19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਐਡੀਲੇਡ ਦੇ ਹੋਲਡਨ ਹਿੱਲ ਵਿਖੇ ਵੈਦਿਕ ਹਿੰਦੂ ਫਾਊਂਡੇਸ਼ਨ ਮੰਦਰ ਦਾ ਕੱਲ੍ਹ ਨੂੰ ਹੋਵੇਗਾ ਸ਼ਾਨਦਾਰ ਉਦਘਾਟਨ

ਐਡੀਲੇਡ, 19 ਨਵੰਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਦੇ ਹੋਲਡਨ ਹਿੱਲ ਵਿਖੇ ਵੈਦਿਕ ਹਿੰਦੂ ਫਾਊਂਡੇਸ਼ਨ ਵਲੋਂ ਸਥਾਪਿਤ ਕੀਤੇ ਗਏ ਨਵੇਂ ਮੰਦਰ ਦਾ ਪਹਿਲੀ ਵਾਰ ਉਦਘਾਟਨ 21 ਨਵੰਬਰ ਨੂੰ ਪੂਰੀ ਧਾਰਮਿਕ ਸ਼ਰਧਾ ਅਤੇ ਵੈਦਿਕ ਰੀਤੀ-ਰਿਵਾਜਾਂ ਅਨੁਸਾਰ ਕੀਤਾ ਜਾ ਰਿਹਾ ਹੈ। ਇਸ ਸ਼ੁਭ ਮੌਕੇ ਨੂੰ ਲੈ ਕੇ ਮੰਦਰ ਪ੍ਰਬੰਧਕਾਂ ਅਤੇ ਹਿੰਦੂ ਭਾਈਚਾਰੇ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

ਅਜੀਤ ਡੈਸਕ 20-11-2026
ਐਡੀਲੇਡ, 19 ਨਵੰਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਦੇ ਹੋਲਡਨ ਹਿੱਲ ਵਿਖੇ ਵੈਦਿਕ ਹਿੰਦੂ ਫਾਊਂਡੇਸ਼ਨ ਵਲੋਂ ਸਥਾਪਿਤ ਕੀਤੇ ਗਏ ਨਵੇਂ ਮੰਦਰ ਦਾ ਪਹਿਲੀ ਵਾਰ ਉਦਘਾਟਨ 21 ਨਵੰਬਰ ਨੂੰ ਪੂਰੀ ਧਾਰਮਿਕ ਸ਼ਰਧਾ ਅਤੇ ਵੈਦਿਕ ਰੀਤੀ-ਰਿਵਾਜਾਂ ਅਨੁਸਾਰ ਕੀਤਾ ਜਾ ਰਿਹਾ ਹੈ। ਇਸ ਸ਼ੁਭ ਮੌਕੇ ਨੂੰ ਲੈ ਕੇ ਮੰਦਰ ਪ੍ਰਬੰਧਕਾਂ ਅਤੇ ਹਿੰਦੂ ਭਾਈਚਾਰੇ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਮੰਦਰ ਦੇ ਉਦਘਾਟਨ ਸਮਾਗਮ ਨੂੰ ਯਾਦਗਾਰੀ ਬਣਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।ਉਦਘਾਟਨ ਸਮਾਗਮ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਵੈਦਿਕ ਹਿੰਦੂ ਫਾਊਂਡੇਸ਼ਨ, 4 ਪੀਟ ਐਵੇਨਿਊ, ਹੋਲਡਨ ਹਿੱਲ, ਐੱਸ.ਏ.ਵਿਖੇ ਹੋਵੇਗਾ। ਸਮਾਗਮ ਦੀ ਸ਼ੁਰੂਆਤ ਮਹਿਮਾਨਾਂ ਦੇ ਸਵਾਗਤ ਨਾਲ ਕੀਤੀ ਜਾਵੇਗੀ।ਇਸ ਉਪਰੰਤ ਆਰਤੀ, ਆਸ਼ੀਰਵਾਦ ਅਤੇ ਵੈਦਿਕ ਵਿਧੀ-ਵਿਧਾਨ ਅਨੁਸਾਰ ਮੰਦਰ ਦਾ ਉਦਘਾਟਨ ਹੋਵੇਗਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਆਪਣੇ ਵਿਚਾਰ ਸਾਂਝੇ ਕਰਨਗੇ। ਦੁਪਹਿਰ 2 ਵਜੇ ਪ੍ਰਸ਼ਾਦ ਵੰਡਿਆ ਜਾਵੇਗਾ, ਜਦਕਿ 2.15 ਵਜੇ ਭਜਨ-ਕੀਰਤਨ ਰਾਹੀਂ ਧਾਰਮਿਕ ਮਾਹੌਲ ਸਿਰਜਿਆ ਜਾਵੇਗਾ। ਸਮਾਗਮ ਦੀ ਸਮਾਪਤੀ ਦੁਪਹਿਰ 3 ਵਜੇ ਧੰਨਵਾਦੀ ਸ਼ਬਦਾਂ ਨਾਲ ਹੋਵੇਗੀ। ਜ਼ਿਕਰਯੋਗ ਹੈ ਕਿ ਇਸ ਮੰਦਰ ਦੀ ਸਥਾਪਨਾ ਦੌਰਾਨ ਪਿਛਲੇ ਅਗਸਤ ਮਹੀਨੇ ਇੱਕ ਮੰਦਭਾਗੀ ਘਟਨਾ ਵਾਪਰੀ ਸੀ। ਉਸ ਸਮੇਂ ਉਸਾਰੀ ਅਧੀਨ ਮੰਦਰ ਵਿੱਚੋਂ ਭਾਰਤੀ ਦੇਵੀ-ਦੇਵਤਿਆਂ ਦੀਆਂ ਲਗਭਗ 150 ਕਿਲੋਗ੍ਰਾਮ ਵਜ਼ਨੀ ਕੀਮਤੀ ਸੰਗਮਰਮਰ ਦੀਆਂ ਮੂਰਤੀਆਂ ਚੋਰੀ ਹੋ ਗਈਆਂ ਸਨ। ਇਸ ਘਟਨਾ ਕਾਰਨ ਮੰਦਰ ਦੇ ਉਦਘਾਟਨ ਵਿੱਚ ਦੇਰੀ ਹੋ ਗਈ ਸੀ। ਹੁਣ ਨਵੀਆਂ ਹੱਥਾਂ ਨਾਲ ਤਰਾਸ਼ੀਆਂ ਮੂਰਤੀਆਂ ਐਡੀਲੇਡ ਹਵਾਈ ਅੱਡੇ ਪਹੁੰਚਣ ਨਾਲ ਮੰਦਰ ਦੇ ਉਦਘਾਟਨ ਦਾ ਰਾਹ ਪੱਧਰਾ ਹੋ ਗਿਆ ਹੈ।ਇਸ ਘਟਨਾ ਬਾਰੇ ਮਨੂ ਗੁਪਤਾ ਨੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਦਿਆਂ ਕਿਹਾ,ਅਸੀਂ ਬਹੁਤ ਦੁਖੀ ਸੀ, ਪਰ ਪ੍ਰਮਾਤਮਾ ਦੇ ਕੰਮ ਕਰਨ ਦੇ ਆਪਣੇ ਹੀ ਢੰਗ ਹੁੰਦੇ ਹਨ। ਵੈਦਿਕ ਹਿੰਦੂ ਫਾਊਂਡੇਸ਼ਨ ਵੱਲੋਂ ਸਮੂਹ ਪਰਿਵਾਰਾਂ ਅਤੇ ਭਾਈਚਾਰੇ ਦੇ ਲੋਕਾਂ ਨੂੰ ਇਸ ਸ਼ੁਭ ਮੌਕੇ ’ਤੇ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।ਪ੍ਰਬੰਧਕਾਂ ਦਾ ਉਦੇਸ਼ ਮੰਦਰ ਨੂੰ ਧਾਰਮਿਕ ਆਸਥਾ ਦੇ ਕੇਂਦਰ ਦੇ ਨਾਲ-ਨਾਲ ਭਾਰਤੀ ਸੱਭਿਆਚਾਰ, ਆਪਸੀ ਸਾਂਝ ਅਤੇ ਭਾਈਚਾਰਕ ਏਕਤਾ ਨੂੰ ਮਜ਼ਬੂਤ ਕਰਨ ਵਾਲੇ ਸਥਾਨ ਵਜੋਂ ਵਿਕਸਤ ਕਰਨਾ ਹੈ।
ਪਿਛਲੀ ਖ਼ਬਰ ਹਕੀਮ ਜੈਫਰੀਜ਼ ਨੂੰ ਸਪੀਕਰ ਅਹੁਦੇ ਲਈ ਡੈਮੋਕ੍ਰੈਟਾਂ ਦੀ ਵੱਡੀ ਹਮਾਇਤ , ਰਚਣਗੇ ਨਵਾਂ ਇਤਿਹਾਸ ਅਗਲੀ ਖ਼ਬਰ 73 ਸਾਲਾ ਔਰਤ ਨਾਲ ਠੱਗੀ ਦੇ ਦੋਸ਼ ਹੇਠ 2 ਪੰਜਾਬੀ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।