‘ਅੰਤਰਾਲ ਯਾਤਰਾ’ 21 ਨੂੰ ਹੋਵੇਗੀ ਲੋਕ ਅਰਪਣ
ਟੋਰਾਂਟੋ, 19 ਨਵੰਬਰ (ਹਰਜੀਤ ਸਿੰਘ ਬਾਜਵਾ)-‘ਪੰਜਾਬੀ ਥਿੰਕਰਜ਼ ਫੋਰਮ’ ਵਲੋਂ ਇਕ ਸਾਹਿਤਕ ਸਮਾਗਮ 21 ਨਵੰਬਰ ਸ਼ਨੀਵਾਰ ਨੂੰ ਟੋਰਾਂਟੋਂ ਦੇ 56 ਵੈਸਟਮੋਰ ਡਰਾਇਵ ਵਿਖੇ ਦੁਪਿਹਰ 2 ਵਜੇ ਤੋਂ ਲੈ ਕੇ ਸ਼ਾਮ ਦੇ ਚਾਰ ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਜਿਸ ’ਚ ਉੱਘੇ ਚਿੱਤਰਕਾਰ ਤੇ ਲੇਖਕ ਜਸਵੰਤ ਸਿੰਘ ਆਰਟਿਸਟ ਦੀ ਰੁਹਾਨੀ ਸੰਦਰਭ, ਮਨੁੱਖ ਦੇ ਅੰਦਰਲੇ ਅਹਿਸਾਸਾਂ, ਸੋਚਾਂ ਅਤੇ ਸੁਪਨਿਆਂ ’ਤੇ ਅਧਾਰਿਤ ਲਿਖੀ ਪੁਸਤਕ ‘ਅੰਤਰਾਲ ਯਾਤਰਾ’ ਲੋਕ ਅਰਪਣ ਕੀਤੀ ਜਾਵੇਗੀ ਤੇ ਪੁਸਤਕ ’ਤੇ ਵਿਚਾਰ ਚਰਚਾ ਵੀ ਹੋਵੇਗੀ।
ਅਜੀਤ ਡੈਸਕ
20-11-2026