07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਸਕਾਟਲੈਂਡ ਵਿਚ ਕਿਰਾਏਦਾਰਾਂ ਲਈ ਨਵਾਂ ਕਾਨੂੰਨ ਅੱਜ ਤੋਂ ਲਾਗੂ

ਗਲਾਸਗੋ, 6 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਵਿਚ ਕਿਰਾਏ ਦੇ ਘਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਸਿੱਲ੍ਹ ਅਤੇ ਉੱਲੀ ਤੋਂ ਬਚਾਉਣ ਲਈ ‘ਆਵਾਬ ਕਾਨੂੰਨ’ ਅੱਜ 6 ਅਕਤੂਬਰ ਤੋਂ ਲਾਗੂ ਹੋ ਗਿਆ ਹੈ। ਨਵੇਂ ਨਿਯਮਾਂ ਤਹਿਤ ਸਿੱਲ੍ਹ ਜਾਂ ਉੱਲੀ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਮਕਾਨ ਮਾਲਕ ਇਸ ਨੂੰ ਲੰਮੇ ਸਮੇਂ ਤੱਕ ਅਣਗੌਲਿਆ ਨਹੀਂ ਕਰ ਸਕਣਗੇ ਅਤੇ ਉਨ੍ਹਾਂ ਨੂੰ ਨਿਰਧਾਰਤ ਸਮੇਂ ਅੰਦਰ ਜਾਂਚ ਅਤੇ ਲੋੜੀਂਦੀ ਮੁਰੰਮਤ ਕਰਵਾਉਣੀ ਪਵੇਗੀ।

ਅਜੀਤ ਡੈਸਕ 07-10-2026
ਗਲਾਸਗੋ, 6 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਵਿਚ ਕਿਰਾਏ ਦੇ ਘਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਸਿੱਲ੍ਹ ਅਤੇ ਉੱਲੀ ਤੋਂ ਬਚਾਉਣ ਲਈ ‘ਆਵਾਬ ਕਾਨੂੰਨ’ ਅੱਜ 6 ਅਕਤੂਬਰ ਤੋਂ ਲਾਗੂ ਹੋ ਗਿਆ ਹੈ। ਨਵੇਂ ਨਿਯਮਾਂ ਤਹਿਤ ਸਿੱਲ੍ਹ ਜਾਂ ਉੱਲੀ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਮਕਾਨ ਮਾਲਕ ਇਸ ਨੂੰ ਲੰਮੇ ਸਮੇਂ ਤੱਕ ਅਣਗੌਲਿਆ ਨਹੀਂ ਕਰ ਸਕਣਗੇ ਅਤੇ ਉਨ੍ਹਾਂ ਨੂੰ ਨਿਰਧਾਰਤ ਸਮੇਂ ਅੰਦਰ ਜਾਂਚ ਅਤੇ ਲੋੜੀਂਦੀ ਮੁਰੰਮਤ ਕਰਵਾਉਣੀ ਪਵੇਗੀ। ਨਿਯਮਾਂ ਮੁਤਾਬਕ ਸ਼ਿਕਾਇਤ ਮਿਲਣ ਤੋਂ 10 ਕੰਮਕਾਜੀ ਦਿਨਾਂ ਅੰਦਰ ਘਰ ਦੀ ਜਾਂਚ ਕਰਨੀ ਹੋਵੇਗੀ ਅਤੇ ਜਾਂਚ ਪੂਰੀ ਹੋਣ ਤੋਂ ਤਿੰਨ ਕੰਮਕਾਜੀ ਦਿਨਾਂ ਅੰਦਰ ਕਿਰਾਏਦਾਰ ਨੂੰ ਲਿਖਤੀ ਜਾਣਕਾਰੀ ਦੇਣੀ ਪਵੇਗੀ। ਜੇ ਘਰ ਵਿੱਚ ਗੰਭੀਰ ਸਿੱਲ੍ਹ ਜਾਂ ਉੱਲੀ ਪਾਈ ਜਾਂਦੀ ਹੈ ਤਾਂ ਪੰਜ ਕੰਮਕਾਜੀ ਦਿਨਾਂ ਅੰਦਰ ਇਸ ਨੂੰ ਠੀਕ ਕਰਨ ਦਾ ਕੰਮ ਸ਼ੁਰੂ ਕਰਨਾ ਲਾਜ਼ਮੀ ਹੋਵੇਗਾ। ਸਮਾਜਿਕ ਰਿਹਾਇਸ਼ ਵਾਲੇ ਘਰਾਂ ਵਿੱਚ ਮੁਰੰਮਤ ਸ਼ੁਰੂ ਹੋਣ ਤੋਂ ਬਾਅਦ ਕੰਮ ਵੱਧ ਤੋਂ ਵੱਧ 20 ਕੰਮਕਾਜੀ ਦਿਨਾਂ ਅੰਦਰ ਪੂਰਾ ਕਰਨ ਦੀ ਵਿਵਸਥਾ ਰੱਖੀ ਗਈ ਹੈ, ਜਦਕਿ ਨਿੱਜੀ ਮਕਾਨ ਮਾਲਕਾਂ ਤੋਂ ਵੀ ਲੋੜੀਂਦੀ ਮੁਰੰਮਤ ਜਿੰਨੀ ਛੇਤੀ ਵਾਜਬ ਤੌਰ ’ਤੇ ਸੰਭਵ ਹੋ ਸਕੇ, ਪੂਰੀ ਕਰਨ ਦੀ ਉਮੀਦ ਕੀਤੀ ਗਈ ਹੈ।ਇਸ ਕਾਨੂੰਨ ਦਾ ਨਾਂਅ ਦੋ ਸਾਲਾ ਆਵਾਬ ਇਸ਼ਾਕ ਦੀ ਯਾਦ ਵਿਚ ਰੱਖਿਆ ਗਿਆ ਹੈ, ਜਿਸ ਦੀ ਸਾਲ 2020 ਵਿਚ ਇੰਗਲੈਂਡ ਵਿੱਚ ਆਪਣੇ ਘਰ ਵਿਚ ਲੰਮੇ ਸਮੇਂ ਤੋਂ ਮੌਜੂਦ ਉੱਲੀ ਨਾਲ ਜੁੜੀ ਗੰਭੀਰ ਸਾਹ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ। ਇਸ ਮਾਮਲੇ ਤੋਂ ਬਾਅਦ ਕਿਰਾਏ ਦੇ ਘਰਾਂ ਵਿੱਚ ਸਿੱਲ੍ਹ ਅਤੇ ਉੱਲੀ ਦੀਆਂ ਸ਼ਿਕਾਇਤਾਂ ਉੱਤੇ ਮਕਾਨ ਮਾਲਕਾਂ ਦੀ ਜਵਾਬਦੇਹੀ ਵਧਾਉਣ ਦੀ ਮੰਗ ਜ਼ੋਰ ਫੜ ਗਈ ਸੀ।
ਪਿਛਲੀ ਖ਼ਬਰ ਮਮਤਾ ਕਾਫਲੇ ਭੱਟ ਮਾਮਲੇ ’ ਚ ਨਰੇਸ਼ ਭੱਟ ਦਾ ਕਤਲ ਮੁਕੱਦਮਾ ਸ਼ੁਰੂ ਅਗਲੀ ਖ਼ਬਰ ਵੈਨਕੂਵਰ ‘ ਚ ਛਾਈ ਧੁੰਦ ਕਾਰਨ ਆਵਾਜਾਈ ਪ੍ਰਭਾਵਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।