ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵੱਖ-ਵੱਖ ਪਿੰਡਾਂ ’ਚ ਕਾਂਗਰਸੀ ਵਰਕਰਾਂ ਨੂੰ ਮਿਲੇ
ਵਡਾਲਾ ਬਾਂਗਰ, 19 ਨਵੰਬਰ (ਭੁੰਬਲੀ)- ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅੱਜ ਇਸ ਇਲਾਕੇ ਦੇ ਪਿੰਡ ਸਹਾਰੀ, ਦੂਲਾਨੰਗਲ ਸਮੇਤ ਹੋਰਨਾਂ ਪਿੰਡਾਂ ਵਿਚ ਪੰਚਾਂ-ਸਰਪੰਚਾਂ ਤੇ ਕਾਂਗਰਸੀ ਵਰਕਰਾਂ ਨੂੰ ਮਿਲੇ ਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਇਸ ਮੌਕੇ ਉਨ੍ਹਾਂ ਆਪਣੇ ਪੰਚਾਂ-ਸਰਪੰਚਾਂ ਤੇ ਮੋਹਤਬਰਾਂ ਨਾਲ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ।
ਵਡਾਲਾ ਬਾਂਗਰ, 19 ਨਵੰਬਰ (ਭੁੰਬਲੀ)- ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅੱਜ ਇਸ ਇਲਾਕੇ ਦੇ ਪਿੰਡ ਸਹਾਰੀ, ਦੂਲਾਨੰਗਲ ਸਮੇਤ ਹੋਰਨਾਂ ਪਿੰਡਾਂ ਵਿਚ ਪੰਚਾਂ-ਸਰਪੰਚਾਂ ਤੇ ਕਾਂਗਰਸੀ ਵਰਕਰਾਂ ਨੂੰ ਮਿਲੇ ਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਇਸ ਮੌਕੇ ਉਨ੍ਹਾਂ ਆਪਣੇ ਪੰਚਾਂ-ਸਰਪੰਚਾਂ ਤੇ ਮੋਹਤਬਰਾਂ ਨਾਲ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ। ਸ: ਰੰਧਾਵਾ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਸੂਬੇ ਪੰਜਾਬ ਦੇ ਸਿਰ 5 ਲੱਖ ਕਰੋੜ ਰੁਪਏ ਦਾ ਕਰਜ਼ਾ ਚਾੜ੍ਹ ਦਿੱਤਾ ਹੈ ਤੇ ਸੂਬੇ ਨੂੰ ਜੰਗਲ ਰਾਜ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ। ਸੂਬੇ ਵਿਚ ਅਮਨ ਕਾਨੂੰਨ ਦੀ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ 13 ਸਾਲ ਤੋਂ ਸੱਤਾ ਦਾ ਸੁੱਖ ਭੋਗ ਰਹੀ ਭਾਜਪਾ ਨੇ ਵੀ ਪੰਜਾਬ ਬਾਰੇ ਕੁਝ ਨਹੀਂ ਸੋਚਿਆ, ਉਕਤ ਦੋਵੇਂ ਸਰਕਾਰਾਂ ਪੰਜਾਬ ਵਿਰੋਧੀ ਸਾਬਤ ਹੋਈਆਂ ਹਨ। ਸਾਡੇ ਵਰਕਰ ਸਾਡੀ ਪਾਰਟੀ ਦੀ ਰੀੜ ਦੀ ਹੱਡੀ ਹਨ ਤੇ ਇਨ੍ਹਾਂ ਨਾਲ ਹੋਈਆਂ ਜ਼ਿਆਦਤੀਆਂ ਦਾ ਜਵਾਬ ਅਸੀਂ ਸਤ੍ਹਾ ’ਚ ਆਉਣ ਉਪਰੰਤ ਦੇਵਾਂਗੇ। ਉਨ੍ਹਾਂ ਪੰਚਾਂ-ਸਰਪੰਚਾਂ ਤੇ ਪਿੰਡਾਂ ਦੇ ਮੋਹਤਬਰ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ 23 ਨਵੰਬਰ ਨੂੰ ਰੰਧਾਵਾ ਪਰਿਵਾਰ ਵਲੋਂ ਉਲੀਕੇ ਗਏ ਉਦੇਵੀਰ ਦੇ ਵਿਆਹ ਸਮਾਗਮਾਂ ’ਚ ਵੱਧ ਚੜ੍ਹ ਕੇ ਹਿੱਸਾ ਲੈਣ। ਸ: ਰੰਧਾਵਾ ਇਸ ਮੌਕੇ ਸਰਪੰਚ ਕੁਲਦੀਪ ਸਿੰਘ ਸਹਾਰੀ, ਬਾਬਾ ਸੁਖਦੇਵ ਸਿੰਘ ਸੁੱਖਾ ਤੇ ਪਿੰਡ ਦੂਲਾਨੰਗਲ ਵਿਚ ਜਸਬੀਰ ਸਿੰਘ ਦੇ ਘਰ ਪਰਿਵਾਰਕ ਮੈਂਬਰਾਂ ਦੀ ਹੋਈ ਬੇਵਕਤ ਮੌਤਾਂ ’ਤੇ ਦੁੱਖ ਪ੍ਰਗਟ ਕਰਨ ਵੀ ਗਏ। ਇਸ ਮੌਕੇ ਸਰਪੰਚ ਪਲਵਿੰਦਰ ਸਿੰਘ ਬਿੱਟੂ ਛੀਨਾ, ਸਰਪੰਚ ਅਵਤਾਰ ਸਿੰਘ ਲਾਡੀ ਹਕੀਮਪੁਰ, ਸਾ. ਚੇਅਰਮੈਨ ਜਗਜੀਤ ਸਿੰਘ ਕਲਾਨੌਰ, ਸਰਪੰਚ ਕੁਲਦੀਪ ਸਿੰਘ ਸਹਾਰੀ, ਨੰਬਰਦਾਰ ਦਵਿੰਦਰ ਸਿੰਘ ਸਹਾਰੀ, ਸਾ. ਸਰਪੰਚ ਰਵਿੰਦਰ ਸਿੰਘ ਰਵੀ ਦੂਲਾਨੰਗਲ, ਅਮਰਜੀਤ ਸਿੰਘ ਬੱਬੂ ਸਹਾਰੀ, ਪ੍ਰਧਾਨ ਸੁਖਦੇਵ ਸਿੰਘ ਸੁੱਖਾ, ਗਿਰਦਾਵਰ ਸਰਬਜੀਤ ਸਿੰਘ ਸਹਾਰੀ, ਜਥੇ. ਮੇਹਰ ਸਿੰਘ ਸਹਾਰੀ, ਮੁਖਤਾਰ ਸਿੰਘ ਫ਼ੌਜੀ, ਮਹਿੰਦਰ ਸਿੰਘ ਮਾਹਲ, ਕੁਲਜੀਤ ਸਿੰਘ ਡੇਅਰੀ ਵਾਲੇ, ਮੁਖਤਾਰ ਸਿੰਘ, ਜੋਗਾ ਸਿੰਘ, ਨਿਸ਼ਾਨ ਸਿੰਘ, ਰਘਬੀਰ ਸਿੰਘ ਘੁੰਮਣ, ਪ੍ਰਧਾਨ ਅਮਰਬੀਰ ਸਿੰਘ ਬਾਗੋਵਾਂਣੀ, ਵਕੀਲ ਬਲਜਿੰਦਰ ਸਿੰਘ ਬਾਗੋਵਾਂਣੀ, ਸਰਪੰਚ ਸਰਦੂਲ ਸਿੰਘ ਬਾਗੋਵਾਂਣੀ ਸਮੇਤ ਹੋਰ ਪਿੰਡਾਂ ਦੇ ਮੋਹਤਬਰ ਹਾਜ਼ਰ ਸਨ।