ਸਾਬਕਾ ਵਿਧਾਇਕਾ ਬੀਬੀ ਬਾਜਵਾ ਵਲੋਂ ਪਿੰਡਾਂ ਦਾ ਦੌਰਾ
ਧਾਰੀਵਾਲ, 19 ਨਵੰਬਰ (ਸਵਰਨ ਸਿੰਘ)-ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਧਰਮ ਪਤਨੀ ਸਾਬਕਾ ਵਿਧਾਇਕਾ ਬੀਬੀ ਚਰਨਜੀਤ ਕੌਰ ਬਾਜਵਾ ਅਤੇ ਉਨ੍ਹਾਂ ਦੇ ਸਪੁੱਤਰ ਵਿਕਰਮ ਪ੍ਰਤਾਪ ਸਿੰਘ ਬਾਜਵਾ ਵਲੋਂ ਧਾਰੀਵਾਲ ਦੇ ਵੱਖ-ਵੱਖ ਪਿੰਡਾਂ ’ਚ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਮੋਹਤਬਰਾਂ ਵਲੋ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਤੇ ਵੱਡੇ ਇਕੱਠ ਕੀਤੇ, ਜਿਸ ਵਿਚ ਧਾਰੀਵਾਲ ਦੀ ਪੁਰੀ ਕਾਂਗਰਸ ਟੀਮ ਵੀ ਸ਼ਾਮਿਲ ਰਹੀ।
ਅਜੀਤ ਡੈਸਕ
20-11-2026