07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਵੈਨਕੂਵਰ ‘ ਚ ਛਾਈ ਧੁੰਦ ਕਾਰਨ ਆਵਾਜਾਈ ਪ੍ਰਭਾਵਿਤ

ਵੈਨਕੂਵਰ, 6 ਅਕਤੂਬਰ (ਮਲਕੀਤ ਸਿੰਘ)-ਕੈਨੇਡਾ ਦੇ ਮਹਾਨਗਰ ਵੈਨਕੂਵਰ ਵਿਚ ਸਵੇਰ ਦੇ ਸਮੇਂ ਹਲਕੀ ਤੋਂ ਦਰਮਿਆਨੀ ਨਮੀ ਵਾਲੀ ਧੁੰਦ ਛਾਈ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ। ਮੌਸਮ ਮਾਹਿਰਾਂ ਅਨੁਸਾਰ ਰਾਤ ਸਮੇਂ ਤਾਪਮਾਨ ਹੇਠਾਂ ਜਾਣ ਅਤੇ ਹਵਾ ਵਿਚ ਨਮੀ ਵਧਣ ਕਾਰਨ ਧੁੰਦ ਬਣਨ ਲਈ ਅਨੁਕੂਲ ਹਾਲਾਤ ਪੈਦਾ ਹੋ ਰਹੇ ਹਨ।

ਅਜੀਤ ਡੈਸਕ 07-10-2026
ਵੈਨਕੂਵਰ, 6 ਅਕਤੂਬਰ (ਮਲਕੀਤ ਸਿੰਘ)-ਕੈਨੇਡਾ ਦੇ ਮਹਾਨਗਰ ਵੈਨਕੂਵਰ ਵਿਚ ਸਵੇਰ ਦੇ ਸਮੇਂ ਹਲਕੀ ਤੋਂ ਦਰਮਿਆਨੀ ਨਮੀ ਵਾਲੀ ਧੁੰਦ ਛਾਈ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ। ਮੌਸਮ ਮਾਹਿਰਾਂ ਅਨੁਸਾਰ ਰਾਤ ਸਮੇਂ ਤਾਪਮਾਨ ਹੇਠਾਂ ਜਾਣ ਅਤੇ ਹਵਾ ਵਿਚ ਨਮੀ ਵਧਣ ਕਾਰਨ ਧੁੰਦ ਬਣਨ ਲਈ ਅਨੁਕੂਲ ਹਾਲਾਤ ਪੈਦਾ ਹੋ ਰਹੇ ਹਨ। ਮੰਗਲਵਾਰ ਤੜਕੇ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਧੁੰਦ ਕਾਰਨ ਦਿਖਾਈ ਦੇਣ ਦੀ ਹੱਦ ਬਹੁਤ ਘੱਟ ਦਰਜ ਕੀਤੀ ਗਈ। ਸਵੇਰੇ 4 ਵਜੇ ਤਾਪਮਾਨ ਲਗਭਗ 12 ਡਿਗਰੀ ਸੈਲਸੀਅਸ, ਨਮੀ 100 ਫ਼ੀਸਦੀ ਸੀ। ਮੌਸਮ ਵਿਭਾਗ ਮੁਤਾਬਕ 6 ਅਕਤੂਬਰ ਨੂੰ ਸਵੇਰ ਵੇਲੇ ਹਲਕੀ ਬੂੰਦਾਬਾਂਦੀ ਦੀ 30 ਫ਼ੀਸਦੀ ਸੰਭਾਵਨਾ ਹੈ ਅਤੇ ਧੁੰਦ ਦੇ ਟੁਕੜੇ ਦੇਰ ਸਵੇਰ ਤੱਕ ਹਟਣ ਦੀ ਉਮੀਦ ਹੈ। ਦਿਨ ਦਾ ਵੱਧ ਤੋਂ ਵੱਧ ਤਾਪਮਾਨ 17 ਡਿਗਰੀ ਅਤੇ ਅੰਦਰੂਨੀ ਇਲਾਕਿਆਂ ਵਿਚ 21 ਡਿਗਰੀ ਤੱਕ ਪਹੁੰਚ ਸਕਦਾ ਹੈ। ਦੁਪਹਿਰ ਬਾਅਦ ਪੱਛਮੀ ਹਵਾ 20 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣ ਦੀ ਸੰਭਾਵਨਾ ਹੈ।ਸੰਘਣੀ ਧੁੰਦ ਦੌਰਾਨ ਸੜਕਾਂ ‘ਤੇ ਦਿਖਾਈ ਦੇਣ ਦੀ ਹੱਦ ਅਚਾਨਕ ਘੱਟ ਹੋ ਸਕਦੀ ਹੈ। ਇਸ ਲਈ ਸਵੇਰੇ ਕੰਮ ‘ਤੇ ਜਾਣ ਵਾਲੇ ਵਾਹਨ ਚਾਲਕਾਂ ਨੂੰ ਰਫ਼ਤਾਰ ਘੱਟ ਰੱਖਣ, ਵਾਹਨਾਂ ਵਿਚਕਾਰ ਵੱਧ ਫ਼ਾਸਲਾ ਰੱਖਣ ਅਤੇ ਧੁੰਦ ਵਾਲੇ ਇਲਾਕਿਆਂ ਵਿਚ ਖ਼ਾਸ ਸਾਵਧਾਨੀ ਵਰਤਣ ਦੀ ਲੋੜ ਹੈ।
ਪਿਛਲੀ ਖ਼ਬਰ ਸਕਾਟਲੈਂਡ ਵਿਚ ਕਿਰਾਏਦਾਰਾਂ ਲਈ ਨਵਾਂ ਕਾਨੂੰਨ ਅੱਜ ਤੋਂ ਲਾਗੂ ਅਗਲੀ ਖ਼ਬਰ ਸਰੀ ਸਿਟੀ ਚੋਣਾਂ : ਸਰੀ ਕਨੈਕਟ ਵਲੋਂ ਕੀਤੀ ਭਰਵੀਂ ਚੋਣ ਰੈਲੀ ‘ ਚ ਵੱਡੀ ਗਿਣਤੀ ਸਮਰਥਕਾਂ ਨੇ ਕੀਤੀ ਸ਼ਿਰਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।