27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਜੇ.ਐਫ.ਸੀ ਕਲੱਬ ਨੌਸ਼ਹਿਰਾ ਨੇ 9ਵਾਂ ਕਬੱਡੀ ਟੂਰਨਾਮੈਂਟ ਕਰਵਾਇਆ

ਗੁਰਦਾਸਪੁਰ, 26 ਅਕਤੂਬਰ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਪੈਂਦੇ ਪਿੰਡ ਨੌਸ਼ਹਿਰਾ ਵਿਖੇ ਜੇ. ਐਫ.

ਜੇ.ਐਫ.ਸੀ ਕਲੱਬ ਨੌਸ਼ਹਿਰਾ ਵਲੋਂ ਕਰਵਾਏ ਕਬੱਡੀ ਟੂਰਨਾਮੈਂਟ ਦੌਰਾਨ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਦੇ ਹੋਏ ਤੇ ਹੇਠਾਂ ਪ੍ਰਬੰਧਕਾਂ ਨਾਲ ਹਲਕਾ ਵਿਧਾਇਕਾ ਅਰੁਣਾ ਚੌਧਰੀ ਤੇ ਹੋਰ ਆਗੂ। ਤਸਵੀਰਾਂ: ਅਸ਼ੋਕ ਸ਼ਰਮਾ 27-10-2026
ਗੁਰਦਾਸਪੁਰ, 26 ਅਕਤੂਬਰ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਪੈਂਦੇ ਪਿੰਡ ਨੌਸ਼ਹਿਰਾ ਵਿਖੇ ਜੇ.ਐਫ.ਸੀ ਕਲੱਬ ਨੌਸ਼ਹਿਰਾ ਵਲੋਂ ਸਰਪੰਚ ਜਿੰਦੀ ਦੇ ਪ੍ਰਬੰਧਾਂ ਹੇਠ 9ਵਾਂ ਕਬੱਡੀ ਟੂਰਨਾਮੈਂਟ ਸ਼ਹੀਦ ਇੰਦਰ ਸਿੰਘ ਸਟੇਡੀਅਮ ਵਿਖੇ ਕਰਵਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕਾ ਤੇ ਸਾਬਕਾ ਕੈਬਨਿਟ ਮੰਤਰੀ ਅਰੁਣਾ ਚੌਧਰੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਸਰਪੰਚ ਹਰਜਿੰਦਰ ਸਿੰਘ ਜਿੰਦੀ ਨੇ ਦੱਸਿਆ ਕਿ ਇਸ ਟੂਰਨਾਮੈਂਟ ’ਚ ਕਬੱਡੀ ਦੀਆਂ 8 ਟੀਮਾਂ ਨੇ ਹਿੱਸਾ ਲਿਆ। ਜਿਸ ’ਚੋਂ ਬਾਬਾ ਰਾਜਾ ਰਾਮ ਭੈਣੀ ਕਲੱਬ ਦੀ ਟੀਮ ਪਹਿਲੇ ਨੰਬਰ ’ਤੇ ਰਹੀ। ਜਦੋਂ ਕਿ ਬਾਬਾ ਕਰਮ ਸਿੰਘ ਕਲੱਬ ਦੀ ਟੀਮ ਦੂਜੇ ਨੰਬਰ ’ਤੇ ਰਹੀ। ਇਸ ਮੌਕੇ ਪਹਿਲਵਾਨ ਨਿੰਮਾ ਤੇ ਜੰਮੂ ਦੇ ਪਹਿਲਵਾਨ ਵਿਚਕਾਰ ਹੋਏ ਘੋਲ ਮੁਕਾਬਲੇ ’ਚੋਂ ਨਿੰਮਾ ਪਹਿਲਵਾਨ ਬੱਬੇਹਾਲੀ ਜੇਤੂ ਰਿਹਾ। ਦੌੜਾਂ ’ਚ ਬੱਚਿਆਂ ਵਲੋਂ ਚੰਗਾ ਪ੍ਰਦਰਸ਼ਨ ਕੀਤਾ ਗਿਆ। ਮੁੱਖ ਮਹਿਮਾਨ ਅਰੁਣਾ ਚੌਧਰੀ ਵਲੋਂ ਜੇਤੂ ਟੀਮਾਂ ਨੂੰ ਪਹਿਲਾ ਇਨਾਮ 17 ਹਜਾਰ ਰੁਪਏ, ਦੂਜਾ ਇਨਾਮ 11 ਹਜਾਰ ਰੁਪਏ, ਦੌੜਾਂ ’ਚ ਪਹਿਲਾ ਇਨਾਮ 2100 ਰੁਪਏ ਤੇ ਦੂਜਾ ਇਨਾਮ 1100 ਰੁਪਏ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ ਐਡਵੋਕੇਟ ਮੁਨੀਸ਼ ਉਪ ਪ੍ਰਧਾਨ ਬਾਰ ਐਸੋਸੀਏਸ਼ਨ ਗੁਰਦਾਸਪੁਰ, ਡਾ: ਵਿਰਦੀ ਪੁਰਾਣਾ ਸ਼ਾਲਾ, ਜਸਵਿੰਦਰ ਸਿੰਘ, ਲਵ ਅਮਰੀਕਾ, ਅਮਰੀਕ ਸਿੰਘ, ਵਿੱਕੀ ਫੌਜੀ, ਬਲਕਾਰ ਸਿੰਘ, ਬਲਵਿੰਦਰ ਸਿੰਘ, ਨਿੰਦਰ ਸਿੰਘ, ਸਾਬਕਾ ਸਰਪੰਚ ਦੀਵਾਨ ਸਿੰਘ, ਸਰਪੰਚ ਮਜੀਦਾ ਕਰਾਲ, ਲਵਲੀ ਸਰਪੰਚ ਲਮੀਣ, ਸਾਬਕਾ ਸਰਪੰਚ ਹਰਭਜਨ ਸਿੰਘ ਨਵਾਂ ਪਿੰਡ ਜੋਨ ਇੰਚਾਰਜ, ਬਲਵੀਰ ਸਿੰਘ, ਮੈਂਬਰ ਮਨਪ੍ਰੀਤ ਸਿੰਘ, ਮਨਿੰਦਰ ਸਿੰਘ, ਤਰਸੇਮ ਲਾਲ, ਸਰਬਜੀਤ ਸਿੰਘ, ਗੁਰਮੇਜ ਸਿੰਘ, ਮੀਕਾ ਫੌਜੀ, ਕਸ਼ਮੀਰ ਸਿੰਘ, ਬਲਜਿੰਦਰ ਸਿੰਘ, ਵਰਿੰਦਰ ਸਿੰਘ, ਮਨਦੀਪ ਸਿੰਘ, ਰਾਣਾ, ਹੀਰਾ, ਹਰਜਿੰਦਰ ਸਿੰਘ, ਗੁਰਮੀਤ ਸਿੰਘ ਆਦਿ ਹਾਜਰ ਸਨ।
ਪਿਛਲੀ ਖ਼ਬਰ ਸੁਖਜਿੰਦਰ ਮੈਮੋਰੀਅਲ ਸਕੂਲ ਬੱਬਰੀ ਵਿਖੇ ਏ.ਆਈ ਤਕਨਾਲੋਜੀ ਤੇ ਡਿਜੀਟਲ ਐਪਸ ਦੀ ਵਰਤੋਂ ਸਬੰਧੀ ਵਰਕਸ਼ਾਪ ਅਗਲੀ ਖ਼ਬਰ ਗਾਜੀਕੋਟ ਪੁਲ ਤੋਂ ਗੋਹਤ ਪੋਖਰ ਤੇ ਪੁਲ ਤਿੱਬੜੀ ਨਹਿਰ ਤੱਕ ਸੜਕ ਬਣਾਉਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।