07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਮਮਤਾ ਕਾਫਲੇ ਭੱਟ ਮਾਮਲੇ ’ ਚ ਨਰੇਸ਼ ਭੱਟ ਦਾ ਕਤਲ ਮੁਕੱਦਮਾ ਸ਼ੁਰੂ

ਨਿਊਯਾਰਕ, 6 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਵਰਜੀਨੀਆ ਦੇ ਚਰਚਿਤ ਮਮਤਾ ਕਾਫਲੇ ਭੱਟ ਮਾਮਲੇ ਵਿਚ ਉਸ ਦੇ ਪਤੀ ਨਰੇਸ਼ ਭੱਟ ਖ਼ਿਲਾਫ਼ ਮੁਕੱਦਮਾ ਸ਼ੁਰੂ ਹੋ ਗਿਆ ਹੈ। ਪ੍ਰਿੰਸ ਵਿਲੀਅਮ ਕਾਊਂਟੀ ਸਰਕਟ ਅਦਾਲਤ ਵਿਚ ਨਰੇਸ਼ ਨੇ ਪਹਿਲਾ ਦਰਜ਼ਾ ਕਤਲ, ਲਾਸ਼ ਲੁਕਾਉਣ ਅਤੇ ਲਾਸ਼ ਨਾਲ ਛੇੜਛਾੜ ਦੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਖ਼ੁਦ ਨੂੰ ਬੇਕਸੂਰ ਦੱਸਿਆ।

ਨਰੇਸ਼ ਭੱਟ 07-10-2026
ਨਿਊਯਾਰਕ, 6 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਵਰਜੀਨੀਆ ਦੇ ਚਰਚਿਤ ਮਮਤਾ ਕਾਫਲੇ ਭੱਟ ਮਾਮਲੇ ਵਿਚ ਉਸ ਦੇ ਪਤੀ ਨਰੇਸ਼ ਭੱਟ ਖ਼ਿਲਾਫ਼ ਮੁਕੱਦਮਾ ਸ਼ੁਰੂ ਹੋ ਗਿਆ ਹੈ। ਪ੍ਰਿੰਸ ਵਿਲੀਅਮ ਕਾਊਂਟੀ ਸਰਕਟ ਅਦਾਲਤ ਵਿਚ ਨਰੇਸ਼ ਨੇ ਪਹਿਲਾ ਦਰਜ਼ਾ ਕਤਲ, ਲਾਸ਼ ਲੁਕਾਉਣ ਅਤੇ ਲਾਸ਼ ਨਾਲ ਛੇੜਛਾੜ ਦੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਖ਼ੁਦ ਨੂੰ ਬੇਕਸੂਰ ਦੱਸਿਆ। ਜੱਜ ਕਿੰਬਰਲੀ ਏ. ਇਰਵਿੰਗ ਦੀ ਅਗਵਾਈ ਹੇਠ ਜਿਊਰੀ ਦੀ ਚੋਣ ਵੀ ਸ਼ੁਰੂ ਹੋ ਗਈ ਹੈ। 28 ਸਾਲਾ ਮਮਤਾ, ਜੋ ਮਨਾਸਸ ਪਾਰਕ ਵਿਚ ਨਰਸ ਸੀ, 2024 ਵਿਚ ਲਾਪਤਾ ਹੋ ਗਈ ਸੀ। ਉਸ ਦੀ ਲਾਸ਼ ਅਜੇ ਤੱਕ ਨਹੀਂ ਮਿਲੀ। ਸਰਕਾਰੀ ਵਕੀਲਾਂ ਦਾ ਦੋਸ਼ ਹੈ ਕਿ ਨਰੇਸ਼ ਨੇ ਮਮਤਾ ਦੀ ਹੱਤਿਆ ਤੋਂ ਬਾਅਦ ਉਸ ਦੀ ਲਾਸ਼ ਦੇ ਟੁਕੜੇ ਕਰਕੇ ਕੂੜੇ ਦੇ ਬੈਗਾਂ ਵਿਚ ਵੱਖ-ਵੱਖ ਥਾਵਾਂ ’ਤੇ ਸੁੱਟ ਦਿੱਤੇ। ਨਰੇਸ਼ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ।ਜਾਂਚ ਦੌਰਾਨ ਘਰ ਵਿਚੋਂ ਮਿਲੀ ਪਾਵਰ ਆਰੀ ਉਤੇ ਮਨੁੱਖੀ ਵਾਲ ਅਤੇ ਫਾਈਬਰ ਮਿਲਣ ਦੀ ਗੱਲ ਸਾਹਮਣੇ ਆਈ ਹੈ। ਮੁਕੱਦਮੇ ਵਿਚ ਡੀ. ਐਨ. ਏ. ਸਬੂਤ, ਘਰ ਵਿਚ ਪਾਣੀ ਦੀ ਅਸਧਾਰਨ ਵਰਤੋਂ, ਨਿਗਰਾਨੀ ਕੈਮਰਿਆਂ ਦੀਆਂ ਤਸਵੀਰਾਂ ਅਤੇ ਸੂਹੀਆ ਕੱਤੇ ਨਾਲ ਕੀਤੀ ਗਈ ਜਾਂਚ ਨਾਲ ਸੰਬੰਧਿਤ ਗਵਾਹੀਆਂ ਪੇਸ਼ ਕੀਤੀਆਂ ਜਾਣਗੀਆਂ।ਪਹਿਲੇ ਦਿਨ ਮਮਤਾ ਦੀ ਮਾਂ ਗੀਤਾ ਕਾਫਲੇ ਅਤੇ ਭਰਾ ਮਹੇਸ਼ ਕਾਫਲੇ ਵੀ ਅਦਾਲਤ ਵਿਚ ਮੌਜੂਦ ਰਹੇ। ਨਰੇਸ਼ ਨੇ ਜੱਜ ਉਤੇ ਪੱਖਪਾਤ ਦਾ ਦੋਸ਼ ਲਗਾਉਂਦਿਆਂ ਉਨ੍ਹਾਂ ਨੂੰ ਕੇਸ ਤੋਂ ਹਟਣ ਦੀ ਮੰਗ ਕੀਤੀ ਪਰ ਜੱਜ ਨੇ ਇਹ ਮੰਗ ਰੱਦ ਕਰ ਦਿੱਤੀ। ਬਚਾਅ ਪੱਖ ਵਲੋਂ ਮੁਕੱਦਮਾ ਮੁਲਤਵੀ ਕਰਨ ਦੀ ਮੰਗ ਵੀ ਮਨਜ਼ੂਰ ਨਹੀਂ ਕੀਤੀ ਗਈ।ਮਮਤਾ ਦੀ ਲਾਸ਼ ਨਾ ਮਿਲਣ ਕਾਰਨ ਇਸ ਕੇਸ ਵਿਚ ਫੋਰੈਂਸਿਕ, ਡਿਜ਼ੀਟਲ ਅਤੇ ਹੋਰ ਸਬੂਤ ਅਹਿਮ ਰਹਿਣਗੇ। ਮੁਕੱਦਮਾ ਕਈ ਹਫ਼ਤੇ ਚੱਲਣ ਦੀ ਸੰਭਾਵਨਾ ਹੈ।
ਪਿਛਲੀ ਖ਼ਬਰ ਮੱਧਕਾਲੀ ਚੋਣਾਂ ਤੋਂ ਪਹਿਲਾਂ ਟਰੰਪ ਦਾ ਵੱਡਾ ਦਾਅ ਡੀਜ਼ਲ ’ ਤੇ ਰਾਹਤ ਤੇ ਪ੍ਰਚਾਰ ਇਸ਼ਤਿਹਾਰਾਂ ’ ਤੇ ਬਦਲਿਆ ਫੈਸਲਾ ਅਗਲੀ ਖ਼ਬਰ ਸਕਾਟਲੈਂਡ ਵਿਚ ਕਿਰਾਏਦਾਰਾਂ ਲਈ ਨਵਾਂ ਕਾਨੂੰਨ ਅੱਜ ਤੋਂ ਲਾਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।