• ਯਸ਼ ਪੱਤੋ •
ਜੇ ਗੱਲ ਕਹਿਨੇ, ਤੂੰ ਵੀ ਤਾਂ ਗਲ ਜਰਿਆ ਕਰ |
ਕਦੇ ਤਾਂ ਸੱਜਣਾ ਪਿਆਰ ਹੁੰਘਾਰਾ ਭਰਿਆ ਕਰ |
ਸ਼ੱਕਾਂ ਪਿਆਰ ਦਾ ਅੰਮਿ੍ਤ ਖਾਰਾ ਕਰ ਦਿੰਦੀਆਂ |
ਪਾਣੀ ਦੇ ਵਿਚ ਮਿੱਟੀ ਵਾਂਗ ਨਾ ਖਰਿਆ ਕਰ |
ਅਸਾਂ ਤਾਂ ਤਨ ਮਨ ਤੇਰੇ ਨਾਵੇਂ ਲਾ ਦਿੱਤੈ,
ਤੂੰ ਵੀ ਤਾਂ ਹੁਣ ਦਿਲ ਤੋਂ ਕਦਰਾਂ ਕਰਿਆ ਕਰ |
ਸੱਚੇ ਰੱਬ ਨੇ ਮੇਲ ਕਰਾਏ ਜੇ ਕਹਿਨੈਂ |
ਉਸ ਦੇ ਡੰਡੇ ਕੋਲੋਂ ਵੀ ਯਸ਼ ਡਰਿਆ ਕਰ |
-ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ) |
ਮੋਬਾਈਲ : 97000-55059