• ਅੰਮਿ੍ਤ ਪਾਲ ਸਿੰਘ ਅੰਮਿ੍ਤ •
ਸਮਝ ਨਾ ਆਵੇ ਕਿੱਧਰ ਜਾਵਾਂ |
ਮੈਨੂੰ ਛੱਡ ਗਿਆ ਪਰਛਾਵਾਂ |
ਹਾਰ ਕਦੇ ਮੈਂ ਮੰਨੀ ਨਹੀਂ ਸੀ,
ਖਵਰੇ ਅੱਜ ਕਿਓ ਡਰਦਾ ਜਾਵਾਂ |
ਚੰਗਾ ਸੀ ਉਹ ਮਿਲਦਾ ਰਹਿੰਦਾ,
ਮੇਰਾ ਭੁਲ ਗਿਆ ਸਿਰਨਾਵਾਂ |
ਦਿਲ ਵਿਚ ਕਿੰਨਾ ਗ਼ਮ ਵਿਛੜਨ ਦਾ,
ਝੱਲੇ ਦਿਲ ਨੂੰ ਕਿੰਜ ਸਮਝਾਵਾਂ |
ਜਾਨੀ ਸੀ ਜੋ ਦਿਲ ਮੇਰੇ ਦਾ,
ਵਿਹੰਦਾ ਨਹੀਂ ਸੀ ਧੁੱਪਾਂ ਛਾਵਾਂ |
ਛੱਡ ਕੇ 'ਅੰਮਿ੍ਤ' ਦੂਰ ਗਿਆ ਏ,
ਕਿਸ ਨੂੰ ਦਿਲ ਦਾ ਹਾਲ ਸੁਣਾਵਾਂ |
-ਨਕੋਦਰ | ਮੋਬਾਈਲ : 98142-25425