ਜਿਧਰ ਨੂੰ ਵੇਖੋ ਚਹਿਲ-ਪਹਿਲ ਦਿਸ ਆਉਂਦੀ ਹੈ,
ਅੱਜ ਸਾਨੂੰ ਲੱਗੇ ਹਰ ਚੀਜ਼ ਮਨਭਾਉਂਦੀ ਹੈ,
ਰੌਣਕਾਂ ਹੀ ਰੌਣਕਾਂ ਨੇ ਵਿਚ ਤਾਂ ਬਾਜ਼ਾਰ
ਆ ਗਿਆ ਜੀ ਅੱਜ ਹੈ ਦੀਵਾਲੀ ਦਾ ਤਿਉਹਾਰ |
ਜ਼ੋਰਾਂ ਸ਼ੋਰਾਂ ਨਾਲ ਹੋਈ ਘਰਾਂ ਦੀ ਸਫ਼ਾਈ ਹੈ
ਬੱਚੇ ਕਹਿਣ ਅੱਜ ਰੱਜ ਖਾਣੀ ਮਠਿਆਈ ਹੈ
ਨਾਲੇ ਤਾਂ ਪਟਾਖਿਆਂ ਦੀ ਹੋਊ ਭਰਮਾਰ
ਆ ਗਿਆ ਜੀ.... |
ਦੀਵਾਲੀ ਦੀ ਕਹਾਣੀ ਇੰਜ ਦੱਸੇ ਇਤਿਹਾਸ ਜੀ
ਰਾਮ ਜੀ ਦਾ ਕੱਟ ਹੋਇਆ ਸੀਗਾ ਬਨਵਾਸ ਜੀ
ਅਯੁੱਧਿਆ ਨਿਵਾਸੀ ਹੋਏ ਖੁਸ਼ੀ 'ਚ ਖ਼ੁਮਾਰ
ਆ ਗਿਆ ਜੀ... |
ਸਿੱਖ ਸੰਸਾਰ ਵੀ ਦੀਵਾਲੀ ਨੂੰ ਸਲਾਹੁੰਦਾ ਹੈ
ਛੇਵੇਂ ਗੁਰੂ ਜੀ ਦੇ ਤਹਿ ਦਿਲੋਂ ਗੁਣ ਗਾਉਂਦਾ ਹੈ
ਜਹਾਂਗੀਰੀ ਬੰਦਿਸ਼ 'ਚੋਂ ਆਏ ਜਿਹੜੇ ਬਾਹਰ
ਆ ਗਿਆ ਜੀ... |
ਸੱਚ ਕਹਿੰਦੇ ਦਾਲ਼ ਰੋਟੀ ਹੁੰਦੀ ਚੰਗੀ ਘਰ ਦੀ
ਆਪਣੀ ਮਿਸਾਲ ਹੈ ਦੀਵਾਲੀ ਅੰਬਰਸਰ ਦੀ
ਚਾੲੀਂ ਚਾੲੀਂ ਜਾਂਦੇ ਲੋਕੀਂ ਗੁਰਾਂ ਦੇ ਦੁਆਰ
ਆ ਗਿਆ ਜੀ... |
ਕੁਝ ਲੋਕ ਲੱਛਮੀ ਦੀ ਪੂਜਾ ਵੀ ਨੇ ਕਰਦੇ
ਕਹਿੰਦੇ ਅੱਜ ਪੈਣੇ ਏਹਦੇ ਪੈਰ ਵਿਚ ਘਰ ਦੇ
ਏਸੇ ਲਈ ਹੀ ਰੱਖਦੇ ਨੇ ਖੁੱਲ੍ਹੇ ਉਹ ਦੁਆਰ
ਆ ਗਿਆ ਜੀ.... |
ਸ਼ੁੱਧਤਾ ਦੇ ਨਾਲ ਤਿਓਹਾਰਾਂ ਨੂੰ ਮਨਾਈਦਾ
ਮਹਾਂਪੁਰਸ਼ਾਂ ਦੀ ਸਿੱਖਿਆ ਨੂੰ ਅਪਣਾਈ ਦਾ
ਇਹ ਸਿੱਖਿਆ ਸਦਾ ਦਿੰਦੀ ਬੰਦੇ ਨੂੰ ਹੈ ਤਾਰ
ਆ ਗਿਆ ਜੀ... |
-ਪਿੰਡ ਤੇ ਡਾਕ: ਖੁਰਦਪੁਰ (ਨੇੜੇ ਆਦਮਪੁਰ), ਜ਼ਿਲ੍ਹਾ ਜਲੰਧਰ |
ਮੋਬਾਈਲ : 98155-05287