਾ ਗਈ ਮਜ਼ਾਕ ਕਰਨ ਦੀ |' 
'ਨਹੀਂ ਯਾਰ! ਮਜ਼ਾਕ ਨਹੀਂ ਹੈ, ਦਰਅਸਲ ਅਸੀਂ ਪੁਰਸ਼ ਬਹੁਤ ਹੀ ਅਹਿਸਾਨ ਫਰਾਮੋਸ਼ ਹਾਂ, ਉਹ ਸਾਡੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ ਤੇ ਉਹ ਆਨੰਦ ਤਾਂ ਹੀ ਮਾਣ ਸਕਦੇ ਹਨ ਜੇਕਰ ਪਤਨੀ ਹੈ |'
'ਪਹਿਲਾਂ ਮੈਂ ਵੀ ਨਹੀਂ ਸੀ ਰੱਖਦਾ, ਪਰ ਇਸ ਵਾਰ ਮੈਂ ਹੈਰਾਨ ਹੋ ਗਿਆ ਕਿ ਪੰਦਰਾਂ ਦਿਨ ਅਸੀਂ ਬਾਹਰ ਘੁੰਮ ਫਿਰ ਕੇ ਆਏ, ਬੱਚੇ ਵੀ ਆਰਾਮ ਕਰਨ ਬੈਠ ਗਏ, ਮੈਂ ਵੀ ਆਰਾਮ ਦੇ ਨਾਲ ਚਾਹ ਦੀ ਉਡੀਕ ਕਰਨ ਲੱਗਾ, ਉਹਨੇ ਆਉਂਦਿਆਂ ਹੀ ਵਾਸ਼ਿੰਗ ਮਸ਼ੀਨ ਲਾਈ ਤੇ ਸਾਡੇ ਸਾਰਿਆਂ ਦੀ ਸੇਵਾ ਵਿਚ ਲੱਗ ਗਈ, ਮੇਰੇ ਬੈਠੇ ਬੈਠੇ ਦਾ ਅੰਦਰੋਂ ਰੋਣਾ ਨਿਕਲ ਗਿਆ ਕਿ ਅਸੀਂ ਕਿਸ ਤਰ੍ਹਾਂ ਦੇ ਬੰਦੇ ਹਾਂ, ਉਹ ਸਾਡੀ ਲੰਬੀ ਉਮਰ ਦੇ ਲਈ ਕਾਮਨਾ ਕਰਦੀ ਹੈ ਤੇ ਆਪ ਭੁੱਖੇ ਪਿਆਸੀ ਰਹਿ ਕੇ ਵੀ ਸਭ ਦਾ ਖਾਣਾ ਵੀ ਵਰਤ ਵਾਲੇ ਦਿਨ ਤਿਆਰ ਰੱਖਦੀ ਹੈ, ਇਸ ਵਾਸਤੇ ਮੈਂ ਤਾਂ ਕਹਿੰਦਾ ਹਾਂ ਕਿ ਸਭ ਨੂੰ ਹੀ ਇਹ ਵਰਤ ਸੋਚ ਕੇ ਰੱਖਣਾ ਚਾਹੀਦਾ ਹੈ ਕਿ ਸਿਰਫ਼ ਪਤੀ ਦੀ ਲੰਬੀ ਉਮਰ  ਗੀ ਨਹੀਂ ਚਾਹੀਦੀ ਹੁੰਦੀ, ਪਤਨੀ ਦੀ ਵੀ ਲੰਬੀ ਉਮਰ ਚਾਹੀਦੀ ਹੁੰਦੀ ਹੈ, ਤਾਂ ਹੀ ਪਰਿਵਾਰ ਖੁਸ਼ ਰਹਿ ਸਕਦੇ ਹਨ, ਕਿਉਂਕਿ ਪਤਨੀ ਨਾਲ ਘਰ ਹੈ, ਪਤਨੀ ਤੋਂ ਬਿਨਾਂ ਘਰ ਘਰ ਵੀ ਨਹੀਂ ਹੈ |'

-ਰੋਹਤਕ, ਹਰਿਆਣਾ | 

ਪਿਛਲੀ ਖ਼ਬਰ ਵੱਡਾ ਪੁਰਸਕਰ ਅਗਲੀ ਖ਼ਬਰ ਹੁੰਗਾਰਾ ਡਾ. ਬੱਲ ਸਿੱਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।