ਚੁੱਪ ਦੇ ਨਾਲ ਪਰੀਤੀ ਪਾ ਕੇ ਅÏਖਾ ਵਕਤ ਗੁਜ਼ਾਰ ਲਿਆ |

ਫ਼ਿਰ ਕੁਝ ਗ਼ਜ਼ਲਾਂ ਨਜ਼ਮਾਂ ਕਹਿ ਕੇ ਦਿਲ ਤੋਂ ਭਾਰ ਉਤਾਰ ਲਿਆ |
ਇਸ ਤੋਂ ਉੱਤਮ ਕੋਈ ਰਸਤਾ ਮੈਨੂੰ ਨਜ਼ਰੀਂ ਆਇਆ ਨਈਾ,
ਦਰਦਮੰਦਾਂ ਦਾ ਦਰਦੀ ਬਣ ਕੇ ਤਪਦਾ ਹਿਰਦਾ ਠਾਰ ਲਿਆ |
ਮੋਹ ਮਾਇਆ ਤੇ ਹਉਮੈ ਦਾ ਦਮ ਹਰਗਿਜ਼ ਭਰ ਨਈਾ ਸਕਦਾ ਉਹ,
ਬਣ ਸੰਤੋਖੀ ਜਿਸ ਨੇ ਅਪਣੀ ਮੈ ਦਾ ਕੀੜਾ ਮਾਰ ਲਿਆ |
ਉਸ ਵੱਲ ਚੱਲ ਕੇ ਖ਼ੁਦ-ਬ-ਖ਼ੁਦ ਹੀ ਆ ਜਾਣਾ ਹੈ ਮੰਜ਼ਿਲ ਨੇ,
ਮੁਸ਼ਕਿਲ ਰਾਹ 'ਤੇ ਤੁਰਨੇ ਦਾ ਜਿਸ ਠੋਸ ਇਰਾਦਾ ਧਾਰ ਲਿਆ |
ਹਰ ਗੁਫ਼ਤਾਰ ਦੇ ਅੰਦਰ ਉਸਦਾ ਪਲੜਾ ਭਾਰੀ ਰਹਿਣਾ ਹੈ,
ਗੱਲ ਕਹਿਣੇ ਤੋਂ ਪਹਿਲਾਂ ਜਿਸ ਨੇ ਪੂਰਾ ਸੋਚ ਵਿਚਾਰ ਲਿਆ |
ਸੁਣ ਕੇ ਮੇਰੀ ਦਰਦ ਕਹਾਣੀ 'ਸ਼ਾਹਿਦ' ਇਹ ਗੱਲ ਕਹਿੰਦਾ ਸੀ,
ਝੱਲਿਆ ਇਸ਼ਕ ਤਿਜਾਰਤ ਕਰ ਕੇ ਕਿਉਂ ਤੂੰ ਝੱਲ ਖਿਲਾਰ ਲਿਆ |
ਝੜ ਜਾਂਦੀ ਹੈ ਮਿੱਟੀ ਜਦ ਮਗ਼ਰੂਰੀ ਦੀ |
ਆਪੇ ਖ਼ੁਸ਼ਬੂ ਆਉਂਦੀ ਹੈ ਕਸਤੂਰੀ ਦੀ |
ਪਿਆਰ ਅਨੋਖੀ ਸ਼ੈਅ ਹੈ ਏਸ ਜ਼ਮਾਨੇ 'ਤੇ,
ਜਿਸ ਨੂੰ ਕੋਈ ਲੋੜ ਨਹੀਂ ਮਨਜ਼ੂਰੀ ਦੀ |
ਜਗ ਦਾ ਵਾਲੀ ਕਿੱਥੇ ਲੁਕ ਛਿਪ ਜਾਂਦਾ ਹੈ,
ਜਦ ਕੋਈ ਜੂਨ ਹੰਢਾਉਂਦਾ ਹੈ ਮਜਬੂਰੀ ਦੀ |
ਨਾਮੁਮਕਿਨ ਹੈ ਉਸਦਾ ਪੁੱਜਣਾ ਮੰਜ਼ਿਲ 'ਤੇ,
ਜਿਸ ਰਾਹੀ ਨੂੰ ਫ਼ਿਕਰ ਸਤਾਉਂਦੀ ਦੂਰੀ ਦੀ |
ਛੱਡਿਆ ਨਾ ਪਕਵਾਨ ਕੋਈ ਪਰ ਭੁੱਲੀ ਨਾ,
ਖ਼ੁਸ਼ਬੂ ਮਾਂ ਦੇ ਹੱਥੋਂ ਖਾਧੀ ਚੂਰੀ ਦੀ |
ਕਰ ਤੁਰਿਆ ਹਰ ਗੱਲ ਮੁਕੰਮਲ 'ਸ਼ਾਹਿਦ' ਪਰ,
ਪੀੜ ਰੜਕਦੀ ਰਹਿ ਗਈ ਰੀਝ ਅਧੂਰੀ ਦੀ |