15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਸਰਕਾਰ ਦਾ ਕੋਟਾ ਪੂਰਾ ਪਰ ਕਿਸਾਨਾਂ ਦੀ ਫ਼ਸਲ ਤਿੰਨ ਪੇਂਡੂ ਮੰਡੀਆਂ ’ਚ ਰਹੀ ਰੁਲ ਕਿਸਾਨਾਂ ਵਲੋਂ ਤੁਰੰਤ ਖਰੀਦ ਸ਼ੁਰੂ ਕਰਨ ਦੀ ਮੰਗ

ਬੰਗਾ, 15 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)- ਵਿਧਾਨ ਸਭਾ ਬੰਗਾ ਹਲਕੇ ਦੇ ਤਿੰਨ ਪਿੰਡ ਮਾਹਿਲ-ਗਹਿਲਾ, ਲਧਾਣਾ-ਉੱਚਾ ਅਤੇ ਪਾਠਲਾਵਾ ਦੀਆਂ ਮੰਡੀਆਂ ਵਿਚ ਝੋਨੇ ਦੀ ਖਰੀਦ ਬੰਦ ਹੋਣ ਕਾਰਨ ਇਲਾਕੇ ਦੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਵੱਲੋਂ ਖਰੀਦ ਦਾ ਕੋਟਾ ਪੂਰਾ ਹੋਣ ਦੀ ਗੱਲ ਕਹੀ ਜਾ ਰਹੀ ਹੈ, ਪਰ ਕਿਸਾਨਾਂ ਦੀ ਬਾਕੀ ਰਹਿੰਦੀ ਫਸਲ ਦਾ ਕੀ ਬਣੇਗਾ, ਇਹ ਵੱਡਾ ਸਵਾਲ ਹੈ।

ਸਤਨਾਮ ਸਿੰਘ ਝਿੱਕਾ 16-11-2026
ਬੰਗਾ, 15 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)- ਵਿਧਾਨ ਸਭਾ ਬੰਗਾ ਹਲਕੇ ਦੇ ਤਿੰਨ ਪਿੰਡ ਮਾਹਿਲ-ਗਹਿਲਾ, ਲਧਾਣਾ-ਉੱਚਾ ਅਤੇ ਪਾਠਲਾਵਾ ਦੀਆਂ ਮੰਡੀਆਂ ਵਿਚ ਝੋਨੇ ਦੀ ਖਰੀਦ ਬੰਦ ਹੋਣ ਕਾਰਨ ਇਲਾਕੇ ਦੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਵੱਲੋਂ ਖਰੀਦ ਦਾ ਕੋਟਾ ਪੂਰਾ ਹੋਣ ਦੀ ਗੱਲ ਕਹੀ ਜਾ ਰਹੀ ਹੈ, ਪਰ ਕਿਸਾਨਾਂ ਦੀ ਬਾਕੀ ਰਹਿੰਦੀ ਫਸਲ ਦਾ ਕੀ ਬਣੇਗਾ, ਇਹ ਵੱਡਾ ਸਵਾਲ ਹੈ। ਇਸ ਸਬੰਧੀ ਸਤਨਾਮ ਸਿੰਘ ਝਿੱਕਾ ਸਾਬਕਾ ਮੈਨੇਜਰ ਸਹਿਕਾਰੀ ਬੈਂਕ ਨੇ ਸਰਕਾਰ ਤੋਂ ਮੰਗ ਕੀਤੀ ਕਿ ਤਿੰਨਾਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਤੁਰੰਤ ਮੁੜ ਸ਼ੁਰੂ ਕਰਕੇ ਕਿਸਾਨਾਂ ਦੀ ਪੂਰੀ ਫਸਲ ਖਰੀਦੀ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨ ਮਹਿੰਗੇ ਬੀਜ, ਖਾਦ ਅਤੇ ਡੀਜ਼ਲ ਖਰਚ ਕੇ ਦਿਨ-ਰਾਤ ਮਿਹਨਤ ਨਾਲ ਫਸਲ ਤਿਆਰ ਕਰਦਾ ਹੈ। ਜੇ ਉਸ ਦੀ ਫਸਲ ਹੀ ਨਹੀਂ ਵਿਕੇਗੀ ਤਾਂ ਉਹ ਆਪਣੇ ਕਰਜ਼ੇ ਅਤੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਕਿਵੇਂ ਨਿਭਾਏਗਾ। ਉਨ੍ਹਾਂ ਇਕ ਹੋਰ ਮੰਗ ਰੱਖਦਿਆਂ ਕਿਹਾ ਕਿ ਮਾਹਿਲ-ਗਹਿਲਾ, ਲਧਾਣਾ ਉੱਚਾ ਤੇ ਪਾਠਲਾਵਾ ਦੀਆਂ ਮੰਡੀਆਂ ਦੇ ਕੱਚੇ ਫੜ੍ਹ ਕਣਕ ਦੇ ਸੀਜ਼ਨ ਤੋਂ ਪਹਿਲਾਂ ਪੱਕੇ ਕੀਤੇ ਜਾਣ। ਤਾਂ ਜੋ ਕਿਸਾਨਾਂ ਦੀ ਫਸਲ ਮੀਂਹ ਅਤੇ ਚਿੱਕੜ ਕਾਰਨ ਖਰਾਬ ਹੋਣ ਤੋਂ ਬਚ ਸਕੇ। ਉਨ੍ਹਾਂ ਕਿਹਾ ਕਿ ਇਹ ਮਸਲਾ ਸਿਰਫ਼ ਕਿਸਾਨਾਂ ਦਾ ਨਹੀਂ, ਸਗੋਂ ਮਜ਼ਦੂਰਾਂ, ਆੜ੍ਹਤੀਆਂ ਅਤੇ ਸਮੁੱਚੇ ਇਲਾਕੇ ਦੀ ਆਰਥਿਕਤਾ ਨਾਲ ਜੁੜਿਆ ਹੋਇਆ ਹੈ। ਸਰਕਾਰ ਨੂੰ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਦੋਵੇਂ ਮੰਗਾਂ ਤੁਰੰਤ ਪੂਰੀਆਂ ਕਰਨੀਆਂ ਚਾਹੀਦੀਆਂ ਹਨ। ਅੰਤ ਵਿਚ ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਸਮਾਂ ਰਹਿੰਦਿਆਂ ਕੋਈ ਠੋਸ ਕਦਮ ਨਾ ਚੁੱਕਿਆ ਤਾਂ ਕਿਸਾਨ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨਗੇ ਅਤੇ ਕਣਕ ਦੇ ਸੀਜ਼ਨ ਦੌਰਾਨ ਮੰਡੀਆਂ ਵਿੱਚ ਧਰਨਾ ਲਾਉਣ ਲਈ ਮਜਬੂਰ ਹੋਣਗੇ। ਕਿਹਾ ਕਿਸਾਨ ਦੀ ਮਿਹਨਤ ਦਾ ਸਤਿਕਾਰ ਕਰੋ, ਕਿਸਾਨ ਬਚੇਗਾ ਤਾਂ ਹੀ ਪੰਜਾਬ ਬਚੇਗਾ।
ਪਿਛਲੀ ਖ਼ਬਰ ਬੰਗਾ ’ਚ ਸਾਹਿਤਕ ਸਮਾਗਮ ਕਰਵਾਇਆ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸੰਬੰਧੀ ਸਨਾਤਨ ਧਰਮ ਸਭਾ ਬਲਾਚੌਰ ਨੇ ਕੀਤੀ ਬੈਠਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।