21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਵਿਸ਼ਾਲ ਮਾਤਾ ਕੀ ਚੌਂਕੀ ਦੌਰਾਨ ਭਜਨਾਂ ਨੇ ਸੰਗਤ ਨੂੰ ਕੀਤਾ ਮੰਤਰਮੁਗਧ, ਸ਼ਰਧਾਲੂ ਭਗਤੀ ਰੰਗ ’ਚ ਰੰਗੇ

ਐਡੀਲੇਡ, 21 ਨਵੰਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਵਿਖੇ ਮਾਤਾ ਰਾਣੀ ਦੇ ਸ਼ਰਧਾਲੂਆਂ ਵਲੋਂ ਵਿਸ਼ਾਲ ਧਾਰਮਿਕ ਸਮਾਗਮ ‘ਮਾਤਾ ਕੀ ਚੌਂਕੀ’ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਈ ਗਈ। ਕ੍ਰੋਏਸ਼ੀਅਨ ਕਲੱਬ, 15 ਵੁੱਡ ਐਵੇਨਿਊ, ਬਰੌਮਪਟਨ ਵਿਖੇ ਹੋਏ ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਸੰਗਤ ਨੇ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

ਐਡੀਲੇਡ ਵਿਖੇ ‘ਮਾਤਾ ਕੀ ਚੌਂਕੀ’ ਦੀਆਂ ਵੱਖ-ਵੱਖ ਤਸਵੀਰਾਂ। 22-11-2026
ਐਡੀਲੇਡ, 21 ਨਵੰਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਵਿਖੇ ਮਾਤਾ ਰਾਣੀ ਦੇ ਸ਼ਰਧਾਲੂਆਂ ਵਲੋਂ ਵਿਸ਼ਾਲ ਧਾਰਮਿਕ ਸਮਾਗਮ ‘ਮਾਤਾ ਕੀ ਚੌਂਕੀ’ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਈ ਗਈ। ਕ੍ਰੋਏਸ਼ੀਅਨ ਕਲੱਬ, 15 ਵੁੱਡ ਐਵੇਨਿਊ, ਬਰੌਮਪਟਨ ਵਿਖੇ ਹੋਏ ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਸੰਗਤ ਨੇ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਭਾਰਤ ਤੋਂ ਪਹਿਲੀ ਵਾਰ ਐਡੀਲੇਡ ਪਹੁੰਚੇ ਪ੍ਰਸਿੱਧ ਭਜਨ ਗਾਇਕ ਮਨੀ ਲਾਡਲਾ ਰਹੇ। ਉਨ੍ਹਾਂ ਨੇ ਆਪਣੀ ਸੁਰੀਲੀ ਤੇ ਪ੍ਰਭਾਵਸ਼ਾਲੀ ਆਵਾਜ਼ ਵਿਚ ਮਾਤਾ ਰਾਣੀ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਅਜਿਹੇ ਭਜਨ ਪੇਸ਼ ਕੀਤੇ ਕਿ ਸੰਗਤਾਂ ਮੰਤਰਮੁਗਧ ਹੋ ਗਈਆਂ। ਉਨ੍ਹਾਂ ਦੀ ਭਗਤੀ ਭਰੀ ਗਾਇਕੀ ਨੇ ਪੂਰੇ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ ਤੇ ਸ਼ਰਧਾਲੂ ਜੈਕਾਰਿਆਂ ਨਾਲ ਮਾਤਾ ਰਾਣੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਰਹੇ। ਇਸ ਮੌਕੇ ਭਵਨ ਦੀ ਸਜਾਵਟ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਸਟੇਜ ਦੀ ਸਜਾਵਟ ਅਤੇ ਸੇਵਾ ਦੀ ਜ਼ਿੰਮੇਵਾਰੀ ਸੋਨੂੰ ਨਈਅਰ ਨੇ ਆਪਣੀ ਟੀਮ ਦੇ ਮੈਂਬਰਾਂ ਨਾਲ ਮਿਲ ਕੇ ਬਾਖੂਬੀ ਨਿਭਾਈ। ਪੂਜਾ-ਅਰਚਨਾ ਅਤੇ ਆਰਤੀ ਪੰਡਿਤ ਕਿੰਜਲ ਭੱਟ ਵੱਲੋਂ ਧਾਰਮਿਕ ਵਿਧੀ-ਵਿਧਾਨ ਅਨੁਸਾਰ ਕਰਵਾਈ ਗਈ। ਭੇਟਾਂ ਦੀ ਸ਼ੁਰੂਆਤ ਮਾਤਾ ਰਾਣੀ ਦੇ ਉੱਘੇ ਭਗਤ ਅਤੇ ਗਾਇਕ ਅੰਕੁਰ ਗੁਨਕਾਰ ਵੱਲੋਂ ਕੀਤੀ ਗਈ। ਇਸ ਤੋਂ ਇਲਾਵਾ ਸਟੇਜ ਤੋਂ ਸਮੁੱਚੇ ਪ੍ਰੋਗਰਾਮ ਦੇ ਸੰਚਾਲਨ ਦੀ ਸੇਵਾ ਵਾਸੂ ਗੁਪਤਾ ਨੇ ਬੜੀ ਸੁਚੱਜਤਾ ਨਾਲ ਨਿਭਾਈ। ਸਮਾਗਮ ਦੌਰਾਨ ਸੰਗਤਾਂ ਲਈ ਲੰਗਰ ਅਤੇ ਪ੍ਰਸ਼ਾਦ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਪ੍ਰਬੰਧਕ ਨਵੀ ਅਗਨੀਹੋਤਰੀ, ਰਜਨੀਸ਼ ਕੁਮਾਰ ਅਤੇ ਸਮੁੱਚੀ ਟੀਮ ਨੇ ਪਰਿਵਾਰਾਂ ਸਮੇਤ ਪਹੁੰਚੀਆਂ ਸੰਗਤ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਨਾ ਸਿਰਫ਼ ਆਪਸੀ ਪਿਆਰ, ਸਾਂਝ ਅਤੇ ਭਾਈਚਾਰਕ ਏਕਤਾ ਨੂੰ ਮਜ਼ਬੂਤ ਕਰਦੇ ਹਨ, ਸਗੋਂ ਵਿਦੇਸ਼ਾਂ ਵਿੱਚ ਵਸਦੀ ਨਵੀਂ ਪੀੜ੍ਹੀ ਨੂੰ ਆਪਣੇ ਧਾਰਮਿਕ ਅਤੇ ਸੱਭਿਆਚਾਰਕ ਵਿਰਸੇ ਨਾਲ ਜੋੜਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ।
ਪਿਛਲੀ ਖ਼ਬਰ ਸਕੁਐਮਿਸ਼ ਨੇੜੇ ਕਿਸ਼ਤੀ ਪਲਟਣ ਕਾਰਨ 29 ਸਾਲਾ ਮੁਟਿਆਰ ਦੀ ਮੌਤ ਅਗਲੀ ਖ਼ਬਰ ਮੈਕਸੀਕੋ ਵਲੋਂ ਨਸ਼ਾ ਤਸਕਰ ‘ਐਲ ਚਾਪੋ ਇਸਿਦਰੋ’ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।