ਗਾਜੀਕੋਟ ਪੁਲ ਤੋਂ ਗੋਹਤ ਪੋਖਰ ਤੇ ਪੁਲ ਤਿੱਬੜੀ ਨਹਿਰ ਤੱਕ ਸੜਕ ਬਣਾਉਣ ਦੀ ਮੰਗ
ਗੁਰਦਾਸਪੁਰ, 26 ਅਕਤੂਬਰ (ਅਸ਼ੋਕ ਸ਼ਰਮਾ)-ਗੁਰਦਾਸਪੁਲ ਜ਼ਿਲ੍ਹੇ ਅੰਦਰ ਪਹਿਲੀ ਤੇ ਮੌਜੂਦਾ ਸਰਕਾਰ ਨੇ ਸੜਕਾਂ ਦੇ ਜਾਲ ਵਿਛਾ ਦਿੱਤੇ ਹਨ ਤੇ ਗਾਜੀਕੋਟ ਪੁਲ ਤਿੱਬੜੀ ਤੋਂ ਗੋਹਤ ਪੋਖਰ ਤੇ ਪੁਲ ਤਿੱਬੜੀ ਨਹਿਰ ਦੀ ਪਟੜੀ ’ਤੇ ਇਲਾਕੇ ਦੇ ਲੋਕਾਂ ਨੇ ਸੜਕ ਬਣਾਉਣ ਦੀ ਮੰਗ ਕੀਤੀ ਹੈ। ਨਹਿਰ ਕੰਢੇ ਕਿਸਾਨਾਂ ਦੀ ਵਾਹੀਯੋਗ ਜ਼ਮੀਨ ਕਾਫੀ ਹੈ ਤੇ ਜਦੋਂ ਮੀਂਹ ਪੈਂਦੇ ਹੈ ਤਾਂ ਨਹਿਰ ਦੀ ਪਟੜੀ ’ਤੇ ਚਿੱਕੜ ਹੋ ਜਾਂਦਾ ਹੈ ਤੇ ਕਿਸਾਨਾਂ ਨੂੰ ਟਰੈਕਟਰ ਟਰਾਲੀਆਂ ਲੰਘਾਉਣ ’ਚ ਕਾਫੀ ਮੁਸ਼ਕਿਲ ਆਉਂਦੀ ਹੈ।
ਗੁਰਦਾਸਪੁਰ, 26 ਅਕਤੂਬਰ (ਅਸ਼ੋਕ ਸ਼ਰਮਾ)-ਗੁਰਦਾਸਪੁਲ ਜ਼ਿਲ੍ਹੇ ਅੰਦਰ ਪਹਿਲੀ ਤੇ ਮੌਜੂਦਾ ਸਰਕਾਰ ਨੇ ਸੜਕਾਂ ਦੇ ਜਾਲ ਵਿਛਾ ਦਿੱਤੇ ਹਨ ਤੇ ਗਾਜੀਕੋਟ ਪੁਲ ਤਿੱਬੜੀ ਤੋਂ ਗੋਹਤ ਪੋਖਰ ਤੇ ਪੁਲ ਤਿੱਬੜੀ ਨਹਿਰ ਦੀ ਪਟੜੀ ’ਤੇ ਇਲਾਕੇ ਦੇ ਲੋਕਾਂ ਨੇ ਸੜਕ ਬਣਾਉਣ ਦੀ ਮੰਗ ਕੀਤੀ ਹੈ। ਨਹਿਰ ਕੰਢੇ ਕਿਸਾਨਾਂ ਦੀ ਵਾਹੀਯੋਗ ਜ਼ਮੀਨ ਕਾਫੀ ਹੈ ਤੇ ਜਦੋਂ ਮੀਂਹ ਪੈਂਦੇ ਹੈ ਤਾਂ ਨਹਿਰ ਦੀ ਪਟੜੀ ’ਤੇ ਚਿੱਕੜ ਹੋ ਜਾਂਦਾ ਹੈ ਤੇ ਕਿਸਾਨਾਂ ਨੂੰ ਟਰੈਕਟਰ ਟਰਾਲੀਆਂ ਲੰਘਾਉਣ ’ਚ ਕਾਫੀ ਮੁਸ਼ਕਿਲ ਆਉਂਦੀ ਹੈ। ਜਿਸ ਕਰਕੇ ਚਿੱਕੜ ’ਚ ਵਾਹਨ ਫਸ ਜਾਣ ਕਾਰਨ ਉਨ੍ਹਾਂ ਨੂੰ ਕਾਫੀ ਨੁਕਸਾਨ ਝੱਲਣਾ ਪੈਂਦਾ ਹੈ। ਸੀਨੀਅਰ ਅਕਾਲੀ ਆਗੂ ਬਾਪੂ ਬਚਿੱਤਰ ਸਿੰਘ ਨੇ ਦੱਸਿਆ ਕਿ ਆਲੇ ਦੁਆਲੇ ਸੜਕਾਂ ਸਾਰੀਆਂ ਬਣੀਆਂ ਹਨ, ਸਿਰਫ ਗਾਜੀਕੋਟ ਪੁਲ ਤੋਂ ਗੋਹਤ ਪੋਖਰ ਤੇ ਪੁਲ ਤਿੱਬੜੀ ਤੱਕ 5 ਕਿਲੋਮੀਟਰ ਸੜਕ ਨਹੀਂ ਬਣੀ ਹੈ। ਇਸ ਨਾਲ ਕਿਸਾਨ ਕਾਫੀ ਪ੍ਰੇਸ਼ਾਨ ਹਨ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਵੱਖ-ਵੱਖ ਸਰਕਾਰਾਂ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਧਿਆਨ ਵਿਚ ਵੀ ਲਿਆਂਦਾ ਹੈ। ਪਰ ਇਸ ਦਾ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਨਹਿਰ ਕੰਢੇ ਜ਼ਮੀਨ ਗੋਹਤ ਪੋਖਰ, ਗਾਜੀਕੋਟ, ਭੁਲੇਚੱਕ ਦੀ ਲੱਗਦੀ ਹੈ ਤੇ ਹੁਣ ਲੋਕਾਂ ਨੇ ਕਾਫੀ ਡੇਰੇ ਬਣਾ ਲਏ ਹਨ। ਜਦੋਂ ਕਿ ਗੁਜਰ ਭਾਈਚਾਰੇ ਦੀ ਗਿਣਤੀ ਵੀ ਕਾਫੀ ਹੋ ਗਈ ਹੈ। ਜਿਸ ਕਰਕੇ ਬਰਸਾਤਾਂ ਦੇ ਦਿਨਾਂ ਵਿਚ ਲੰਘਣਾ ਔਖਾ ਹੋ ਜਾਂਦਾ ਹੈ। ਉਨ੍ਹਾਂ ਨੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਪਾਸੋਂ ਮੰਗ ਕੀਤੀ ਕਿ ਗਾਜੀਕੋਟ ਪੁਲ ਤੋਂ ਗੋਹਤ ਪੋਖਰ ਤੇ ਪੁਲ ਤਿੱਬੜੀ ਤੱਕ ਸੜਕ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਫੌਰੀ ਹਦਾਇਤਾਂ ਕੀਤੀਆਂ ਜਾਣ, ਜਿਸ ਨਾਲ ਲੰਬੇ ਸਮੇਂ ਤੋਂ ਲਟਕ ਰਹੀ ਮੰਗ ਪ੍ਰਵਾਨ ਹੋ ਸਕੇ।