15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਕੁਲਥਮ ਵਿਖੇ ਡਾ. ਸਤਵਿੰਦਰਪਾਲ ਸਿੰਘ ਬਿੱਟੂ ਹਲਕਾ ਇੰਚਾਰਜ ਦਾ ਸਨਮਾਨ ਕਰਦੇ ਹੋਏ ਪਾਰਟੀ ਵਰਕਰ। ਅਕਾਲੀ ਵਰਕਰਾਂ ਦੀ ਹੋਈ ਮੀਟਿੰਗ

ਬਹਿਰਾਮ, 15 ਨਵੰਬਰ (ਨਛੱਤਰ ਸਿੰਘ ਬਹਿਰਾਮ)- ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਹਲਕਾ ਇੰਚਾਰਜ ਡਾ. ਸਤਵਿੰਦਰ ਪਾਲ ਸਿੰਘ ਬਿੱਟੂ ਦਾ ਕੁਲਥਮ ਵਿਖੇ ਅਕਾਲ਼ੀ ਆਗੂਆਂ ਵਲੋਂ ਸਨਮਾਨ ਕੀਤਾ ਗਿਆ।

ਅਜੀਤ ਡੈਸਕ 16-11-2026
ਬਹਿਰਾਮ, 15 ਨਵੰਬਰ (ਨਛੱਤਰ ਸਿੰਘ ਬਹਿਰਾਮ)- ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਹਲਕਾ ਇੰਚਾਰਜ ਡਾ. ਸਤਵਿੰਦਰ ਪਾਲ ਸਿੰਘ ਬਿੱਟੂ ਦਾ ਕੁਲਥਮ ਵਿਖੇ ਅਕਾਲ਼ੀ ਆਗੂਆਂ ਵਲੋਂ ਸਨਮਾਨ ਕੀਤਾ ਗਿਆ। ਡਾ. ਬਿੱਟੂ ਨੇ ਸੰਬੋਧਨ ਕਰਦਿਆ ਕਿਹਾ ਕਿ 2027 ਦੀਆਂ ਚੋਣਾਂ ਲਈ ਸਾਨੂੰ ਹੁਣ ਤੋਂ ਹੀ ਤਿਆਰੀ ਕਰਨੀ ਚਾਹੀਦੀ ਹੈ ਤਾਂ ਜੋ ਆਪਾ ਸਾਰੇ ਰਲਕੇ ਪੰਜਾਬ ‘ਚ ਅਕਾਲੀ ਦਲ ਦੀ ਸਰਕਾਰ ਬਣਾ ਸਕੀਏ। ਜਥੇ. ਲਾਦੀਆਂ ਨੇ ਜਿਥੇ ਸਾਰਿਆ ਦਾ ਧੰਨਵਾਦ ਕੀਤਾ, ਉਥੇ ਉਨ੍ਹਾ ਕਿਹਾ ਕਿ ਹਲਕੇ ਵਿੱਚ ਕਾਫੀ ਮੀਟਿੰਗਾ ਕੀਤੀਆ ਜਿਨ੍ਹਾ ਦਾ ਸਾਨੂੰ ਲੋਕਾਂ ਵਲੋਂ ਬਹੁਤ ਵਧੀਆਂ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ਜਥੇ. ਸਤਨਾਮ ਸਿੰਘ ਲਾਦੀਆ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਜਥੇ. ਨਵਦੀਪ ਸਿੰਘ ਅਨੋਖਰਵਾਲ ਮੀਤ ਪ੍ਰਧਾਨ, ਬਲਜਿੰਦਰ ਸਿੰਘ ਹੈਪੀ ਕਲੇਰਾਂ ਸਰਕਲ ਪ੍ਰਧਾਨ ਬੰਗਾ ਦਿਹਾਤੀ, ਧਰਮਿੰਦਰ ਸਿੰਘ ਮੰਢਾਲੀ ਸਰਕਲ ਪ੍ਰਧਾਨ ਮੇਹਲੀ, ਗੁਰਿੰਦਰ ਸਿੰਘ ਚੱਕ ਮੰਡੇਰ ਸਰਕਲ ਪ੍ਰਧਾਨ ਬਹਿਰਾਮ, ਮਨਜਿੰਦਰ ਸਿੰਘ ਕਟਾਰੀਆਂ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਐਸ.ਸੀ ਵਿੰਗ, ਚਰਨਜੀਤ ਸਿੰਘ ਚੰਨੀ ਭਰੋਲੀ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ, ਬੀਬੀ ਕੁਲਵਿੰਦਰ ਕੌਰ ਕੁਲਥਮ, ਗੁਰਲੀਨ ਸਿੰਘ ਕੰਗ ਯੂਥ ਪ੍ਰਧਾਨ ਸਰਕਲ ਬਹਿਰਾਮ, ਜਸਕਿੰਦਰ ਸਿੰਘ, ਮੇਜਰ ਸਿੰਘ ਅਟਕੜ ਤੇ ਸੋਢੀ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਚਿਲਡਰਨ ਸਕੂਲ ਜੱਸੋਮਜਾਰਾ ’ਚ ਬਾਲ ਦਿਵਸ ਮਨਾਇਆ ਅਗਲੀ ਖ਼ਬਰ ਤੀਰਥ ਯਾਤਰਾ ’ਤੇ ਗਏ ਸ਼ਰਧਾਲੂਆਂ ਦੀ ਮੌਤ ਨੇ ਸਭ ਨੂੰ ਹਿਲਾ ਦਿੱਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।