01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਗ਼ਜ਼ਲ ਉਸ ਨੇ ਛੇੜੀ

ਗ਼ਜ਼ਲ ਉਸ ਨੇ ਛੇੜੀ

ਅਜੀਤ ਡੈਸਕ 01-11-2026

• ਗੁਰਦਿਆਲ ਰੌਸ਼ਨ •

ਸੀਮਾਬ ਸੁਲਤਾਨਪੁਰੀ ਦੀਆਂ ਪੰਜਾਬੀ ਗ਼ਜ਼ਲਾਂ ਅਤੇ ਸ਼ਿਅਰ ਸੋਸ਼ਲ ਮੀਡੀਆ 'ਤੇ ਏਧਰ ਓਧਰ ਛਪੇ ਮਿਲਦੇ ਹਨ, ਪਰ ਬਹੁਤ ਘੱਟ ਲੋਕਾਂ ਨੂੰ  ਪਤਾ ਹੈ ਕਿ ਉਸ ਦਾ ਪਿਛੋਕੜ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਹੈ | 1963 ਤੋਂ ਦਿੱਲੀ ਵਿਖੇ ਰਹਿ ਰਹੇ ਤੇ ਉਰਦੂ ਮੁਸ਼ਾਇਰਿਆਂ ਦੀ ਸ਼ਾਨ ਸੀਮਾਬ ਆਪਣੇ ਪੰਜਾਬੀ ਹੋਣ 'ਤੇ ਫ਼ਖ਼ਰ ਮਹਿਸੂਸ ਕਰਦਾ ਹੈ ਤੇ ਪੰਜਾਬੀ ਵਿਚ ਵੀ ਨਿਰੰਤਰ ਗ਼ਜ਼ਲਾਂ ਕਹਿੰਦਾ ਹੈ | ਉਰਦੂ ਗ਼ਜ਼ਲ ਵਰਗੀ ਤਰਲਤਾ, ਭਾਵਪੂਰਤ ਤੇ ਬਾਤਰਤੀਬ ਸ਼ਬਦਾਬਲੀ ਉਸ ਦੀਆਂ ਪੰਜਾਬੀ ਗ਼ਜ਼ਲਾਂ ਵਿਚ ਵੀ ਦੇਖੀ ਜਾ ਸਕਦੀ ਹੈ | ਉਹ ਰੇਲਵੇ 'ਚੋਂ ਡਿਪਟੀ ਚੀਫ਼ ਮੈਨੇਜਰ (ਸਿਵਲ ਇੰਜਨੀਅਰ) ਵਰਗੇ ਵੱਕਾਰੀ ਅਹੁਦੇ ਤੋਂ ਤਿੰਨ ਦਹਾਕੇ ਪਹਿਲਾਂ ਸੇਵਾ ਮੁਕਤ ਹੋਇਆ ਹੈ | ਜੁਲਾਈ 7, 1939 ਨੂੰ  ਪੈਦਾ ਹੋਏ ਤੇ ਜੀਵਨ ਦੇ ਨੌਵੇਂ ਦਹਾਕੇ ਵਿਚ ਪ੍ਰਵੇਸ਼ ਕਰ ਚੁੱਕੇ ਸੀਮਾਬ ਦੇ ਦਿਲ ਵਿਚ ਅਜੇ ਵੀ ਪੰਜਾਬ ਤੇ ਪੰਜਾਬੀ ਧੜਕਦੇ ਹਨ | ਉਸ ਦੇ ਦੋ ਉਰਦੂ ਗ਼ਜ਼ਲ ਸੰਗ੍ਰਹਿ ਛਪ ਚੁੱਕੇ ਹਨ ਤੇ ਉਹ ਪੰਜਾਬੀ ਗ਼ਜ਼ਲਾਂ ਦੇ ਪ੍ਰਕਾਸ਼ਨ ਦਾ ਵੀ ਚਾਹਵਾਨ ਹੈ | ਪੇਸ਼ ਹਨ ਉਸ ਦੀਆਂ ਦੋ ਗ਼ਜ਼ਲਾਂ-                 

-ਮੋਬਾਈਲ : 99884-44002

ਪਿਛਲੀ ਖ਼ਬਰ 'ਹਫ਼ੀਜ਼' ਜਾਲੰਧਰੀ (19 ਜਨਵਰੀ 1900 ਤੋਂ 21 ਦਸੰਬਰ 1982) ਅਗਲੀ ਖ਼ਬਰ ਸੀਮਾਬ ਸੁਲਤਾਨਪੁਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।