15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਬੰਗਾ ’ਚ ਸਾਹਿਤਕ ਸਮਾਗਮ ਕਰਵਾਇਆ

ਬੰਗਾ, 15 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)- ਪੰਜਾਬੀ ਸਾਹਿਤ ਚੇਤਨਾ ਮੰਚ ਬੰਗਾ ਵਲੋਂ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਵਿਖੇ ਸ਼ਾਇਰ ਗੁਰਦੀਪ ਸਿੰਘ ਸੈਣੀ ਦੇ ਪਲੇਠੇ ਗ਼ਜ਼ਲ ਸੰਗ੍ਰਹਿ ‘ਔੜ ‘ਤੇ ਬਰਸਾਤ’ ਬਾਰੇ ਵਿਚਾਰ ਚਰਚਾ ਅਤੇ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਪ੍ਰਿੰ: ਡਾ.

ਅਜੀਤ ਡੈਸਕ 16-11-2026
ਬੰਗਾ, 15 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)- ਪੰਜਾਬੀ ਸਾਹਿਤ ਚੇਤਨਾ ਮੰਚ ਬੰਗਾ ਵਲੋਂ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਵਿਖੇ ਸ਼ਾਇਰ ਗੁਰਦੀਪ ਸਿੰਘ ਸੈਣੀ ਦੇ ਪਲੇਠੇ ਗ਼ਜ਼ਲ ਸੰਗ੍ਰਹਿ ‘ਔੜ ‘ਤੇ ਬਰਸਾਤ’ ਬਾਰੇ ਵਿਚਾਰ ਚਰਚਾ ਅਤੇ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਪ੍ਰਿੰ: ਡਾ. ਰਣਜੀਤ ਸਿੰਘ, ਪ੍ਰੋਫੈਸਰ ਬਲਜੀਤ ਸਿੰਘ ਬੱਲੀ, ਪ੍ਰਿੰ: ਡਾ. ਹਰਭਜਨ ਸਿੰਘ ਕਰਨਾਣਾ ਭਾਰਤ ਵਿਭੂਸ਼ਣ, ਡਾ. ਸੋਮਾ ਸਬਲੋਕ, ਗੁਰਦੀਪ ਸੈਣੀ ਸ਼ਸ਼ੋਭਿਤ ਸਨ। ਸਮਾਗਮ ਦੀ ਸ਼ੁਰੁਆਤ ਕਰਦਿਆਂ ਮੰਚ ਦੇ ਪ੍ਰਧਾਨ ਮੈਡਮ ਸੋਮਾ ਸਬਲੋਕ ਨੇ ਆਏ ਸਭ ਮਹਿਮਾਨਾਂ, ਸਾਹਿਤ ਪ੍ਰੇਮੀਆਂ ਨੂੰ ਜੀ ਆਇਆਂ ਨੂੰ ਕਿਹਾ। ਉਨ੍ਹਾਂ ਵੱਲੋਂ ਮੰਚ ਦੇ ਉਦੇਸ਼ ਪ੍ਰਤੀ ਅਤੇ ਪਿਛਲੇ ਸਮੇਂ ਵਿੱਚ ਕੀਤੀ ਕਾਰਗੁਜਾ਼ਰੀ ਦਾ ਵੇਰਵਾ ਵੀ ਸਾਂਝਾ ਕੀਤਾ ਗਿਆ। ਡਾ. ਸ਼ਮਸੇ਼ਰ ਮੋਹੀ ਹੋਰਾਂ ਪੁਸਤਕ ‘ਤੇ ਪਰਚਾ ਪੜ੍ਹਦਿਆਂ ਕਿਹਾ ਕਿ ਲੇਖਕ ਵੱਲੋਂ ਨਿੱਜੀ ਗ਼ਮਾਂ ਨਾਲੋਂ ਸਮਾਜਿਕ ਮਸਲਿਆਂ ਨੂੰ ਤਰਜੀਹ ਦਿੱਤੀ ਗਈ ਹੈ। ਉਹਨਾਂ ਮਨੁੱਖੀ ਕਿਰਦਾਰ ਦੀ ਸੁੱਚਤਾ ਅਤੇ ਬੁਲੰਦੀ ਨੂੰ ਮਨੁੱਖ ਹੋਣ ਦੀ ਮੁੱਢਲੀ ਸ਼ਰਤ ਤਸਲੀਮ ਕਰਦਿਆਂ ਇਸ ਦੇ ਇਰਦ-ਗਿਰਦ ਆਪਣੇ ਵਿਚਾਰਾਂ ਦਾ ਤਾਣਾ ਬਾਣਾ ਬੁਣਿਆਂ ਹੈ। ਉਸਦਾ ਪ੍ਰਮੁੱਖ ਫਿ਼ਕਰ ਇਹ ਹੈ ਕਿ ਮਨੁੱਖੀ ਕਿਰਦਾਰ ਨੂੰ ਬਹੁਤ ਭਾਰੀ ਢਾਹ ਲੱਗ ਚੁੱਕੀ ਹੈ। ਉਸਨੂੰ ਆਪਣੇ ਆਲੇ-ਦੁਆਲੇ ਜ਼ਿਆਦਾਤਰ ਬੌਣੇ, ਖੋਖਲੇ, ਦਾਗੀ਼, ਕਪਟੀ ਕਿਰਦਾਰ ਨਜ਼ਰ ਆਉਂਦੇ ਹਨ, ਭਾਵ ਸਮੁੱਚਾ ਪ੍ਰਬੰਧ ਹੀ ਗਰਕ ਚੁੱਕਾ ਹੈ। ਸੰਤ ਸਿੰਘ ਸੋਹਲ ਨੇ ਕਿਹਾ ਕਿ ਹੁਣ ਗ਼ਜ਼ਲ ਔਰਤਾਂ ਨਾਲ ਗੱਲਾਂ ਹੀ ਨਹੀਂ ਕਰਦੀ ਸਗੋਂ ਵਿਸ਼ਵ ਵਿਆਪੀ ਵਰਤਾਰਿਆਂ ਵਿੱਚ ਵਿਚਰਦੀ ਇੱਕ ਅੱਤ ਹੀ ਸੰਵੇਦਨਸੀ਼ਲ ਹਰਮਨ ਪਿਆਰੀ ਵਿਧਾ ਬਣ ਗਈ ਹੈ। ਪੁਸਤਕ ਬਾਰੇ ਵਿਚਾਰ ਪ੍ਰਗਟ ਕਰਦਿਆਂ ਉਹਨਾਂ ਕਿਹਾ ਕਿ ਲੇਖਕ ਅਵਾਮ ਨੂੰ ਸੁਚੇਤ ਹੋਣ ਲਈ ਪ੍ਰੇਰਦਾ ਹੈ ਅਤੇ ਆਪਣੇ ਹਿੱਤਾਂ ਵਾਸਤੇ ਲੜਨ, ਖੜ੍ਹਨ ਦਾ ਹੋਕਾ ਦਿੰਦਾ ਹੈ। ਅੰਧਵਿਸ਼ਵਾਸ, ਮਜ਼ਹਬੀ ਜਨੂੰਨ, ਜਾਤ-ਪਾਤ ਦੀਆਂ ਘਾਤਕ ਚਾਲਾਂ ਖੇਡਣ ਵਾਲਿਆਂ ਖਿਲਾਫ਼ ਲੇਖਕ ਦੀ ਕਲਮ ਲੋਕਾਂ ਨੂੰ ਜਾਗਰੂਕ ਕਰਦਿਆਂ ਰੌਸ਼ਨੀ ਵੱਲ ਵਧਣ ਲਈ ਪ੍ਰੇਰਦੀ ਨਜ਼ਰ ਆਉਂਦੀ ਹੈ। ਜਿੱਥੇ ਹਰ ਮਨੁੱਖ ਦੇ ਹਿੱਤ ਮਹਿਫੂਜ਼ ਹੋਣ। ਭਾਈ ਸੰਗਤ ਸਿੰਘ ਖਾਲਸਾ ਕਾਲਜ ਦੇ ਪ੍ਰਿਸੀਪਲ ਡਾ. ਰਣਜੀਤ ਸਿੰਘ ਹੋਰਾਂ ਪੰਜਾਬੀ ਸਾਹਿਤ ਨੂੰ ਪ੍ਰਫੁਲਿੱਤ ਕਰਨ ਲਈ ਕੀਤੇ ਜਾ ਰਹੇ ਕਾਰਜ ਲਈ ਸ਼ਲਾਘਾ ਕੀਤੀ। ਇਸ ਪਰਚੇ ‘ਤੇ ਹੋਈ ਵਿਚਾਰ ਵਿੱਚ ਪ੍ਰੋ: ਬਲਦੇਵ ਸਿੰਘ ਬੱਲੀ ਸਾਬਕਾ ਡੀ.ਪੀ.ਆਰ.ਓ, ਪ੍ਰਿੰ. ਨਵਤੇਜ ਗੜ੍ਹਦੀਵਾਲਾ, ਡਾ. ਕੁਲਦੀਪ ਕੌਰ, ਨਾਵਲਕਾਰ ਗੁਰਨਾਮ ਬਾਵਾ, ਡਾ. ਗੁਲਬਹਾਰ ਸਿੰਘ ਨੇ ਭਾਗ ਲਿਆ। ਸ਼ਾਇਰ ਗੁਰਦੀਪ ਸੈਣੀ ਨੇ ਸਮੁੱਚੀ ਵਿਚਾਰ ਚਰਚਾ ‘ਤੇ ਤਸੱਲੀ ਪ੍ਰਗਟਾਉਂਦਿਆ ਸਮਾਗਮ ਦੀ ਸ਼ਲਾਘਾ ਕੀਤੀ। ਉਹਨਾਂ ਇਹ ਸਮਾਗਮ ਰਚਾਉਣ ਲਈ ਮੰਚ ਦਾ ਧੰਨਵਾਦ ਕੀਤਾ। ਸਮਾਪਤੀ ‘ਤੇ ਪ੍ਰਿੰ. ਡਾ. ਹਰਭਜਨ ਸਿੰਘ ਕਰਨਾਣਾ ਭਾਰਤ ਵਿਭੂਸ਼ਣ ਹੋਰਾਂ ਸਾਰੇ ਮਹਿਮਾਨਾਂ, ਚਰਚਾ ਵਿੱਚ ਭਾਗ ਲੈਣ ਵਾਲਿਆਂ, ਸਰੋਤਿਆਂ, ਕਾਲਜ ਦੇ ਪ੍ਰਿੰਸੀਪਲ ਅਤੇ ਸਹਿਯੋਗੀ ਸਟਾਫ਼ ਦਾ ਧੰਨਵਾਦ ਕੀਤਾ। ਇੰਜੀਨੀਅਰ ਜਸਵੀਰ ਸਿੰਘ ਮੋਰੋਂ ਨੇ ਸਮੁੱਚੇ ਪ੍ਰੋਗਰਾਮ ਦੀ ਕਾਰਵਾਈ ਬਾਖੂਬੀ ਨਿਭਾਈ। ਇਸ ਸਾਹਿਤਕ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸੋਢੀ ਰਾਣਾ ਨਾਟਕਕਾਰ, ਜਸਵਿੰਦਰ ਭਟੋਆ, ਆਕਾਸ਼ ਵਿਰਦੀ, ਗੁਰਨਾਮ ਬਾਵਾ ਨਾਵਲਕਾਰ, ਸੁਰੇਸ਼ ਚੌਹਾਨ ਕਰਨਾਣਾ, ਦੀਪ ਜਗਤਪੁਰੀ, ਰਣਜੀਤ ਪੋਸੀ, ਸ਼ਾਮ ਸੁੰਦਰ ਪੋਸੀ, ਅਮਰਜੀਤ ਅਮਰੀ (ਪਾਲ ਕਦੀਮ), ਵਿਨੈ ਸ਼ਰਮਾ, ਮੈਡਮ ਰਜਨੀ ਸ਼ਰਮਾ, ਡਾ. ਕੇਵਲ ਰਾਮ, ਦਲਵੀਰ ਮਾਹੀ, ਸਰਬਜੀਤ ਮੰਗੂਵਾਲ, ਸਤਪਾਲ ਸਾਹਲੋਂ, ਕੁਲਵਿੰਦਰ ਕੁੱਲਾ, ਨੂਰ ਕਮਲ, ਦੀਪ ਸੇ਼ਰਗਿੱਲ, ਗੁਰਕਰਨ ਪੱਦੀ, ਸੇਵਾ ਸਿੰਘ ਨੂਰਪੁਰੀ, ਬਲਜੀਤ ਕੌਰ ਝੁੱਟੀ ਆਦਿ ਨੇ ਸ਼ਮੂਲੀਅਤ ਕੀਤੀ।
ਪਿਛਲੀ ਖ਼ਬਰ ਅਸਾਮ ਦੇ ਗੋਲਾਘਾਟ ’ਚ ਸੜਕ ਦੇ ਨਾਲ-ਨਾਲ ਕਤਾਰ ’ਚ ਚੱਲ ਰਹੇ ਹਾਥੀ। ਅਗਲੀ ਖ਼ਬਰ ਸਰਕਾਰ ਦਾ ਕੋਟਾ ਪੂਰਾ ਪਰ ਕਿਸਾਨਾਂ ਦੀ ਫ਼ਸਲ ਤਿੰਨ ਪੇਂਡੂ ਮੰਡੀਆਂ ’ਚ ਰਹੀ ਰੁਲ ਕਿਸਾਨਾਂ ਵਲੋਂ ਤੁਰੰਤ ਖਰੀਦ ਸ਼ੁਰੂ ਕਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।