• ਗੁਰਮੀਤ ਸਿੰਘ •
ਤੇਰੇ ਬਾਅਦ ਗੁਜ਼ਾਰਾ ਔਖਾ ਏ |
ਜੇਕਰ ਹੋਰ ਸਹਾਰਾ ਆਖੇਂ, ਔਖਾ ਏ |
ਸੋਹਣੇ ਹੋਰ ਹਜ਼ਾਰਾਂ ਹੋਣੇ, ਹੋਵਣਗੇ,
ਤੇਰੇ ਵਾਂਗ ਪਿਆਰਾ ਆਖੇਂ, ਔਖਾ ਏ |
ਤੇਰੇ ਤੁੱਲ ਬਹਾਰਾਂ ਹੋਵਣ ਮੁਮਕਿਨ ਨਾ,
ਤੇਰੇ ਤੁੱਲ ਨਜ਼ਾਰਾ ਆਖੇਂ, ਔਖਾ ਏ |
ਹੋਰ ਨੲੀਂ 'ਗੁਰਮੀਤ' ਚਹੇਤਾ ਤੇਰੇ ਤੋਂ,
ਜੱਗ ਕਹਿਣ ਨੂੰ ਸਾਰਾ ਆਖੇਂ, ਔਖਾ ਏ |
-ਮੋਬਾਈਲ : 96220-81262