20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

‘ ਆਪ’ ਆਗੂ ਕਰਨਵੀਰ ਕਟਾਰੀਆ ਦਾ ਪੰਜਾਬ ਯੂਥ ਵਿੰਗ ਸੂਬਾ ਸੰਯੁਕਤ ਸਕੱਤਰ ਬਣਨ ’ਤੇ ਪਾਰਟੀ ਵਰਕਰਾਂ ਵੰਡੇ ਲੱਡੂ

ਟੱਪਰੀਆਂ ਖੁਰਦ/ਪੋਜੇਵਾਲ, 19 ਅਕਤੂਬਰ (ਬੂਥਗੜ੍ਹੀਆ, ਨਵਾਂਗਰਾਈ)-ਆਮ ਆਦਮੀ ਪਾਰਟੀ ਵਲੋਂ ਪੰਜਾਬ ਜਥੇਬੰਦਕ ਮਜ਼ਬੂਤੀ ਤੇ ਸੰਗਠਨ ਦੇ ਵਿਸਥਾਰ ਨੂੰ ਮੁੱਖ ਰੱਖਦਿਆਂ ਕੀਤੀਆਂ ਗਈਆਂ ਅਹਿਮ ਨਿਯੁਕਤੀਆਂ ਤਹਿਤ ਹਲਕਾ ਬਲਾਚੌਰ ਦੇ ਜੁਝਾਰੂ ਨੌਜਵਾਨ ਆਗੂ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਨਵੀਰ ਕਟਾਰੀਆ ਨੂੰ ਪੰਜਾਬ ਯੂਥ ਵਿੰਗ ਦਾ ਸੂਬਾ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ। ਕਰਨਵੀਰ ਕਟਾਰੀਆ ਦਾ ਯੂਥ ਵਿੰਗ ਦਾ ਸੂਬਾ ਸੰਯੁਕਤ ਸਕੱਤਰ ਲੱਗਣ ਦੀ ਖੁਸ਼ੀ ਵਿਚ ਕਸਬਾ ਪੋਜੇਵਾਲ ਦੇ ਸਮੂਹ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਵਲੋਂ ਲੱਡੂ ਵੰਡੇ ਗਏ।

ਅਜੀਤ ਡੈਸਕ 20-10-2026
ਟੱਪਰੀਆਂ ਖੁਰਦ/ਪੋਜੇਵਾਲ, 19 ਅਕਤੂਬਰ (ਬੂਥਗੜ੍ਹੀਆ, ਨਵਾਂਗਰਾਈ)-ਆਮ ਆਦਮੀ ਪਾਰਟੀ ਵਲੋਂ ਪੰਜਾਬ ਜਥੇਬੰਦਕ ਮਜ਼ਬੂਤੀ ਤੇ ਸੰਗਠਨ ਦੇ ਵਿਸਥਾਰ ਨੂੰ ਮੁੱਖ ਰੱਖਦਿਆਂ ਕੀਤੀਆਂ ਗਈਆਂ ਅਹਿਮ ਨਿਯੁਕਤੀਆਂ ਤਹਿਤ ਹਲਕਾ ਬਲਾਚੌਰ ਦੇ ਜੁਝਾਰੂ ਨੌਜਵਾਨ ਆਗੂ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਨਵੀਰ ਕਟਾਰੀਆ ਨੂੰ ਪੰਜਾਬ ਯੂਥ ਵਿੰਗ ਦਾ ਸੂਬਾ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ। ਕਰਨਵੀਰ ਕਟਾਰੀਆ ਦਾ ਯੂਥ ਵਿੰਗ ਦਾ ਸੂਬਾ ਸੰਯੁਕਤ ਸਕੱਤਰ ਲੱਗਣ ਦੀ ਖੁਸ਼ੀ ਵਿਚ ਕਸਬਾ ਪੋਜੇਵਾਲ ਦੇ ਸਮੂਹ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਵਲੋਂ ਲੱਡੂ ਵੰਡੇ ਗਏ। ‘ਆਪ’ ਆਗੂ ਪਵਨ ਕੁਮਾਰ ਰੀਠੂ ਕਰੀਮਪੁਰ ਚਾਹਵਾਲਾ ਨੇ ਕਿਹਾ ਕਿ ਕਰਨਵੀਰ ਕਟਾਰੀਆ ਦੀ ਨਿਯਕੁਤੀ ਦੇ ਨਾਲ ਬਲਾਚੌਰ ਹਲਕਾ ਹੋਰ ਮਜ਼ਬੂਤ ਹੋਵੇਗਾ। ਕਟਾਰੀਆ ਨੂੰ ਨਵੀਂ ਪਾਰਟੀ ਜ਼ਿੰਮੇਵਾਰੀ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੇ ਰੌਸ਼ਨ ਭਵਿੱਖ, ਤਰੱਕੀ ਤੇ ਸਫਲ ਕਾਰਜਕਾਲ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਕਰਨਵੀਰ ਕਟਾਰੀਆ ਪਾਰਟੀ ਦੇ ਲਈ ਦਿਨ ਰਾਤ ਮਿਹਨਤ ਕਰਦੇ ਹਨ ਪਾਰਟੀ ਦੇ ਵਲੋਂ ਉਨ੍ਹਾਂ ਦੀ ਮਿਹਨਤ ਨੂੰ ਦੇਖਦੇ ਹੋਏ ਨਿਯੁਕਤੀ ਸੌਂਪੀ ਹੈ। ਆਗੂਆਂ ਵਲੋਂ ਪਾਰਟੀ ਦੀ ਲੀਡਰਸ਼ਿਪ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਸਰਪੰਚ ਪਰਮਜੀਤ ਸ਼ੰਮਾ ਪੋਜੇਵਾਲ, ਠੇਕੇਦਾਰ ਪ੍ਰੇਮ ਚੰਦ ਚੇਚੀ, ਰਾਕੇਸ਼ ਕਟਾਰੀਆ ਪੋਜੇਵਾਲ, ਚਾਨਣ ਰਾਮ ਬਜਾੜ, ਬਲਵਿੰਦਰ ਕੁਮਾਰ ਝੰਡੂਪੁਰ ਆਦਿ ਪਾਰਟੀ ਦੇ ਵਰਕਰ ਮੌਕੇ ’ਤੇ ਹਾਜ਼ਰ ਸਨ।
ਪਿਛਲੀ ਖ਼ਬਰ ਬਲਾਕ ਸੜੋਆ ਦੇ ਮਿਡਲ ਸਕੂਲਾਂ ’ਚ ਅਧਿਆਪਕਾਂ ਦੀ ਘਾਟ ਕਦੋਂ ਪੂਰੀ ਹੋਵੇਗੀ ਅਗਲੀ ਖ਼ਬਰ ਸਾਬਕਾ ਚੀਫ ਸੈਕਟਰੀ ਹੁਸਨ ਲਾਲ ਵਲੋਂ ਕਾਂਗਰਸ ਪਾਰਟੀ ਵਰਕਰਾਂ ਨਾਲ ਮੀਟਿੰਗਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।