73 ਸਾਲਾ ਔਰਤ ਨਾਲ ਠੱਗੀ ਦੇ ਦੋਸ਼ ਹੇਠ 2 ਪੰਜਾਬੀ ਗ੍ਰਿਫ਼ਤਾਰ
ਨਿਊਯਾਰਕ, 19 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਇੰਡੀਆਨਾ ਸਟੇਟ ਪੁਲਿਸ ਨੇ 2 ਮਹੀਨਿਆਂ ਦੀ ਜਾਂਚ ਮਗਰੋਂ ਜੈਕਸਨ ਕਾਊਂਟੀ ਦੀ ਇਕ ਬਜ਼ੁਰਗ ਔਰਤ ਨਾਲ ਵੱਡੀ ਰਕਮ ਦੀ ਠੱਗੀ ਦੇ ਮਾਮਲੇ ਵਿਚ 2 ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੰਡੀਆਨਾਪੋਲਿਸ ਵਾਸੀ ਸਰਵਣ ਸਿੰਘ (24) ਅਤੇ ਸਾਜਨਪ੍ਰੀਤ ਸਿੰਘ (23) ਖ਼ਿਲਾਫ਼ ਧੋਖਾਧੜੀ ਅਤੇ ਚੋਰੀ ਦੇ ਸੰਗੀਨ ਦੋਸ਼ ਲਾਏ ਗਏ ਹਨ।
ਅਜੀਤ ਡੈਸਕ
20-11-2026