ਸਾਬਕਾ ਚੀਫ ਸੈਕਟਰੀ ਹੁਸਨ ਲਾਲ ਵਲੋਂ ਕਾਂਗਰਸ ਪਾਰਟੀ ਵਰਕਰਾਂ ਨਾਲ ਮੀਟਿੰਗਾਂ
ਘੁੰਮਣਾਂ, 19 ਅਕਤੂਬਰ (ਮਹਿੰਦਰਪਾਲ ਸਿੰਘ)-ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਕਾਂਗਰਸ ਪਾਰਟੀ ਦੇ ਨਜ਼ਦੀਕੀ ਸਾਬਕਾ ਚੀਫ ਸੈਕਟਰੀ ਹੁਸਨ ਲਾਲ ਵਲੋਂ ਸਾਬਕਾ ਚੇਅਰਮੈਨ ਬਲਾਕ ਸੰਮਤੀ ਬੰਗਾ ਦੇ ਤੀਰਥ ਸਿੰਘ ਮੇਹਲੀਆਣਾ ਤੇ ਸਾਬਕਾ ਸਰਪੰਚ ਘੁੰਮਣ ਦੇ ਯੋਗੇਸ਼ ਕੁਮਾਰ ਬਿੱਟੂ ਦੀ ਅਗਵਾਈ ’ਚ ਕਾਂਗਰਸ ਪਾਰਟੀ ਦੇ ਵਰਕਰਾਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸਨ ਉਨ੍ਹਾਂ ਦੇ ਹੁੰਦਿਆਂ ਹਲਕਾ ਬੰਗਾ ਦੇ ਪਿੰਡਾਂ ’ਚ ਸੜਕਾਂ ਤੇ ਪੁੱਲ ਬਣਵਾਏ, ਹਲਕੇ ਦਾ ਕਾਫੀ ਵਿਕਾਸ ਕੀਤਾ। ਜਿਹੜੇ ਕੰਮ ਕਈ ਦਹਾਕਿਆਂ ਤੋਂ ਰੁਕੇ ਸਨ ਉਨ੍ਹਾਂ ਨੂੰ ਪੂਰਾ ਕਰਕੇ ਕਾਂਗਰਸ ਪਾਰਟੀ ਨੂੰ ਪ੍ਰਫੁਲਿਤ ਕੀਤਾ।
ਅਜੀਤ ਡੈਸਕ
20-10-2026