21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਬਲਵਿੰਦਰ ਬਾਲਮ ਗੁਰਦਾਸਪੁਰ

ਬਲਵਿੰਦਰ ਬਾਲਮ ਗੁਰਦਾਸਪੁਰ

ਅਜੀਤ ਡੈਸਕ 22-11-2026

  ਸਾਧਾਂ ਦੇ ਨਾਲ ਸਾਧ ਮਿਲਣਗੇ ਚੋਰਾਂ ਦੇ ਨਾਲ ਚੋਰ |

ਫੁੱਲ ਗੁਲਾਬੀ ਬਣ ਨੲੀਂ ਸਕਦੀ ਕੰਢਿਆਂ ਵਾਲੀ ਥੋਰ |

ਤੇਰੀ ਸੁੰਦਰਤਾ ਨੂੰ  ਇਹ ਰੱਬ ਹੋਰ ਬੁਲੰਦੀ ਦੇਵੇ,
ਬੇਸ਼ੱਕ ਸਾਡੇ ਚਾਵਾਂ ਵਾਲੇ ਗਹਿਣੇ ਲੈ ਜਾ ਹੋਰ |

ਗੁੱਡੀ ਜਿੰਨੀ ਮਰਜ਼ੀ ਸੁੰਦਰ ਸੋਨ ਸੁਨੱਖੀ ਹੋਵੇ,
ਉਸ ਦੀ ਕੀਮਤ ਤਾਂ ਹੀ ਪੈਂਦੀ ਜੇਕਰ ਹੋਵੇ ਡੋਰ |

ਤੇਰੀ ਇਕ-ਇਕ ਯਾਦ ਸਤਾਵੇ ਤਨਹਾਈ ਵਿਚ ਏਦਾਂ,
ਜਿੱਦਾਂ ਜੰਗਲ ਦੇ ਵਿਚ ਕੱਲਾ ਪੈਲਾਂ ਪਾਵੇ ਮੋਰ |

ਫੁੱਲ ਗੁਲਾਬੀ ਨੂੰ  ਵੀ ਪਾਉਣਾ ਏਨਾ ਔਖਾ ਨੲੀਂ ਏ,
ਪਹਿਲਾਂ ਜ਼ਖ਼ਮੀ ਕਰਨੇ ਪੈਂਦੇ ਉਂਗਲੀਆਂ ਦੇ ਪੋਰ |

ਤੜਪ ਲਲਕ ਪਲਕ ਪਿਆਰੀ ਤੇਰੀ ਆਮਦ ਅੰਦਰ,
ਰਿਸ਼ਤਾ ਇੰਝ ਨਿਭਾਇਆ ਆਪਾਂ ਜਿੱਦਾਂ ਚੰਨ ਚਕੋਰ |

ਮਹਿਫ਼ਿਲ ਵਿਚ ਤਰਨੁੰਮ ਦੇ ਨਾਲ ਇਕ ਗਾਇਕ ਨੇ ਗਾਈਆਂ,
'ਬਾਲਮ' ਤੇਰੀਆਂ ਗ਼ਜ਼ਲਾਂ ਅੰਦਰ ਮਸਤੀ ਵਾਲੀ ਤੋਰ |

-ਉਂਕਾਰ ਨਗਰ, ਗੁਰਦਾਸਪੁਰ (ਪੰਜਾਬ) |
ਮੋਬਾਈਲ : 98156-25409

ਪਿਛਲੀ ਖ਼ਬਰ ਹੁੰਗਾਰਾ ਡਾ. ਬੱਲ ਸਿੱਧੂ ਅਗਲੀ ਖ਼ਬਰ ਯਸ਼ਪਾਲ 'ਮਿੱਤਵਾ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।